31 ਅਪ੍ਰੈਲ ਤਕ ਇਸ ਰਾਜ ਵਿਚ ਰੱਦ ਹੋਈਆਂ ਸਾਰੇ ਸਿਹਤ ਕਰਮਚਾਰੀਆਂ ਦੀਆਂ ਛੁੱਟੀਆਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਡੀਕਲ ਸਮਾਨ ਅਤੇ ਦਵਾਈਆਂ ਪਟਨਾ ਜੰਕਸ਼ਨ...

Corona virus vacation of all health workers canceled in this state

ਨਵੀਂ ਦਿੱਲੀ: ਕੋਰੋਨਾ ਦੇ ਮੱਦੇਨਜ਼ਰ ਬਿਹਾਰ ਸਰਕਾਰ ਨੇ ਇਕ ਵਾਰ ਫਿਰ ਵੱਡਾ ਫੈਸਲਾ ਲਿਆ ਹੈ। ਸਰਕਾਰੀ ਸਿਹਤ ਵਿਭਾਗ ਨੇ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਬਿਹਾਰ ਵਿੱਚ ਕੋਈ ਵੀ ਡਾਕਟਰ 30 ਅਪ੍ਰੈਲ ਤੱਕ ਛੁੱਟੀ ਨਹੀਂ ਲੈ ਸਕੇਗਾ। ਮੈਡੀਕਲ ਛੁੱਟੀ 31 ਮਾਰਚ ਤੱਕ ਰੱਦ ਕਰ ਦਿੱਤੀ ਗਈ ਸੀ। ਪਰ ਹੁਣ ਹਾਲਾਤਾਂ ਨੂੰ ਵੇਖਦਿਆਂ 30 ਅਪ੍ਰੈਲ ਤੱਕ ਸਾਰੀਆਂ ਛੁੱਟੀਆਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਸਾਰੇ ਸਿਹਤ ਕਰਮਚਾਰੀਆਂ 'ਤੇ ਲਾਗੂ ਹੋਵੇਗਾ। ਸਿਹਤ ਵਿਭਾਗ ਨੇ 16 ਜ਼ਿਲ੍ਹਿਆਂ ਵਿੱਚ ਸਿਵਲ ਸਰਜਨ ਨਿਯੁਕਤ ਕਰਨ ਦਾ ਫੈਸਲਾ ਵੀ ਕੀਤਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤ ਡਾਕਟਰਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਹੁਕਮ ਸਿਹਤ ਵਿਭਾਗ ਨੇ ਜਾਰੀ ਕੀਤਾ ਹੈ। ਪੀਐਮਸੀਐਚ ਵਿੱਚ ਸ਼ੱਕੀ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਹਸਪਤਾਲ ਪ੍ਰਸ਼ਾਸਨ ਨੇ ਇੱਕ ਇਲਾਜ ਵਾਰਡ ਬਣਾਉਣ ਦਾ ਫੈਸਲਾ ਕੀਤਾ ਹੈ।

ਪੀਐਮਸੀਐਚ ਵਿਚ ਬੈੱਡਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜਲਦੀ ਹੀ 50 ਬੈੱਡਾਂ ਦਾ ਟਰੀਟਮੈਂਟ ਵਾਰਡ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਕੋਰੋਨਾ ਦੇ ਕੋਈ ਲੱਛਣ ਨਾ ਹੋਣ ਵਾਲੇ ਮਰੀਜ਼ਾਂ ਦਾ ਇਲਾਜ਼ ਵਾਰਡ ਵਿਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਅਤੇ ਨਰਸਾਂ ਨੂੰ ਵਾਰਡ ਵਿਚ ਵੱਖਰੇ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। ਸੀਨੀਅਰ ਡੀਸੀਐਮ ਆਧਾਰ ਰਾਜ ਨੇ ਦੱਸਿਆ ਕਿ ਦਵਾਈ ਅਤੇ ਮੈਡੀਕਲ ਉਪਕਰਣਾਂ ਵਾਲੀ ਵਿਸ਼ੇਸ਼ ਪਾਰਸਲ ਰੇਲ ਗੱਡੀ ਲਾਕਡਾਊਨ ਦੇ ਚਲਦੇ ਮੰਗਲਵਾਰ ਨੂੰ ਪਟਨਾ ਪਹੁੰਚੀ।

ਕੋਰੋਨਾ ਕਾਰਨ ਲੌਕਡਾਉਨ ਦੇ ਦੌਰਾਨ ਰੇਲਵੇ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ, ਇਹ ਵਿਸ਼ੇਸ਼ ਰੇਲਗੱਡੀਆਂ ਦਵਾਈਆਂ ਦੇ ਨਾਲ ਨਾਲ ਹੋਰ ਡਾਕਟਰੀ ਉਪਕਰਣਾਂ ਨਾਲ ਲੈਸ ਹਨ। ਦਸ ਦਈਏ ਕਿ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਲੜਨ ਲਈ 5-ਟੀ ਪਲਾਨ ਪੇਸ਼ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਉਹਨਾਂ ਨੇ ਕਈ ਐਕਸਪਰਟ ਨਾਲ ਗੱਲਬਾਤ ਕਰਨ ਤੋਂ ਬਾਅਦ 5 ਮੁੱਖ ਬਿੰਦੂ ਬਣਾਏ ਹਨ। ਉਹਨਾਂ ਨੇ ਕਿਹਾ ਕਿ ਦੱਖਣ ਕੋਰੀਆ ਨੇ ਵੱਡੇ ਪੈਮਾਨੇ ਤੇ ਟੈਸਟਿੰਗ ਕਰ ਕੇ ਹਰ ਇਕ ਵਿਅਕਤੀ ਦੀ ਪਹਿਚਾਣ ਕੀਤੀ ਹੈ। ਉਹ ਵੱਡੇ ਪੈਮਾਨੇ ਤੇ ਟੈਸਟਿੰਗ ਕਰਨ ਜਾ ਰਹੇ ਹਨ। ਇਸ ਪਲਾਨ ਦਾ ਪਹਿਲਾ ਟੀ ਹੈ-ਟੈਸਟਿੰਗ। ਜੋ ਵੀ ਦੇਸ਼ ਟੈਸਟਿੰਗ ਨਹੀਂ ਕਰ ਸਕੇ ਉਹਨਾਂ ਨੂੰ ਕੀਮਤ ਚੁਕਾਉਣੀ ਪਈ।

ਦੂਜਾ ਟੀ ਹੈ। ਟ੍ਰੇਸਿੰਗ। ਉਹਨਾਂ ਨੂੰ ਕੋਰੋਨਾ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿਚ ਵੀ ਆਈਡੈਂਟਿਫਾਈ ਕਰ ਕੇ ਸੈਲਫ ਕਵਾਰੰਟੀਨ ਕਰਨਾ ਪਵੇਗਾ। ਪਲਾਨ ਤੀਜਾ ਟੀ ਹੈ-ਟ੍ਰੀਟਮੈਂਟ। ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉਹਨਾਂ ਦਾ ਟ੍ਰੀਟਮੈਂਟ ਚੰਗੀ ਤਰ੍ਹਾਂ ਹੋਵੇ। ਪਲਾਨ ਚੌਥਾ ਟੀ ਹੈ-ਟੀਮ ਵਰਕ। ਕਿਸੇ ਵੀ ਮੁਸੀਬਤ ਤੋਂ ਬਾਹਰ ਨਿਕਲਣ ਲਈ ਸਾਰਿਆਂ ਨੂੰ ਟੀਮ ਦੀ ਤਰ੍ਹਾਂ ਕੰਮ ਕਰਨਾ ਪਵੇਗਾ।

ਕੋਈ ਜੇ ਇਹ ਸੋਚਦਾ ਹੈ ਕਿ ਕੋਰੋਨਾ ਵਾਇਰਸ ਨਾਲ ਉਹ ਇਕੱਲਾ ਨਜਿੱਠ ਲਵੇਗਾ ਤਾਂ ਇਹ ਸੋਚਣਾ ਗਲਤ ਹੋਵੇਗਾ। ਪੰਜਵਾਂ ਪਲਾਨ ਟੀ ਹੈ-ਟ੍ਰੇਕਿੰਗ ਅਤੇ ਮਾਨਟਰਿੰਗ। ਬਾਕੀ ਸਾਰੇ ਕੰਮਾਂ ਦੀ ਸਫ਼ਲਤਾ ਟ੍ਰੈਕਿੰਗ ਅਤੇ ਮਾਨਟਰਿੰਗ ਤੇ ਨਿਰਭਰ ਕਰਦੀ ਹੈ ਇਸ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਦੀ ਹੋਵੇਗੀ। ਉਹ ਆਪ ਇਹਨਾਂ ਸਾਰੀਆਂ ਚੀਜ਼ਾਂ ਤੇ ਮਾਨਿਟਰ ਕਰਨਗੇ।

ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਉਹਨਾਂ ਕੋਲ 3,000 ਬੈੱਡ ਤਿਆਰ ਹਨ। LNJP ਹਸਪਤਾਲ, ਜੀਬੀ ਪੰਤ ਹਸਪਤਾਲ ਅਤੇ ਰਾਜੀਵ ਗਾਂਧੀ ਹਸਪਤਾਲ ਨੂੰ ਕੋਰੋਨਾ ਹਸਪਤਾਲ ਐਲਾਨਿਆ ਗਿਆ ਹੈ। ਉਹਨਾਂ ਦਸਿਆ ਕਿ 50 ਹਜ਼ਾਰ ਟੈਸਟਿੰਗ ਕਿਟ ਆਰਡਰ ਕੀਤੇ ਗਏ ਸਨ ਜੋ ਕਿ ਆਉਣੇ ਵੀ ਸ਼ੁਰੂ ਹੋ ਗਏ ਹਨ। 1 ਲੱਖ ਲੋਕਾਂ ਦਾ ਰੈਪਿਡ ਟੈਸਟ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ 1 ਲੱਖ ਰੈਪਿਡ ਟੈਸਟ ਲਈ ਕਿੱਟ ਦੀ ਡਿਲਿਵਰੀ ਸ਼ੁਰੂ ਹੋ ਜਾਵੇਗੀ। ਸੀਐਮ ਨੇ ਕਿਹਾ ਕਿ ਰੈਪਿਡ ਟੈਸਟ ਤੋਂ ਬਾਅਦ ਜੋ ਹਾਟ-ਸਪਾਟਸ ਆਉਣਗੇ ਉਹਨਾਂ ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।