ਪੈਟਰੋਲ - ਡੀਜ਼ਲ ਤੇ ਟੈਕਸ ਵਧਾਉਂਣ ਨਾਲ ਸਰਕਾਰੀ ਖਜਾਨੇ ਚ ਆਉਂਣਗੇ 1.4 ਲੱਖ ਕਰੋੜ ਰੁਪਏ : ਬਾਰਕਲੇਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਮਹਿੰਗਾਈ ਵਿੱਚ 0.1 ਤੋਂ 0.15 ਪ੍ਰਤੀਸ਼ਤ ਦੇ ਵਾਧੇ ਦਾ ਕਾਰਨ ਬਣ ਸਕਦਾ ਹੈ, ਜੋ ਕਿ ਕੁਝ ਖਾਸ ਨਹੀਂ ਹੈ।"

Photo

ਨਵੀਂ ਦਿੱਲੀ : ਲੌਕਡਾਊਨ ਦੇ ਵਿਚ ਹੁਣ ਕੇਂਦਰ ਸਰਾਕਾਰ ਦੇ ਵੱਲੋਂ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਗਲੋਬਲ ਬ੍ਰੋਕਰੇਜ ਫਰਮ ਬਾਰਕਲੇਜ ਦਾ ਅਨੁਮਾਨ ਹੈ ਕਿ ਕੇਂਦਰ ਸਰਕਾਰ ਨੂੰ 1.4 ਲੱਖ ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲ ਸਕਦਾ ਹੈ, ਜੋ ਕੁੱਲ ਜੀਡੀਪੀ ਦਾ 0.67 ਪ੍ਰਤੀਸ਼ਤ ਹੋਵੇਗਾ। ਬ੍ਰਾਕਲੇਜ ਨੇ ਇਕ ਰਿਪੋਰਟ ਵਿਚ ਕਿਹਾ ਕਿ ਇਸ ਈਂਥਨ ਵਿਚ ਪਹਿਲਾਂ ਤੋਂ ਲੱਗੇ ਟੈਕਸ/ਸੈੱਸ ਤੋਂ ਸਰਕਾਰ ਤੋਂ ਹੋਣ ਵਾਲੀ ਸਲਾਨਾ ਆਮਦਨ 2.8 ਲੱਖ ਕਰੋੜ ਦੀ ਆਮਦਨੀ ਹੋਵੇਗੀ।

ਮਤਲਬ ਕਿ ਇਸ ਤਰ੍ਹਾਂ ਈਂਧਨ ਲਗਾਉਣ ਨਾਲ ਕੁੱਲ 4.4 ਲੱਖ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿਚ ਆਉਣਗੇ ਜੋ ਜੀਡੀਪੀ ਦਾ 2.1 ਪ੍ਰਤੀਸ਼ਤ ਹੈ। ਰਿਪੋਰਟ ਅਨੁਸਾਰ ਇਹ ਵੀ ਮੰਨਿਆ ਗਿਆ ਹੈ ਕਿ ਕਰੋਨਾ ਵਾਇਰਸ ਕਾਰਨ ਲਗੇ ਲੌਕਡਾਊਨ ਵਿਚ ਇਸ ਵਿੱਤੀ ਵਰ੍ਹੇ 2020-21 ਵਿਚ ਡੀਜ਼ਲ ਅਤੇ ਪੈਟ੍ਰੋਲ ਦੀ ਮੰਗ ਵਿਚ 12 ਫੀਸਦੀ ਤੱਕ ਦੀ ਕਮੀਂ ਆਵੇਗੀ। ਦੱਸ ਦੱਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਪੈਟਰੋਲ ਦੀ ਐਕਸਾਈਜ਼ ਡਿਊਟੀ ਤੇ 10 ਰੁਪਏ ਲੀਟਰ ਅਤੇ ਡੀਜ਼ਲ ਵਿਚ 13 ਰੁਪਏ ਦੀ ਬਢੋਤਰੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਪੰਪ ਦੇ ਮਿਲਣ ਵਾਲੇ ਪੈਟਰੋਲ ਅਤੇ ਡੀਜ਼ਲ ਤੇ ਟੈਕਸ ਵੱਧ ਕੇ 69 ਫੀਸਦੀ ਹੋ ਗਿਆ ਹੈ ਜੋ ਕਿ ਦੁਨੀਆਂ ਵਿਚ ਸਭ ਤੋਂ ਵੱਧ ਹੈ।

ਮੰਗਲਵਾਰ ਰਾਤ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਡੀਜ਼ਲ ਅਤੇ ਪੈਟਰੋਲ ਦੋਵਾਂ 'ਤੇ ਸੜਕ ਅਤੇ ਇੰਫਰਾ ਸੈੱਸ ਵਧਾ ਕੇ 8 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੀਜ਼ਲ 'ਤੇ 5 ਰੁਪਏ ਪ੍ਰਤੀ ਲੀਟਰ ਦਾ ਵਾਧੂ ਐਕਸਾਈਜ਼ ਟੈਕਸ ਅਤੇ ਪੈਟਰੋਲ' ਤੇ 2 ਰੁਪਏ ਪ੍ਰਤੀ ਲੀਟਰ ਦਾ ਐਕਸਾਈਜ਼ ਟੈਕਸ ਲਗਾਇਆ ਗਿਆ ਹੈ। ਇਕ ਦਿਨ ਵਿਚ ਭਾਰਤ ਵਿਚ ਈਥਨ 'ਤੇ ਟੈਕਸ ਵਿਚ ਇਹ ਸਭ ਤੋਂ ਵੱਡਾ ਵਾਧਾ ਹੈ। ਦੱਸ ਦੱਈਏ ਕਿ ਇਸ ਵਿਚ ਰੋੜ ਸੈੱਸ ਵਾਲਾ ਪੂਰਾ ਹਿੱਸਾ ਕੇਂਦਰ ਨੂੰ ਮਿਲੇਗਾ, ਪਰ ਵਾਧੂ ਐਕਸਾਈਜ਼ ਡਿਊਟੀ ਨੂੰ ਰਾਜਾਂ ਨਾਲ ਸ਼ੇਅਰ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਦਿੱਲੀ, ਹਰਿਆਣਾ, ਅਸਾਮ ਅਤੇ ਪੰਜਾਬ ਸਰਕਾਰ ਨੇ ਵੀ ਈਂਥਨ 'ਤੇ ਵੈਟ ਵਧਾ ਦਿੱਤਾ ਹੈ।

ਬਾਕਰਲੇਜ ਨੇ ਕਿਹਾ ਕਿ ਕੇਂਦਰ ਸਰਕਾਰ ਕੱਚੇ ਤੇਲ ਵਿਚ ਹੋਣ ਵਾਲੀ ਗਿਰਾਵਟ ਦਾ ਫਾਇਦਾ ਪ੍ਰਭਾਵੀ ਤਰ੍ਹੀਕੇ ਨਾਲ ਉਠਾ ਰਿਹਾ ਹੈ। ਇਸ ਲਈ ਇਸ ਵਾਧੇ ਦਾ ਮਹਿੰਗਾਈ ਤੇ ਅਸਰ ਬਹੁਤ ਸੀਮਿਤ ਰਹੇਗਾ। ਬਾਰਕਲੇਜ ਨੇ ਕਿਹਾ, "ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਮਹਿੰਗਾਈ ਲਈ, ਸਾਡਾ ਅਨੁਮਾਨ ਹੈ ਕਿ ਪੈਟਰੋਲ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਮਹਿੰਗਾਈ ਵਿੱਚ 0.1 ਤੋਂ 0.15 ਪ੍ਰਤੀਸ਼ਤ ਦੇ ਵਾਧੇ ਦਾ ਕਾਰਨ ਬਣ ਸਕਦਾ ਹੈ, ਜੋ ਕਿ ਕੁਝ ਖਾਸ ਨਹੀਂ ਹੈ।"

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।