Petrol ਦੀਆਂ ਕੀਮਤਾਂ 'ਚ ਅੱਜ ਫਿਰ ਆਇਆ ਵੱਡਾ ਉਛਾਲ
ਪੈਟਰੋਲ ਦੀਆਂ ਕੀਮਤਾਂ ਨੂੰ ਅੱਜ ਵਧਾ ਦਿੱਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਮਹਿੰਗਾ ਕੀਤਾ ਗਿਆ ਹੈ।..
ਨਵੀਂ ਦਿੱਲੀ : ਪੈਟਰੋਲ ਦੀਆਂ ਕੀਮਤਾਂ ਨੂੰ ਅੱਜ ਵਧਾ ਦਿੱਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਮਹਿੰਗਾ ਕੀਤਾ ਗਿਆ ਹੈ। ਡੀਜ਼ਲ ਦੀਆਂ ਕੀਮਤਾਂ 'ਚ ਹੱਲੇ ਤਕ ਕੋਈ ਤਬਦੀਲੀ ਨਹੀਂ ਆਈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸ ਭਾਅ ਵਿਕ ਰਿਹਾ ਹੈ। ਦਿੱਲੀ 'ਚ ਅੱਜ ਇਕ ਲੀਟਰ ਪੈਟਰੋਲ ਦਾ ਭਾਅ 15 ਪੈਸੇ ਦੀ ਤੇਜ਼ੀ ਦੇ ਨਾਲ 73.45 ਰੁਪਏ ਤੇ ਡੀਜ਼ਲ ਦਾ ਭਾਅ ਆਪਣੀ ਪੁਰਾਣੀ ਕੀਮਤ 65.79 ਰੁਪਏ 'ਚ ਹੀ ਮਿਲ ਰਿਹਾ ਹੈ।
ਕੋਲਕਾਤਾ ਦੀ ਗੱਲ ਕਰੀਏ ਤਾਂ ਅੱਜ ਪੈਟਰੋਲ 15 ਪੈਸੇ ਦੀ ਤੇਜ਼ੀ ਨਾਲ 76.15 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਤੇ ਡੀਜ਼ਲ ਆਪਣੇ ਪੁਰਾਣੇ ਭਾਅ 68.20 ਰੁਪਏ ਪ੍ਰਤੀ ਲੀਟਰ ਹੀ ਮਿਲ ਰਿਹਾ ਹੈ। ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ 15 ਪੈਸੇ ਦੀ ਤੇਜ਼ੀ ਨਾਲ 79.12 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਡੀਜ਼ਲ ਆਪਣੀ ਪੁਰਾਣੀ ਕੀਮਤ 69.01 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 'ਚ 16 ਪੈਸੇ ਦੀ ਤੇਜ਼ੀ ਆਈ ਹੈ। ਪੈਟਰੋਲ 76.34 ਰੁਪਏ ਪ੍ਰਤੀ ਲੀਟਰ 'ਤੇ ਡੀਜ਼ਲ ਆਪਣੀ ਪੁਰਾਣੀ ਕੀਮਤ 69.54 ਪ੍ਰਤੀ ਲੀਟਰ 'ਤੇ ਹੀ ਵਿਕ ਰਿਹਾ ਹੈ।
ਜੈਪੁਰ ਦੀ ਗੱਲ ਕਰੀਏ ਤਾਂ ਅੱਜ ਪੈਟਰੋਲ ਦੇ ਭਾਅ 'ਚ 15 ਪੈਸੇ ਦੀ ਤੇਜ਼ੀ ਆਈ ਹੈ, ਜਿਸ ਨਾਲ ਇਸ ਦਾ ਭਾਅ 77.34 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ ਆਪਣੀ ਪੁਰਾਣੀ ਕੀਮਤ 70.85 ਰੁਪਏ ਪ੍ਰਤੀ ਲੀਟਰ 'ਤੇ ਹੀ ਵਿਕ ਰਿਹਾ ਹੈ। ਹੁਣ ਦਿੱਲੀ ਦੇ ਸ਼ਹਿਰ ਗੁਰੂਗ੍ਰਾਮ ਤੇ ਨੋਇਡਾ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਜਾਣਦੇ ਹਾਂ। ਨੋਇਡਾ 'ਚ ਅੱਜ ਪੈਟਰੋਲ 11 ਪੈਸੇ ਦੀ ਤੇਜ਼ੀ ਦੇ ਨਾਲ ਤੇ ਦਿੱਲੀ 'ਚ 75.07 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਹ ਆਪਣੇ ਪੁਰਾਣੇ ਭਾਅ 66.10 ਰੁਪਏ ਪ੍ਰਤੀ ਲੀਟਰ ਹੀ ਮਿਲ ਰਿਹਾ ਹੈ। ਗੁਰੂਗ੍ਰਾਮ 'ਚ ਅੱਜ ਪੈਟਰੋਲ 12 ਪੈਸੇ ਦੀ ਤੇਜ਼ੀ ਦੇ ਨਾਲ 73.28 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਆਪਣੇ ਪੁਰਾਣੇ ਭਾਅ 65.13 ਰੁਪਏ ਪ੍ਰਤੀ ਲੀਟਰ 'ਤੇ ਹੀ ਵਿਕ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।