ਕਰੋਨਾ ਨਾਲ ਲੜਨ ਲਈ UP ਸਰਕਾਰ ਤਿਆਰ, CM ਯੋਗੀ ਨੇ ਟੀਮ -11 ਨਾਲ ਕੀਤੀ ਮੀਟਿੰਗ
ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਨੇ ਕਾਫੀ ਪ੍ਰਭਾਵ ਪਾਇਆ ਹੋਇਆ ਹੈ। ਹੁਣ ਤੱਕ ਯੂਪੀ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 2800 ਦਾ ਅੰਕੜਾ ਪਾਰ ਕਰ ਗਈ ਹੈ।
ਲਖਨਊ : ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਨੇ ਕਾਫੀ ਪ੍ਰਭਾਵ ਪਾਇਆ ਹੋਇਆ ਹੈ। ਹੁਣ ਤੱਕ ਯੂਪੀ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 2800 ਦਾ ਅੰਕੜਾ ਪਾਰ ਕਰ ਗਈ ਹੈ। ਜਿਸ ਨੇ ਯੋਗੀ ਸਰਕਾਰ ਦੀ ਚਿੰਤਾ ਕਾਫੀ ਵਧਾ ਦਿੱਤੀ ਹੈ। ਇਹੀ ਕਾਰਨ ਹੈ ਕਿ ਸੀਐਮ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਕੋਰੋਨਾ ਨਾਲ ਸਬੰਧਤ ਟੀਮ -11 ਨਾਲ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ।
ਯੋਗੀ ਸਰਕਾਰ ਦੀ ਕੋਰੋਨਾ ਨਾਲ ਨਜਿੱਠਣ ਦੇ ਨਾਲ, ਰਾਜ ਵਿਚ ਬਿਹਤਰ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਲਈ 75 ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਵਿਚ 23 ਹਜ਼ਾਰ ਬੈਂਡਾਂ ਦੇ ਨਾਲ 2481 ਮਾਹਿਰ ਡਾਕਟਰਾਂ ਦੀ ਤੈਨਾਇਤੀ ਕੀਤੀ ਗਈ ਹੈ। ਇਸ ਦੇ ਨਾਲ ਹੀ 660 ਨਿੱਜੀ ਹਸਪਤਾਲਾਂ ਵਿਚ ਇੱਕ ਲੱਖ ਤੋਂ ਜ਼ਿਆਦਾ ਬੈੱਡਾਂ ਦਾ ਇਤਜਾਮ ਕੀਤਾ ਗਿਆ ਹੈ। ਕੋਵਿਡ -19 ਲਈ ਲੈਵਲ -1, ਲੈਵਲ -2 ਅਤੇ ਲੈਵਲ -3 ਹਸਪਤਾਲਾਂ ਵਿੱਚ ਵੀ 41 ਹਜ਼ਾਰ ਅਲੱਗ ਅਲੱਗ ਬੈੱਡ ਉਪਲੱਬਧ ਹਨ।
ਇਸ ਤੋਂ ਇਲਾਵਾ ਕੋਵਿਡ ਹਸਪਤਾਲਾਂ ਵਿਚ 1250 ਤੋਂ ਜ਼ਿਆਦਾ ਵੈਂਟੀਲੇਟਰ ਦੀ ਵਿਵਸਥਾ ਦੇ ਨਾਲ 21 ਹਜ਼ਾਰ ਕੁਆਰੰਟੀਨ ਬਿਸਤਰਿਆਂ ਦੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹਿਆਂ ਵਿਚ ਟੇਲੀ ਕਾਸਲਟੇਂਸੀ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਆਮ ਜਨਤਾ ਇਸ ਤੇ ਫੋਨ ਕਰਕੇ ਇਸ ਦਾ ਲਾਭ ਲੈ ਸਕਦੀ ਹੈ ਅਤੇ ਲੋਕ ਡਾਕਟਰਾਂ ਤੋਂ ਸਲਾਹ ਲੈ ਸਕਦੇ ਹਨ।
ਦੱਸ ਦੱਈਏ ਕਿ ਯੂਪੀ ਵਿਚ ਕਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪਿਛਲੇ 24 ਘੰਟੇ ਵਿਚ ਵਿਚ ਆਏ 118 ਨਵੇਂ ਕੇਸਾਂ ਦੇ ਨਾਲ ਕਰੋਨਾ ਪੌਟਜਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2,880 ਤੱਕ ਪੁੱਜ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਵਿਚ 1,152 ਲੋਕ ਤਬਲੀਗੀ ਜ਼ਮਾਤ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਸੂਬੇ ਵਿਚ ਕਰੋਨਾ ਨਾਲ ਸਭ ਤੋਂ ਪ੍ਰਭਾਵਿਤ ਸ਼ਹਿਰ ਆਗਰਾ ਹੈ। ਜਿੱਥੇ ਕਰੋਨਾ ਵਾਇਰਸ ਦੇ 640 ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।