Maharashtra News : ਪੁਣੇ 'ਚ ਕ੍ਰਿਕੇਟ ਖੇਡਦੇ ਸਮੇਂ 11 ਸਾਲਾ ਲੜਕੇ ਦੇ ਪ੍ਰਾਈਵੇਟ ਪਾਰਟ 'ਤੇ ਲੱਗੀ ਗੇਂਦ, ਮੌਕੇ 'ਤੇ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਬੱਚੇ ਦਾ ਨਾਂ ਸ਼ੌਰਿਆ ਦੱਸਿਆ ਜਾ ਰਿਹਾ ਹੈ

Child died

Maharashtra News : ਪੁਣੇ (Pune) 'ਚ ਇੱਕ ਹੈਰਾਨ ਕਾਰਨ ਵਾਲੀ ਘਟਨਾ ਵਾਪਰੀ ਹੈ। ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡਦੇ ਸਮੇਂ 11 ਸਾਲਾ ਲੜਕੇ ਦੇ ਪ੍ਰਾਈਵੇਟ ਪਾਰਟ 'ਤੇ ਗੇਂਦ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਬੱਚੇ ਦਾ ਨਾਂ ਸ਼ੌਰਿਆ (Shaurya) ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ: ਬੱਚੇ ਨੇ ਬੰਬ ਨੂੰ ਗੇਂਦ ਸਮਝ ਕੇ ਚੁੱਕ ਲਿਆ , ਧਮਾਕੇ 'ਚ ਇੱਕ ਬੱਚੇ ਦੀ ਮੌਤ, 2 ਬੱਚੇ ਜ਼ਖਮੀ

ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਸ਼ੌਰਿਆ ਗੇਂਦਬਾਜ਼ੀ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਇੱਕ ਗੇਂਦ ਨੂੰ ਬੱਲੇਬਾਜ਼ ਨੇ ਜ਼ੋਰਦਾਰ ਹਿੱਟ ਕੀਤਾ ਅਤੇ ਉਹ ਗੇਂਦ ਸਿੱਧੀ ਸ਼ੌਰਿਆ ਦੇ ਪ੍ਰਾਈਵੇਟ ਪਾਰਟ 'ਤੇ ਲੱਗਦੀ ਹੈ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ।

ਇਹ ਵੀ ਪੜੋ: ਜਬਲਪੁਰ 'ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਕਾਰਨ 5 ਬੱਚਿਆਂ ਦੀ ਮੌਤ

ਪੁਲਿਸ ਨੇ ਦਰਜ ਕੀਤਾ ਮਾਮਲਾ 

ਜਾਣਕਾਰੀ ਮੁਤਾਬਕ ਸ਼ੌਰਿਆ ਦੇ ਦੋਸਤ ਤੁਰੰਤ ਮਦਦ ਲਈ ਉਸ ਵੱਲ ਭੱਜੇ। ਉਸ ਨੂੰ ਹੋਸ਼ ਵਿਚ ਲਿਆਉਣ ਲਈ ਬਹੁਤ ਯਤਨ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਸ਼ੌਰਿਆ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਗੇਂਦ ਨਾਬਾਲਗ ਦੇ ਪ੍ਰਾਈਵੇਟ ਪਾਰਟ 'ਤੇ ਵੱਜੀ ਅਤੇ ਕੁਝ ਹੀ ਸਕਿੰਟਾਂ 'ਚ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਇਸ ਸਬੰਧੀ ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।