ਇਸ ਵਾਰ ਮਾਨਸੂਨ 'ਚ ਇੱਕ ਹਫ਼ਤੇ ਦੀ ਦੇਰੀ, 8 ਜੂਨ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ
ਭਿਆਨਕ ਗਰਮੀ ਦੇ ਵਿੱਚ ਇਸ ਵਾਰ ਮਾਨਸੂਨ ਦਾ ਇੰਤਜ਼ਾਰ ਥੋੜ੍ਹਾ ਹੋਰ ਵੱਧ ਸਕਦਾ ਹੈ। ਦਰਅਸਲ ਇਸ ਵਾਰ ਮਾਨਸੂਨ ਆਉਣ 'ਚ ਇੱਕ ਹਫਤੇ ਦੀ ਹੋਰ ਦੇਰੀ ਹੋ ਸਕਦੀ ਹੈ।
ਨਵੀਂ ਦਿੱਲੀ : ਭਿਆਨਕ ਗਰਮੀ ਦੇ ਵਿੱਚ ਇਸ ਵਾਰ ਮਾਨਸੂਨ ਦਾ ਇੰਤਜ਼ਾਰ ਥੋੜ੍ਹਾ ਹੋਰ ਵੱਧ ਸਕਦਾ ਹੈ। ਦਰਅਸਲ ਇਸ ਵਾਰ ਮਾਨਸੂਨ ਆਉਣ 'ਚ ਇੱਕ ਹਫਤੇ ਦੀ ਹੋਰ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਮਾਨੂਸਨ ਦੀ ਸ਼ੁਰੂਆਤ 'ਚ ਇੱਕ ਹਫਤੇ ਦੀ ਦੇਰੀ ਹੋ ਸਕਦੀ ਹੈ ਅਤੇ ਹੁਣ ਇਸਦੇ ਅੱਠ ਜੂਨ ਤੱਕ ਦਸਤਕ ਦੇਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਆਮ ਤੌਰ 'ਤੇ ਮਾਨਸੂਨ ਇੱਕ ਜੂਨ ਨੂੰ ਕੇਰਲ ਵਿੱਚ ਪਹੁੰਚ ਜਾਂਦਾ ਹੈ ਅਤੇ ਇਸਦੇ ਨਾਲ ਹੀ ਆਧਿਕਾਰਕ ਤੌਰ 'ਤੇ ਚਾਰ ਮਹੀਨੇ ਮੀਂਹ ਦੇ ਮੌਸਮ ਦਾ ਆਗਾਜ਼ ਹੁੰਦਾ ਹੈ। ਆਈਐਮਡੀ ਨੇ ਮਾਨਸੂਨ ਨੂੰ ਲੈ ਕੇ ਬੁਲੇਟਿਨ 'ਚ ਕਿਹਾ ਕਿ ‘‘ਉੱਤਰ ਦੇ ਵੱਲ ਹੌਲੀ - ਹੌਲੀ ਵਧਣ ਦੀ ਅਨੁਕੂਲ ਸੰਭਾਵਨਾ ਦੇ ਕਾਰਨ ਅੱਠ ਜੂਨ ਦੇ ਆਸਪਾਸ ਕੇਰਲ ਵਿੱਚ ਦੱਖਣ - ਪੱਛਮੀ ਮਾਨਸੂਨ ਦੀ ਸ਼ੁਰੂਆਤ ਦੀ ਉਮੀਦ ਜਤਾਈ ਜਾ ਰਹੀ ਹੈ।
ਮੌਸਮ ਵਿਭਾਗ ਦੇ ਅਨੁਸਾਰ ਅਗਲੇ ਤਿੰਨ ਚਾਰ ਦਿਨਾਂ ਵਿਚ ਉਤਰ-ਪੂਰਵੀ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਦੱਖਣ - ਪੱਛਮੀ ਮਾਨਸੂਨ ਦੇ ਵਧਣ ਨੂੰ ਲੈ ਕੇ ਅਨੁਕੂਲ ਹਾਲਤ ਬਨਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸੱਤ ਜੂਨ ਨੂੰ ਮਾਨਸੂਨ ਦਸਤਕ ਦੇ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਸ਼ਨੀਵਾਰ ਨੂੰ ਆਪਣੇ ਸੋਧ ਕੇ ਅਨੁਮਾਨ ਵਿਚ ਚਾਰ ਜੂਨ ਤੋਂ ਸੱਤ ਜੂਨ ਦੇ ਵਿਚ ਇਸਦੇ ਆਉਣ ਦੀ ਉਮੀਦ ਜਤਾਈ ਸੀ।