ਭਾਰਤੀ ਕ੍ਰਿਕੇਟ ਟੀਮ ਲਈ ਪੀਐਮ ਮੋਦੀ ਨੇ ਕੀਤਾ ਟਵੀਟ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਕੱਪ 2019 ਵਿਚ ਅੱਜ ਭਾਰਤ ਨੇ ਅਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ।

Narendra Modi

ਨਵੀਂ ਦਿੱਲੀ (ਵਿਸ਼ਵ ਕੱਪ 2019): ਵਿਸ਼ਵ ਕੱਪ 2019 ਵਿਚ ਅੱਜ ਭਾਰਤ ਨੇ ਅਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਊਥ ਅਫਰੀਕਾ ਵਿਰੁੱਧ ਭਾਰਤੀ ਕ੍ਰਿਕੇਟ ਟੀਮ ਪਹਿਲਾ ਮੈਚ ਖੇਡ ਰਹੀ ਹੈ। ਜਿਵੇਂ ਹੀ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੌਹਲੀ ਕ੍ਰਿਕੇਟ ਮੈਦਾਨ ਵਿਚ ਪਹੁੰਚੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਵਧਾਈਆਂ ਦਿੱਤੀਆਂ। ਇਸਦੇ ਸਬੰਧ ਵਿਚ ਉਹਨਾਂ ਨੇ ਭਾਰਤੀ ਟੀਮ ਲਈ ਇਕ ਟਵੀਟ ਕੀਤਾ।

ਭਾਰਤੀ ਟੀਮ ਵਰਲਡ ਕੱਪ ਦੇ 8ਵੇਂ ਮੈਚ ਦੌਰਾਨ ਅਪਣਾ ਪਹਿਲਾ ਮੈਚ ਖੇਡ ਰਹੀ ਹੈ। ਭਾਰਤੀ ਟੀਮ ਨੂੰ ਵਰਲਡ ਕੱਪ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਦੱਸਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਮੈਦਾਨ ਵਿਚ ਉਤਰਦਿਆਂ ਹੀ ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ , ‘ਟੀਮ ਇੰਡੀਆ ਅੱਜ ਵਰਲਡ ਕੱਪ ਦੀ ਸ਼ੁਰੂਆਤ ਕਰ ਚੁਕੀ ਹੈ। ਮੇਰੇ ਵੱਲੋਂ ਉਹਨਾਂ ਨੂੰ ਵਧਾਈਆਂ। ਉਮੀਦ ਹੈ ਕਿ ਇਹ ਮੈਚ ਚੰਗੇ ਕ੍ਰਿਕੇਟ ਦਾ ਗਵਾਹ ਬਣੇ। ਖੇਡ ਵੀ ਜਿੱਤੋ ਅਤੇ ਦਿਲ ਵੀ..’

ਭਾਰਤੀ ਟੀਮ ਨੇ ਪਲੇਇੰਗ ਇਲੇਵਨ ਵਿਚ ਮੁਹੰਮਦ ਸ਼ੰਮੀ ਦੇ ਸਥਾਨ ‘ਤੇ ਭੁਵਨੇਸ਼ਵਰ ਨੂੰ ਸਥਾਨ ਦਿੱਤਾ ਹੈ। ਕੇਐਲ ਰਾਹੁਲ ਅਤੇ ਕੇਦਾਰ ਜਾਧਵ ਵੀ ਟੀਮ ਵਿਚ ਸ਼ਾਮਲ ਹਨ। ਦੱਸ ਦਈਏ ਕਿ 5 ਜੂਨ ਨੂੰ ਕ੍ਰਿਕੇਟ ਵਿਸ਼ਵ ਕੱਪ ਦਾ ਅੱਠਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ।