ਹਿੰਦੂਆਂ ਨੂੰ ਬੱਸਾਂ 'ਚੋਂ ਕੱਢ-ਕੱਢ ਮਾਰਨਾ ਇੰਦਰਾ ਗਾਂਧੀ ਦੀ ਹੀ ਸਕੀਮ ਸੀ: ਹਰਜਿੰਦਰ ਸਿੰਘ ਮਾਝੀ
ਇਸ ਜ਼ੁਲਮ ਵਿਚ ਹਿੰਦੂ ਭਰਾਵਾਂ ਤੇ ਵੀ ਅਟੈਕ ਕੀਤਾ ਗਿਆ ਸੀ ਉਹਨਾਂ...
ਚੰਡੀਗੜ੍ਹ: 6 ਜੂਨ ਸਿੱਖਾਂ ਲਈ ਬਹੁਤ ਹੀ ਡਰਾਉਣਾ ਦਿਨ ਹੈ। ਇਸ ਦਿਨ ਸਿੱਖਾਂ ਤੇ ਬਹੁਤ ਜ਼ਿਆਦਾ ਜ਼ੁਲਮ ਢਾਹਿਆ ਗਿਆ ਸੀ ਤੇ ਇਸ ਵਿਚ ਵੱਡੇ ਤੋਂ ਲੈ ਕੇ ਛੋਟੇ ਬੱਚੇ ਤਕ ਸ਼ਾਮਲ ਸਨ ਜਿਹਨਾਂ ਨੂੰ ਬਖ਼ਸ਼ਿਆ ਨਹੀਂ ਗਿਆ। ਬੱਚਿਆਂ ਦੀਆਂ ਉਹ ਤਸਵੀਰਾਂ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ। ਇਸ ਜ਼ੁਲਮ ਵਿਚ ਸਿੱਖਾਂ ਦੇ ਨਾਲ-ਨਾਲ ਹੋਰ ਵੀ ਕਈ ਲੋਕ ਸ਼ਿਕਾਰ ਹੋਏ ਹਨ ਕਿਉਂ ਕਿ ਉਹ ਜਿਹੜਾ ਕਾਲਾ ਦੌਰ ਸੀ ਉਸ ਵਿਚ ਕੋਈ ਵੱਖਰੇ ਧਰਮ ਦਾ ਵਿਅਕਤੀ ਨਹੀਂ ਬਖ਼ਸ਼ਿਆ ਗਿਆ, ਇਸ ਵਿਚ ਹਰ ਵਰਗ ਦੇ ਵਿਅਕਤੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ।
ਇਸ ਜ਼ੁਲਮ ਵਿਚ ਹਿੰਦੂ ਭਰਾਵਾਂ ਤੇ ਵੀ ਅਟੈਕ ਕੀਤਾ ਗਿਆ ਸੀ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ ਸੀ। ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ ਜੋ ਕਿ ਪ੍ਰਮੁੱਖ ਕਥਾਵਾਚਕ ਹਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ ਉਹਨਾਂ ਨੇ ਉਸ ਸਮੇਂ ਹੋਏ ਜ਼ੁਲਮ ਨੂੰ ਲੈ ਕੇ ਕੁੱਝ ਖਾਸ ਗੱਲਾਂ ਵੱਲ ਲੋਕਾਂ ਦਾ ਧਿਆਨ ਖਿਚਿਆ ਹੈ।
ਉਹਨਾਂ ਦਸਿਆ ਕਿ ਜਦੋਂ ਸ਼ਾਮ ਪੈਂਦੀ ਸੀ ਤਾਂ ਹਿੰਦੂਆਂ ਨੂੰ ਬੱਸਾਂ ਵਿਚੋਂ ਕੱਢ-ਕੱਢ ਕੇ ਮਾਰਿਆ ਜਾਂਦਾ ਸੀ ਪਰ ਇਸ ਨੂੰ ਸਿੱਖਾਂ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਅਤੇ ਹਰਚੰਦ ਸਿੰਘ ਲੋਗੋਂਵਾਲ ਵਾਰ-ਵਾਰ ਮੰਜੀ ਸਾਹਿਬ ਦੀਵਾਨ ਤੋਂ ਇਹਨਾਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰ ਰਹੇ ਸੀ ਅਤੇ ਇਹ ਕਹਿ ਰਹੇ ਸੀ ਕਿ ਇਹ ਸਿੱਖਾਂ ਦਾ ਕੰਮ ਨਹੀਂ ਹੈ ਇਹ ਏਜੰਸੀਆਂ ਦਾ ਕਾਰਾ ਹੈ।
ਸਿੱਖ ਕਦੇ ਨਿਹੱਥੇ ਅਤੇ ਮਜ਼ਲੂਮ ਤੇ ਵਾਰ ਨਹੀਂ ਕਰਦਾ। ਪਰ ਪ੍ਰੈਸ ਦੇ ਫਿਰਕੂ ਹਿੱਸੇ ਨੇ ਮਰਨ ਵਾਲਿਆਂ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਾਪੀਆਂ ਸਨ ਪਰ ਉਹਨਾਂ ਨੇ ਬਾਬਾ ਭਿੰਡਰਾਵਾਲੇ ਅਤੇ ਲੋਗੋਂਵਾਲ ਦਾ ਸਪੱਸ਼ਟੀਕਰਨ ਵਿਸ਼ੇਸ਼ਤਾ ਨਾਲ ਨਹੀਂ ਦਿੱਤਾ। ਪ੍ਰੈਸ ਨੇ ਲੋਕਾਂ ਸਾਹਮਣੇ ਇਹੀ ਪੇਸ਼ ਕੀਤਾ ਕਿ ਇਹ ਸਿੱਖਾਂ ਦਾ ਕਾਰਾ ਹੈ।
11 ਨਵੰਬਰ 1983 ਦੇ ਟ੍ਰਿਬਿਊਨ ਵਿਚ ਡਾ. ਲਾਲ ਬਾਨੀ ਦਾ ਬਿਆਨ ਛਪਿਆ ਜਿਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਹਿੰਦੂਆਂ ਨੂੰ ਬੱਸਾਂ ਵਿਚੋਂ ਕੱਢ-ਕੱਢ ਕੇ ਮਾਰਿਆ ਗਿਆ ਇਹ ਸਿੱਖਾਂ ਦਾ ਕੰਮ ਨਹੀਂ ਸੀ, ਇਹ ਗੈਰ ਸਿੱਖਾਂ ਦਾ ਕੰਮ ਸੀ ਜੋ ਕਿ ਵਿਦੇਸ਼ੀ ਏਜੰਟ ਸਨ। ਇਹੀ ਗੱਲ ਮਈ 1985 ਦੇ ਸੂਰੀਆ ਮੈਗਜ਼ੀਨ ਪੰਨਾ ਨੰਬਰ 82 ਤੇ ਵੀ ਲਿਖੀ ਹੈ ਕਿ ਹਿੰਦੂਆਂ ਨੂੰ ਬੱਸਾਂ ਵਿਚੋਂ ਕੱਢ ਕੇ ਮਾਰਨਾ ਇੰਦਰਾ ਗਾਂਧੀ ਦੀ ਹੀ ਸਕੀਮ ਸੀ।
ਇਹ ਇਕ ਯੋਜਨਾ ਸੀ ਸਿੱਖਾਂ ਨੂੰ ਬਦਨਾਮ ਕਰਨ ਦੀ। ਬਾਬਾ ਭਿੰਡਰਾਵਾਲੇ ਉਹ ਸ਼ਖ਼ਸ਼ੀਅਤ ਹਨ ਜੇ ਰਾਮਾਇਣ ਨੂੰ ਅੱਗ ਲਗਦੀ ਹੈ ਤਾਂ ਕੇਸ ਲੜਨ ਦਾ ਖਰਚਾ ਭਿੰਡਰਾਵਾਲਿਆਂ ਨੇ ਦਿੱਤਾ ਸੀ। ਗੁਰਦਾਸਪੁਰ ਜੇਲ੍ਹ ਵਿਚ ਮੰਦਰ ਹਿੰਦੂ ਵੀਰਾਂ ਦੇ ਬੇਨਤੀ ਕਰਨ ਤੇ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਬਣਾਇਆ ਸੀ।
ਫਾਜ਼ਿਲਕਾ ਦੇ ਜਲਾਲਾਬਾਦ ਦਾ ਹੁਕਮ ਚੰਦ ਹਿੰਦੂ ਦੀ ਨੌਜਵਾਨ ਬੇਟੀ ਨੂੰ ਜਦੋਂ ਚੁੱਕ ਕੇ ਲੈ ਗਏ ਤਾਂ ਉਹ ਬਾਬਾ ਜਰਨੈਲ ਸਿੰਘ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਦੀ ਬੇਟੀ ਨੂੰ ਬਚਾਇਆ ਜਾਵੇ। ਜੋ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਹਨ ਉਹ ਅਸਲ ਧਰਮੀ ਨਹੀਂ ਹੁੰਦੇ। ਉਹਨਾਂ ਅੱਗੇ ਕਿਹਾ ਕਿ ਜਿਹੜੇ ਫਿਰਕੂ ਅਨਸਰ ਹੁੰਦੇ ਹਨ ਉਹ ਲੋਕਾਂ ਵਿਚ ਕਦੇ ਵੀ ਏਕਤਾ ਦੀ ਭਾਵਨਾ ਨਹੀਂ ਜਗਾਉਂਦੇ ਉਹ ਲੋਕਾਂ ਨੂੰ ਲੜਾਉਣਾ ਹੀ ਜਾਣਦੇ ਹੁੰਦੇ ਹਨ, ਲੋਕਾਂ ਵਿਚ ਫਿਕ ਪਾਉਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।