ਮੁਜ਼ੱਫ਼ਰਪੁਰ ਕਾਂਡ : ਕੀ ਸਚਮੁੱਚ ਭਾਜਪਾ ਦੇ ਦਿੱਲੀ ਮੁੱਖ ਦਫ਼ਤਰੋਂ ਚੱਲ ਰਿਹੈ ਕੋਈ ਖੇਡ : ਸੀਪੀ ਠਾਕੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਜ਼ੱਫ਼ਰਪੁਰ ਬਲਾਤਕਾਰ ਮਾਮਲਾ 'ਤੇ ਹੁਣੇ ਤੱਕ ਜੇਡੀਯੂ ਮੰਨ ਕੇ ਚੱਲ ਰਹੀ ਸੀ ਕਿ ਬੀਜੇਪੀ ਮੁੱਖ ਦਫ਼ਤਰ ਤੋਂ ਖੇਡ ਕੀਤਾ ਜਾ ਰਿਹਾ ਹੈ। ਪਰ ਅਜਿਹਾ ਲੱਗਦਾ ਹੈ ਕਿ ਜੇਡੀਯੂ...

Nitish Kumar

ਨਵੀਂ ਦਿੱਲੀ : ਮੁਜ਼ੱਫ਼ਰਪੁਰ ਬਲਾਤਕਾਰ ਮਾਮਲਾ 'ਤੇ ਹੁਣੇ ਤੱਕ ਜੇਡੀਯੂ ਮੰਨ ਕੇ ਚੱਲ ਰਹੀ ਸੀ ਕਿ ਬੀਜੇਪੀ ਮੁੱਖ ਦਫ਼ਤਰ ਤੋਂ ਖੇਡ ਕੀਤਾ ਜਾ ਰਿਹਾ ਹੈ। ਪਰ ਅਜਿਹਾ ਲੱਗਦਾ ਹੈ ਕਿ ਜੇਡੀਯੂ ਅਤੇ ਬੀਜੇਪੀ ਦੇ ਵਿਚ ਕੋਈ ਅੰਦਰ ਹੀ ਖੇਡ ਜਾਰੀ ਹੈ। ਅੱਜ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ ਨੇ ਇਸ ਮਾਮਲੇ 'ਤੇ ਲੰਮੀ - ਚੌੜੀ ਪ੍ਰੈਸ ਕਾਨਫ੍ਰੈਂਸ ਕੀਤੀ ਹੈ ਅਤੇ ਸਮਾਜਕ ਭਲਾਈ ਮੰਤਰੀ ਮੰਜੂ ਵਰਮਾ ਦਾ ਬਚਾਅ ਕੀਤਾ ਹੈ।

ਉਥੇ ਹੀ ਬੀਜੇਪੀ ਨੇਤਾ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਕਰ ਮੰਜੂ ਵਰਮਾ ਦਾ ਬਚਾਅ ਕੀਤਾ ਪਰ ਬੀਜੇਪੀ ਸਾਂਸਦ ਸੀਪੀ ਠਾਕੁਰ ਨੇ ਇਕ ਵਾਰ ਫਿਰ ਤੋਂ ਮੰਜੂ ਵਰਮਾ ਦਾ ਅਸਤੀਫ਼ਾ ਮੰਗ ਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਨੈਤਿਕ ਤੌਰ 'ਤੇ ਮੰਜੂ ਵਰਮਾ ਨੂੰ ਅਸਤੀਫ਼ਾ ਦੇ ਦੇਣਾ ਚਾਹਿਦਾ ਹੈ ਅਤੇ ਕਲੀਨਚਿਟ ਮਿਲਦੇ ਹੀ ਵਾਪਸ ਆ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮੰਤਰੀ ਨੂੰ ਕੁੱਝ ਪਤਾ ਨਾ ਹੋਵੇ। 

ਸੀਪੀ ਠਾਕੁਰ ਨੇ ਕਿਹਾ ਕਿ ਉਹ ਮੰਤਰੀ ਕਿਸ ਚੀਜ਼ ਲਈ ਹੈ ਸਿਰਫ਼ ਦਸਤਖ਼ਤ ਕਰਨ ਦੇ ਲਈ। ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭਿਰਤਾ ਵਿਚ ਲਿਆ ਹੈ। ਜਦੋਂ ਉਨ੍ਹਾਂ ਨੂੰ ਬੀਜੇਪੀ ਨੇਤਾ ਸੁਸ਼ੀਲ ਮੋਦੀ ਦੇ ਬਿਆਨ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮਝ ਕੁੱਝ ਹੋਰ ਹੋ ਸਕਦੀ ਹੈ। ਜੋ ਸਰਕਾਰ ਵਿਚ ਹੁੰਦਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕਰੇਗਾ ਹੀ।

ਧਿਆਨ ਯੋਗ ਹੈ ਕਿ ਇਸ ਮਾਮਲੇ ਵਿਚ ਜੇਡੀਊ ਦੇ ਕੁੱਝ ਨੇਤਾਵਾਂ ਨੂੰ ਲੱਗਦਾ ਹੈ ਕਿ ਬਿਹਾਰ ਬੀਜੇਪੀ ਦੇ ਨੇਤਾ ਤਾਂ ਇਸ ਮੁੱਦੇ 'ਤੇ ਖੁੱਲ ਕੇ ਸਰਕਾਰ ਦਾ ਸਾਥ ਦੇ ਰਹੇ ਹਨ ਪਰ ਗਵਰਨਰ ਦਾ ਪੱਤਰ ਅਤੇ ਕੁੱਝ ਨੇਤਾਵਾਂ ਦੇ ਬਿਆਨ ਤੋਂ ਅਜਿਹਾ ਲੱਗਦਾ ਹੈ ਕਿ ਕੋਈ ਖੇਡ ਬੀਜੇਪੀ ਦੇ ਮੁੱਖ ਦਫ਼ਤਰ ਤੋਂ ਖੇਡਿਆ ਜਾ ਰਿਹਾ ਹੈ।