ਭਾਜਪਾ 2019 ਦੀ ਚੋਣ ਨਿਤੀਸ਼ ਤੋਂ ਬਿਨਾਂ ਨਹੀਂ ਜਿੱਤ ਸਕਦੀ : ਜੇਡੀਯੂ ਨੇਤਾ ਸੰਜੇ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਡੀਯੂ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿਚ ਭਾਜਪਾ ਦੇ ਜੋ ਨੇਤਾ ਹੈਡਲਾਈਨਸ ਚਾਹੁੰਦੇ ਹਨ, ਉਨ੍ਹਾਂ ਨੂੰ ਕਾਬੂ ਵਿਚ ਰਖਿਆ ਜਾਣਾ ਚਾਹੀਦਾ ਹੈ।

sanjay singh jdu leader bihar

ਨਵੀਂ ਦਿੱਲੀ : ਜੇਡੀਯੂ ਦੇ ਨੇਤਾ ਸੰਜੇ ਸਿੰਘ ਨੇ ਕਿਹਾ ਹੈ ਕਿ ਬਿਹਾਰ ਵਿਚ ਭਾਜਪਾ ਦੇ ਜੋ ਨੇਤਾ ਹੈਡਲਾਈਨਸ ਚਾਹੁੰਦੇ ਹਨ, ਉਨ੍ਹਾਂ ਨੂੰ ਕਾਬੂ ਵਿਚ ਰਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2014 ਅਤੇ 2019 ਵਿਚ ਬਹੁਤ ਫ਼ਰਕ ਹੈ। ਭਾਜਪਾ ਨੂੰ ਪਤਾ ਹੈ ਕਿ ਉਹ ਬਿਹਾਰ ਵਿਚ ਬਿਨਾ ਨਿਤੀਸ਼ ਕੁਮਾਰ ਦੇ ਸਾਥ ਚੋਣ ਜਿੱਤਣ ਵਿਚ ਸਮਰੱਥ ਨਹੀਂ ਹੋਵੇਗੀ। ਜੇਕਰ ਭਾਜਪਾ ਨੂੰ ਸਹਿਯੋਗੀਆਂ ਦੀ ਲੋੜ ਨਹੀਂ ਹੈ, ਤਾਂ ਉਹ ਬਿਹਾਰ ਵਿਚ ਸਾਰੀਆਂ 40 ਸੀਟਾਂ 'ਤੇ ਲੜਨ ਲਈ ਆਜ਼ਾਦ ਹੈ। 

ਭਾਜਪਾ ਅਤੇ ਉਸ ਦੀਆਂ ਦੋ ਸਹਿਯੋਗੀ ਪਾਰਟੀਆਂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਲੋਜਪਾ ਅਤੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੀ ਰਾਲੋਸਪਾ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜੇਡੀਯੂ ਦੀ ਮੰਗ 'ਤੇ ਸਹਿਮਤੀ ਦੇ ਆਸਾਰ ਨਾਂਹ ਦੇ ਬਰਾਬਰ ਹਨ ਪਰ ਜੇਡੀਯੂ ਨੇਤਾਵਾਂ ਦਾ ਦਾਅਵਾ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਰਾਜ ਵਿਚ ਸਭ ਤੋਂ ਤਾਜ਼ਾ ਸ਼ਕਤੀ ਪ੍ਰੀਖਣ ਸੀ।