ਨਕਸਲ ਪ੍ਰਭਾਵਤ ਇਲਾਕੇ ਬਸਤਰ 'ਚ ਖ਼ੁਦ ਸੜਕ ਬਣਾ ਰਹੀ ਹੈ ਸੀਆਰਪੀਐਫ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦੇ ਬਸਤਰ ਦੇ ਸੱਭ ਤੋਂ ਜ਼ਿਆਦਾ ਨਕਸਲ ਪ੍ਰਭਾਵਤ ਇਲਾਕੇ 'ਚ ਨਿੱਜੀ ਠੇਕੇਦਾਰਾਂ ਨੂੰ ਲੋੜੀਂਦੀ ਸੁਰਖਿਆ ਦੇਣ ਦੇ ਭਰੋਸੇ ਤੋਂ ਬਾਅਦ ਵੀ ਸੜਕ ਨਾ ਬਣਨ..........

Constructing a Road by CRPF

ਨਵੀਂ ਦਿੱਲੀ : ਛੱਤੀਸਗੜ੍ਹ ਦੇ ਬਸਤਰ ਦੇ ਸੱਭ ਤੋਂ ਜ਼ਿਆਦਾ ਨਕਸਲ ਪ੍ਰਭਾਵਤ ਇਲਾਕੇ 'ਚ ਨਿੱਜੀ ਠੇਕੇਦਾਰਾਂ ਨੂੰ ਲੋੜੀਂਦੀ ਸੁਰਖਿਆ ਦੇਣ ਦੇ ਭਰੋਸੇ ਤੋਂ ਬਾਅਦ ਵੀ ਸੜਕ ਨਾ ਬਣਨ ਤੋਂ ਬਾਅਦ ਸੀਆਰਪੀਐਫ਼ ਨੇ ਸੜਕ ਨਿਰਮਾਣ ਦਾ ਕੰਮ ਖ਼ੁਦ ਹੀ ਸ਼ੁਰੂ ਕਰ ਦਿਤਾ ਹੈ, ਜੋ ਦੇਸ਼ 'ਚ ਅਪਣੀ ਤਰ੍ਹਾਂ ਦਾ ਪਹਿਲਾਂ ਅਜਿਹਾ ਉਦਮ ਹੈ। ਬੀਜਾਪੁਰ ਜ਼ਿਲ੍ਹੇ 'ਚ ਕੇਸ਼ਕੁਤੁਰ ਅਤੇ ਭੈਰਮਗੜ੍ਹ ਦਰਮਿਆਨ ਆਰਸੀਸੀ (ਰਾਇਲ ਕੰਪੈਕਟਡ ਕੰਕਰੀਟ) ਰੋਡ ਦੇ 4.5 ਕਿਲੋਮੀਟਰ ਹਿੱਸੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨਕਸਲ ਰੋਧੀ ਅਭਿਆਨ 'ਚ ਲੱਗੇ ਸੀਆਰਪੀਐਫ਼ ਨੇ ਲਈ ਹੈ। 

ਸੀਆਰਪੀਐਫ਼ ਦੇ ਡਾਇਰੈਕਟਰ ਜਨਰਲ (ਛੱਤੀਸਗੜ੍ਹ ਇਲਾਕਾ) ਸੰਜੇ ਅਰੋੜਾ ਨੇ ਦਸਿਆ ਕਿ ਨਕਸਲਵਾਦੀਆਂ ਦੇ ਡਰ ਦੇ ਚਲਦਿਆਂ ਕੋਈ ਵੀ ਨਿੱਜੀ ਠੇਕੇਦਾਰ ਅੱਗੇ ਨਹੀਂ ਆਇਆ। ਇਸ ਤੋਂ ਬਾਅਦ ਫ਼ੌਜ ਨੇ ਕੰਮ ਅਪਣੇ ਹੱਥ 'ਚ ਲੈ ਲਿਆ। ਇਸ ਦਾ ਨਿਰਮਾਣ ਕਾਰਜ ਲਗਭਗ ਪੂਰਾ ਹੋ ਗਿਆ ਹੈ ਅਤੇ ਸਿਰਫ਼ ਇਕ ਹਿੱਸੇ ਨੂੰ ਪੂਰਾ ਕਰਨਾ ਬਾਕੀ ਹੈ।   (ਪੀਟੀਆਈ)