ਮਾਦਾ ਲੰਗੂਰ ਤੋਂ ਅਧਿਆਪਕ ਹੈਰਾਨ, ਸਕੂਲ 'ਚ ਰੋਜ਼ ਪੜ੍ਹਦੀ ਹੈ ਬੱਚਿਆਂ ਨਾਲ ABC

ਏਜੰਸੀ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਵੇਂਗਾਲਾਮਪਲੀ ਪਿੰਡ ਦੇ ਸਰਕਾਰੀ ਸਕੂਲ ਵਿਚ ਇਕ ਖ਼ਾਸ ਵਿਦਿਆਰਥੀ ਪੜ੍ਹਾਈ ਕਰਨ ਆਉਂਦਾ ਹੈ।

Langur Student

ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਵੇਂਗਾਲਾਮਪਲੀ ਪਿੰਡ ਦੇ ਸਰਕਾਰੀ ਸਕੂਲ ਵਿਚ ਇਕ ਖ਼ਾਸ ਵਿਦਿਆਰਥੀ ਪੜ੍ਹਾਈ ਕਰਨ ਆਉਂਦਾ ਹੈ। ਸਕੂਲ ਦੇ ਮੁੱਖ ਅਧਿਆਪਕ ਦਾ ਕਹਿਣਾ ਹੈ ਕਿ 60 ਵਿਦਿਆਰਥੀ ਸਕੂਲ ਦੇ ਖਰਾਬ ਢਾਂਚੇ ਅਤੇ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਨਹੀਂ ਆਉਂਦੇ। ਇਸ ਸਕੂਲ ਵਿਚ ਸਿਰਫ਼ ਦੋ ਅਧਿਆਪਕ ਹਨ। ਪਰ ਪਿਛਲੇ ਦੋ ਹਫਤਿਆਂ ਤੋਂ ਇਕ ਮਹਿਮਾਨ ਸਕੂਲ ਵਿਚ ਪੜ੍ਹਨ ਆ ਰਿਹਾ ਹੈ। ਇਹ ਵਿਦਿਆਰਥੀ ਹਰ ਰੋਜ਼ ਕਲਾਸ ਵਿਚ ਹਾਜ਼ਰ ਹੁੰਦਾ ਹੈ।

 


 

ਇਹ ਵਿਦਿਆਰਥੀ ਕੋਈ ਲੜਕਾ ਜਾਂ ਲੜਕੀ ਨਹੀਂ ਬਲਕਿ ਦੋ ਸਾਲ ਦੀ ਮਾਦਾ ਲੰਗੂਰ ਹੈ, ਜੋ ਸਕੂਲ ਦੀ ਸਟਾਰ ਬਣ ਚੁੱਕੀ ਹੈ। ਇਕ ਖ਼ਬਰ ਮੁਤਾਬਕ ਨੇੜੇ ਦੇ ਜੰਗਲ ਤੋਂ ਤਿੰਨ ਲੰਗੂਰ ਆਏ ਸਨ, ਜਿਨ੍ਹਾਂ ਵਿਚੋਂ ਦੋ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਇਕ ਮਾਦਾ ਲੰਗੂਰ ਸਕੂਲ ਆ ਗਈ। 5 ਤੋਂ 10 ਸਾਲ ਦੇ ਬੱਚੇ ਸ਼ੁਰੂਆਤ ਵਿਚ ਇਸ ਤੋਂ ਕਾਫ਼ੀ ਡਰਦੇ ਸਨ ਪਰ ਹੁਣ ਉਹ ਇਸ ਲੰਗੂਰ ਦੇ ਦੋਸਤ ਬਣ ਚੁੱਕੇ ਹਨ। ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਲੰਗੂਰ ਦਾ ਵਰਤਾਅ ਪਹਿਲੇ ਦਿਨ ਤੋਂ ਹੀ ਕਾਫ਼ੀ ਵਧੀਆ ਰਿਹਾ ਹੈ। ਸਕੂਲ ਦੇ ਬੱਚੇ ਇਸ ਲੰਗੂਰ ਨੂੰ ਲਕਸ਼ਮੀ ਦੇ ਨਾਂਅ ਨਾਲ ਬੁਲਾਉਂਦੇ ਹਨ।

ਉਹ ਬੱਚਿਆਂ ਨਾਲ ਕਲਾਸਾਂ ਲਗਵਾਉਂਦੀ ਹੈ ਅਤੇ ਕਿਤਾਬਾਂ ਪੜ੍ਹਦੀ ਹੈ। ਜੇਕਰ ਕਿਤਾਬ ਵਿਚ ਉਸ ਨੂੰ ਕੋਈ ਫੋਟੋ ਵਧੀਆ ਲੱਗਦੀ ਹੈ ਤਾਂ ਉਹ ਉਸ ਨੂੰ ਧਿਆਨ ਨਾਲ ਦੇਖਣ ਲੱਗਦੀ ਹੈ।  ਸ਼ੁਰੂਆਤ ਵਿਚ ਅਧਿਆਪਕਾਂ ਨੂੰ ਲੱਗਿਆ ਕਿ ਲੰਗੂਰ ਬੱਚਿਆਂ ਨੂੰ ਪਰੇਸ਼ਾਨ ਕਰੇਗੀ, ਜਿਸ ਦੇ ਲਈ ਗੇਟ ਬੰਦ ਕਰ ਦਿੱਤਾ ਜਾਂਦਾ ਸੀ। ਪਰ ਲੰਗੂਰ ਖਿੜਕੀ ‘ਤੇ ਬੈਠ ਕੇ ਲੈਕਚਰ ਸੁਣਦੀ ਸੀ।

ਇਸ  ਤੋਂ ਬਾਅਦ ਉਸ ਨੂੰ ਸਕੂਲ ਦੇ ਅੰਦਰ ਦਾਖਲ ਕਰ ਲਿਆ ਗਿਆ ਅਤੇ ਹੁਣ ਉਸ ਲਈ ਕੋਈ ਪਾਬੰਧੀ ਨਹੀਂ ਲਗਾਈ ਗਈ। ਮਿਡ ਡੇ ਮੀਲ ਦੇ ਤਹਿਤ ਇਸ ਲੰਗੂਰ ਲਈ ਕੇਲਿਆਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਲੰਗੂਰ ਦੇ ਆਉਣ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ 100 ਫੀਸਦੀ ਹਾਜ਼ਰੀ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।