ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਲਗਾਇਆ ਲਾਇਬ੍ਰੇਰੀ ਲੰਗਰ
ਵਿਦਿਆਰਥੀਆਂ ਨੇ ਪੜ੍ਹਨ ਲਈ ਮਨਪਸੰਦ ਕਿਤਾਬਾਂ ਦੀ ਚੋਣ ਕੀਤੀ...
ਰਾਜਪੁਰਾ: ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵੱਲੋਂ ਵਿਦਿਆਰਥੀਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਵਿਕਸਤ ਕਰਨ ਲਈ ਪੁਸਤਕ ਲਹਿਰ 'ਲਾਇਬ੍ਰੇਰੀ ਲੰਗਰ' ਤਹਿਤ ਸ਼ੁਰੂ ਕੀਤੀ ਗਈ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਕੁਲਭੂਸ਼ਨ ਸਿੰਘ ਬਾਜਵਾ ਦੀ ਦੇਖ-ਦੇਖ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਕੂਲ ਮੁਖੀ ਜਗਮੀਤ ਸਿੰਘ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਮਨਪਸੰਦ ਕਿਤਾਬਾਂ ਲਾਇਬ੍ਰੇਰੀ ਲੰਗਰ ਮੁਹਿੰਮ ਤਹਿਤ ਪੜ੍ਹਣ ਲਈ ਜਾਰੀ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਸੀਨੀਅਰ ਅਧਿਆਪਕਾ ਵੀਨਾ ਕੁਸਮ ਕਿਰਨ ਨੇ ਕਿਹਾ ਕਿ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਰੁਚੀ ਅਨੁਸਾਰ ਅਲਮਾਰੀਆਂ ਵਿੱਚੋਂ ਕਿਤਾਬਾਂ ਬਾਹਰ ਕੱਢ ਕੇ ਪਹਿਲਾਂ ਚੁਣਨ ਲਈ ਖੁੱਲ੍ਹੀਆਂ ਰੱਖ ਦਿੱਤੀਆਂ ਗਈਆਂ ਤੇ ਵਿਦਿਆਰਥੀਆਂ ਨੇ ਇਹਨਾਂ ਕਿਤਾਬਾਂ ਨੂੰ ਪਹਿਲਾਂ ਦੇਖਿਆ ਤੇ ਫਿਰ ਮਨ ਨਾਲ ਚੁਣਿਆ ਹੈ। ਇਸ ਮੌਕੇ ਲਾਇਬ੍ਰੇਰੀ ਇੰਚਾਰਜ ਅਧਿਆਪਕ ਜੋਤੀ ਪੀਟੀਆਈ ਅਤੇ ਰਾਜਿੰਦਰ ਸਿੰਘ ਚਾਨੀ ਵੀ ਹਾਜਰ ਰਹੇ|