3 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਔਰਤ ਦੇ ਪੇਟ ‘ਚੋਂ ਕੱਢਿਆ 24 ਕਿਲੋ ਦਾ ਟਿਊਮਰ, ਡਾਕਟਰਾਂ ਦਾ ਉੱਡੇ ਹੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਡਾਕਟਰਾਂ ਨੇ ਤਿੰਨ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੈਡੀਕਲ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

Doctors Remove 24 Kg Tumour From Woman's Abdomen

ਨਵੀਂ ਦਿੱਲੀ: ਡਾਕਟਰਾਂ ਨੇ ਤਿੰਨ ਘੰਟੇ ਦੇ ਆਪਰੇਸ਼ਨ ਤੋਂ ਬਾਅਦ ਮੈਡੀਕਲ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੇਘਾਲਿਆ ਦੇ ਗਾਰੋ ਹਿਲਜ਼ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਡਾਕਟਰਾਂ ਨੇ ਇਕ ਔਰਤ ਦੇ ਪੇਟ ਵਿਚੋਂ 24 ਕਿਲੋ ਦਾ ਟਿਊਮਰ ਕੱਢਿਆ ਹੈ। ਨਿਊਜ਼ ਏਜੰਸੀ ਮੁਤਾਬਕ ਈਸਟ ਗਾਰੋ ਹਿਲਜ਼ ਜ਼ਿਲ੍ਹੇ ਦੇ ਜਾਮਗੇ ਪਿੰਡ ਦੀ ਰਹਿਣ ਵਾਲੀ 37 ਸਾਲਾ ਔਰਤ ਦੇ ਪੇਟ ਵਿਚ ਅਚਾਨਕ ਦਰਦ ਹੋਣ ਲੱਗਿਆ।

29 ਜੁਲਾਈ ਨੂੰ ਉਹਨਾਂ ਨੂੰ ਤੁਰਾ ਜ਼ਿਲ੍ਹੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਸੁਪਰਡੈਂਟ ਡਾਕਟਰ ਇਸਿਲਡਾ ਸੰਗਮਾ ਨੇ ਦੱਸਿਆ ਕਿ ਤਿੰਨ ਅਗਸਤ ਨੂੰ ਦੋ ਗਾਇਨੀਕੋਲੋਜਿਸਟ ਸਮੇਤ ਡਾਕਟਰਾਂ ਦੀ ਇਕ ਟੀਮ ਨੇ ਔਰਤ ਦਾ ਆਪਰੇਸ਼ਨ ਕੀਤਾ ਜੋ ਕਿ ਤਿੰਨ ਘੰਟੇ ਤੱਕ ਚੱਲਿਆ। ਮਰੀਜ਼ ਦੀ ਹਾਲਤ ਹੁਣ ਠੀਕ ਹੈ ਅਤੇ ਉਹਨਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਟਿਊਮਰ ਨੂੰ ਫਿਲਹਾਲ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਨਾਲ ਪਤਾ ਚੱਲ ਸਕੇ ਕਿ ਇਸ ਵਿਚ ਕੈਂਸਰ ਤਾਂ ਨਹੀਂ। ਉੱਥੇ ਹੀ ਮੁੱਖ ਮੰਤਰੀ ਨੇ ਇਸ ਸਫ਼ਲ ਆਪਰੇਸ਼ਨ ਨੂੰ ਲੈ ਕੇ ਡਾਕਟਰਾਂ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਟਵੀਟ ਕੀਤਾ, ‘ਤੁਰਾ ਜ਼ਿਲ੍ਹੇ ਦੇ ਡੀਐਮਸੀਐਚ ਦੇ ਡਾਕਟਰਾਂ ਨੇ ਈਸਟ ਗਾਰੋ ਹਿਲਜ਼ ਦੀ ਰਹਿਣ ਵਾਲੀ ਔਰਤ ਦੇ ਪੇਟ ਵਿਚੋਂ 24 ਕਿਲੋ ਦਾ ਟਿਊਮਰ ਕੱਢਿਆ ਹੈ। ਮੈਂ ਟੀਮ ਨੂੰ ਸਫਲ ਆਪਰੇਸ਼ਨ ਲਈ ਵਧਾਈ ਦਿੰਦਾ ਹਾਂ’।