ਝਾਰਖੰਡ ’ਚ ਵਾਪਰਿਆ ਵੱਡਾ ਹਾਦਸਾ : ਨਦੀ ’ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ

ਏਜੰਸੀ

ਖ਼ਬਰਾਂ, ਰਾਸ਼ਟਰੀ

3 ਦੀ ਮੌਤ, 24 ਜ਼ਖ਼ਮੀ

photo

 

ਨਵੀਂ ਦਿੱਲੀ —ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ’ਚ ਸ਼ਨੀਵਾਰ ਰਾਤ ਇਕ ਬੱਸ ਦੇ ਪੁਲ ਤੋਂ ਨਦੀ ’ਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਅਤੇ 24 ਹੋਰ ਜ਼ਖ਼ਮੀ ਹੋ ਗਏ।

ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਗਿਰੀਡੀਹ ਡੁਮਰੀ ਰੋਡ ’ਤੇ ਰਾਤ ਤਕਰੀਬਨ 8.40 ਵਜੇ ਵਾਪਰਿਆ, ਜਦੋਂ ਰਾਂਚੀ ਤੋਂ ਗਿਰੀਡੀਹ ਜਾ ਰਹੀ ਬੱਸ ਬਰਾਕਰ ਨਦੀ 'ਚ ਡਿੱਗ ਗਈ।

ਗਿਰੀਡੀਹ ਦੇ ਸਿਵਲ ਸਰਜਨ ਡਾਕਟਰ ਐੱਸ. ਪੀ. ਮਿਸ਼ਰਾ ਨੇ ਮੀਡੀਆ ਨੂੰ ਦੱਸਿਆ, "ਘਟਨਾ ਵਿਚ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ, ਜਦਕਿ 24 ਲੋਕ ਜ਼ਖ਼ਮੀ ਹਨ।" ਇਸ ਦੌਰਾਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਬਚਾਅ ਕਾਰਜ ’ਚ ਲੱਗੇ ਹੋਏ ਹਨ। ਉਨ੍ਹਾਂ ਨੇ ਟਵਿੱਟਰ 'ਤੇ ਕਿਹਾ, ''ਝਾਰਖੰਡ ਦੇ ਗਿਰੀਡੀਹ ’ਚ ਰਾਂਚੀ ਤੋਂ ਗਿਰੀਡੀਹ ਆ ਰਹੀ ਬੱਸ ਬਰਾਕਰ ਨਦੀ ’ਚ ਹਾਦਸੇ ਦਾ ਸ਼ਿਕਾਰ ਹੋਣ ਦੀ ਦੁਖ਼ਦ ਖ਼ਬਰ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਜੇ. ਐੱਮ. ਐੱਮ. ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ।’’