ਗ੍ਰਹਿ ਮੰਤਰਾਲਾ ਨੇ ਬਣਾਇਆ 'ਭਾਰਤ ਦੇ ਵੀਰ ਟਰੱਸਟ' ਆਮ ਨਾਗਰਿਕ ਵੀ ਕਰ ਸਕਣਗੇ ਸ਼ਹੀਦ ਪਰਵਾਰਾਂ ਦੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰਾਲਾ ਨੇ 'ਭਾਰਤ ਦੇ ਵੀਰ' ਟਰੱਸ ਦੀ ਸਥਾਪਨਾ ਕੀਤੀ ਹੈ। ਇਸ ਮੰਚ ਦੇ ਜ਼ਰੀਏ ਆਮ ਨਾਗਰਿਕ ਸ਼ਹੀਦਾਂ ਦੇ ਪਰਵਾਰਾਂ ਦੀ ਆਰਥਿਕ ਮਦਦ ਕਰ ਸਕਣਗੇ...

Rajnath Singh

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲਾ ਨੇ 'ਭਾਰਤ ਦੇ ਵੀਰ' ਟਰੱਸ ਦੀ ਸਥਾਪਨਾ ਕੀਤੀ ਹੈ। ਇਸ ਮੰਚ ਦੇ ਜ਼ਰੀਏ ਆਮ ਨਾਗਰਿਕ ਸ਼ਹੀਦਾਂ ਦੇ ਪਰਵਾਰਾਂ ਦੀ ਆਰਥਿਕ ਮਦਦ ਕਰ ਸਕਣਗੇ। ਇਸ ਵਿਚ ਦਿਤੀ ਗਈ ਰਕਮ 'ਤੇ ਆਮਦਨ ਕਰ ਨਹੀਂ ਦੇਣਾ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ 'ਭਾਰਤ ਦੇ ਵੀਰ' ਟਰੱਸਟ ਦੀ ਸਥਾਪਨਾ ਕੀਤੀ ਗਈ ਹੈ ਤਾਕਿ ਸਾਰੇ ਨਾਗਰਿਕਾਂ ਨੂੰ ਯੋਗਦਾਨ ਦੇਣ ਅਤੇ ਸ਼ਹੀਦ ਹੋਏ ਹਥਿਆਰਬੰਦ ਬਲ ਕਰਮਚਾਰੀਆਂ ਦੇ ਪਰਵਾਰਾਂ ਨੂੰ ਸਹਾÎਇਤਾ ਦੇਣ ਲਈ ਪਲੇਟਫਾਰਮ ਮਿਲ ਸਕੇ। ਟਰੱਸਟ ਨੂੰ ਸੱਤ ਟਰੱਸਟੀਆਂ ਦੇ ਨਾਲ ਬਣਾਇਆ ਗਿਆ ਹੈ, ਜਿਸ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕੱਤਰ ਕਰਨਗੇ।