ਜਲਦੀ ਹੀ ਸਮਾਰਟ ਸਿਟੀ ਬਣੇਗਾ ਲਖਨਊ: ਰਾਜਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਪਣੇ ਸੰਸਥੀ ਚੋਣ ਖੇਤਰ ਲਖਨਊ 'ਚ ਅਨੇਕਾਂ ਵਿਕਾਸ ਯੋਜਨਾਵਾਂ ਲੋਕ-ਅਰਪਣ ਕਰਦਿਆਂ ਕਿਹਾ.............

Rajnath Singh and others at the inauguration ceremony

ਲਖਨਊ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਪਣੇ ਸੰਸਥੀ ਚੋਣ ਖੇਤਰ ਲਖਨਊ 'ਚ ਅਨੇਕਾਂ ਵਿਕਾਸ ਯੋਜਨਾਵਾਂ ਲੋਕ-ਅਰਪਣ ਕਰਦਿਆਂ ਕਿਹਾ ਕਿ ਲਖਨਊ ਜਲਦੀ ਹੀ ਸਮਾਰਟ ਸਿਟੀ ਬਣੇਗਾ। ਉਨ੍ਹਾਂ ਨੇ ਲਖਨਊ 'ਚ 938 ਕਰੋੜ ਰੁਪਏ ਦੀ ਲਾਗਤ ਵਾਲੀਆਂ 438 ਯੋਜਨਾਵਾਂ ਦਾ ਉਦਘਾਟਨ ਜਾਂ ਲੋਕ-ਅਰਪਣ ਕਰਦਿਆਂ ਕਿਹਾ ਕਿ ਲਖਨਊ ਦੇ ਵਿਕਾਸ ਲਈ ਸੱਭ ਯਤਨ ਕੀਤੇ ਜਾ ਰਹੇ ਹਨ। ਲਖਨਊ ਦੇ ਵਿਕਾਸ ਦੀ ਜੋ ਨੀਂਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਰੱਖੀ ਸੀ, ਉਸ ਨੂੰ ਬਾਅਦ 'ਚ ਸੰਸਦ ਮੈਂਬਰ ਲਾਲਜੀ ਟੰਡਨ ਅਤੇ ਉਹ ਹੁਣ ਖ਼ੁਦ ਅੱਗੇ ਵਧਾ ਰਹੇ ਹਨ। ਲਖਨਊ ਜਲਦੀ ਹੀ ਸਮਾਰਟ ਸਿਟੀ ਬਣੇਗਾ।

ਉਨ੍ਹਾਂ ਕਿਹਾ ਕਿ ਲਖਨਊ ਦੀ ਆਬਾਦੀ 35 ਲੱਖ ਤੋਂ ਵੀ ਜ਼ਿਆਦਾ ਹੈ ਅਤੇ 20 ਲੱਖ ਤੋਂ ਵੀ ਜ਼ਿਆਦਾ ਰਜਿਸਟ੍ਰਡ ਵਾਹਨ ਹਨ। ਰਾਜਧਾਨੀ 'ਚ 25-30 ਸਾਲ ਬਾਅਦ ਦੀ ਸਥਿਤੀ ਦੇ ਮੱਦੇਨਜ਼ਰ ਆਧਾਰਭੂਤ ਢਾਂਚੇ 'ਤੇ ਕੰਮ ਕੀਤਾ ਜਾ ਰਿਹਾ ਹੈ। ਆਊਟਰ ਰਿੰਗ ਰੋਡ ਦਾ ਐਲਾਨ ਇਸੇ ਦੀ ਇਕ ਵੱਡੀ ਕੜੀ ਹੈ। ਸਮਾਰਟ ਸਿਟੀ ਅਤੇ ਅਮ੍ਰਿਤ ਯੋਜਨਾਵਾਂ ਤਹਿਤ ਲਖਨਊ ਦੇ ਵਿਕਾਸ ਦੀ ਦਿਸ਼ਾ 'ਚ ਤੇਜੀ ਨਾਲ ਕੰਮ ਹੋ ਰਿਹਾ ਹੈ। ਇਸ ਮੌਕੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ 'ਸੱਭ ਦਾ ਸਾਥ, ਸੱਭ ਦਾ ਵਿਕਾਸ, ਗ੍ਰਾਮ ਸੜਕ ਯੋਜਨਾ' ਕਿਤਾਬ ਵੀ ਲੋਕ-ਅਰਪਣ ਕੀਤੀ।    (ਪੀਟੀਆਈ)