ਮੈਟਰੋ 'ਤੇ ਸੀਐਸਈ ਦੀ ਰਿਪੋਰਟ ਭੁਲੇਖਾ ਪਾਉ : ਡੀਐਮਆਰਸੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਮੈਟਰੋ ਨੂੰ ਵਿਸ਼ਵ ਦੀ ਦੂਜੀ ਸੱਭ ਤੋਂ ਮਹਿੰਗੀ ਮੈਟਰੋ ਦੱਸਣ ਵਾਲੀ ਰਿਪੋਰਟ ਨੂੰ ਡੀਐਮਆਰਸੀ ਨੇ ਸਿਰੇ ਤੋਂ ਖਾਰਿਜ ਕਰ ਦਿਤਾ ਹੈ। ਐਮਆਰਸੀ ਦੇ ਮੈਨੇਜਿੰਗ ਡਾਇਰੈਕ...

Mangu Singh

ਨਵੀਂ ਦਿੱਲੀ : ਦਿੱਲੀ ਮੈਟਰੋ ਨੂੰ ਵਿਸ਼ਵ ਦੀ ਦੂਜੀ ਸੱਭ ਤੋਂ ਮਹਿੰਗੀ ਮੈਟਰੋ ਦੱਸਣ ਵਾਲੀ ਰਿਪੋਰਟ ਨੂੰ ਡੀਐਮਆਰਸੀ ਨੇ ਸਿਰੇ ਤੋਂ ਖਾਰਿਜ ਕਰ ਦਿਤਾ ਹੈ। ਐਮਆਰਸੀ ਦੇ ਮੈਨੇਜਿੰਗ ਡਾਇਰੈਕਟਰ ਮੰਗੂ ਸਿੰਘ ਨੇ ਕਿਹਾ ਕਿ ਰਿਪੋਰਟ ਭੁਲੇਖਾ ਪਾਉ ਅਤੇ ਤਥਾਂ ਤੋਂ ਪਰੇ ਹਨ। ਜਾਣ ਬੁੱਝ ਕੇ ਕੁੱਝ ਅਜਿਹੀ ਚੋਣਵੀਆਂ ਥਾਵਾਂ ਦੀ ਮੈਟਰੋ ਨਾਲ ਹੀ ਤੁਲਨਾ ਕੀਤੀ ਗਈ ਹੈ, ਜਿਸ ਦੇ ਨਾਲ ਅਪਣੇ ਦਾਅਵੇ ਨੂੰ ਠੀਕ ਸਾਬਤ ਕੀਤਾ ਜਾ ਸਕੇ। ਰਿਪੋਰਟ ਵਿਚ ਦਿੱਲੀ ਮੈਟਰੋ ਨੂੰ ਵਿਸ਼ਵ ਦੇ ਦੂਜੇ ਵੱਡੇ ਮੈਟਰੋ ਨੈਟਵਰਕਸ ਨਾਲ ਤੁਲਨਾ ਨਹੀਂ ਕੀਤਾ ਗਿਆ ਹੈ।

ਜਕਾਰਤਾ ਮੈਟਰੋ ਨਾਲ ਵੀ ਤੁਲਨਾ ਕੀਤੀ ਗਈ ਹੈ, ਜਦ ਕਿ ਜਕਾਰਤਾ ਵਿਚ ਤਾਂ ਮੈਟਰੋ ਹੁਣੇ ਸ਼ੁਰੂ ਵੀ ਨਹੀਂ ਹੋਈ ਹੈ। ਇਸੇ ਤਰ੍ਹਾਂ ਕਾਇਰਾਂ, ਹਨੋਈ, ਮਨੀਲਾ ਵਰਗੀ ਸਿਰਫ਼ ਉਨ੍ਹਾਂ ਥਾਵਾਂ ਦੀ ਮੈਟਰੋ ਨਾਲ ਤੁਲਨਾ ਕੀਤੀ ਗਈ ਹੈ,  ਜਿਨ੍ਹਾਂ ਦਾ ਨੈੱਟਵਰਕ ਦਿੱਲੀ ਮੈਟਰੋ ਦੀ ਤੁਲਨਾ ਵਿਚ ਬਹੁਤ ਛੋਟਾ ਹੈ। ਨਾਲ ਹੀ ਅੱਧੇ ਡਾਲਰ ਜਾਂ ਉਸ ਤੋਂ ਘੱਟ ਕਿਰਾਏ ਦੇ ਜਿਸ ਪੈਮਾਨੇ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਉਸ ਦਾ ਵੀ ਕੋਈ ਪੱਕਾ ਆਧਾਰ ਨਹੀਂ ਦੱਸਿਆ ਗਿਆ ਹੈ।

ਮੰਗੂ ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਮੈਟਰੋ ਦਾ ਕਿਰਾਇਆ ਵਿਸ਼ਵ ਦੇ ਹੋਰ ਵੱਡੇ ਸ਼ਹਿਰਾਂ ਦੀ ਮੈਟਰੋ ਦੇ ਕਿਰਾਏ ਦੀ ਤੁਲਨਾ ਵਿਚ ਹੀ ਨਹੀਂ, ਸਗੋਂ ਦੇਸ਼ ਦੇ ਵੀ ਕਈ ਦੂਜੇ ਸ਼ਹਿਰਾਂ ਵਿਚ ਚੱਲ ਰਹੀ ਮੈਟਰੋ ਦੇ ਕਿਰਾਏ ਤੋਂ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ 2017 ਵਿਚ ਕਿਰਾਇਆ ਵਧਣ ਤੋਂ ਪਹਿਲਾਂ ਦੁਨੀਆਂ ਦੇ ਜਿਨ੍ਹਾਂ 35 ਦੇਸ਼ਾਂ ਵਿਚ ਮੈਟਰੋ ਚੱਲਦੀ ਹੈ, ਉਨ੍ਹਾਂ ਵਿਚ ਕਿਰਾਏ ਦੇ ਲਿਹਾਜ਼ ਨਾਲ ਦਿੱਲੀ ਮੈਟਰੋ ਚੌਥੀ ਸੱਭ ਤੋਂ ਸਸਤੀ ਮੈਟਰੋ ਸੀ ਅਤੇ ਕਿਰਾਇਆ ਵਧਣ ਤੋਂ ਬਾਅਦ ਵੀ ਦੁਨੀਆਂ ਵਿਚ 10ਵੀਂ ਸੱਭ ਤੋਂ ਸਸਤੀ ਮੈਟਰੋ ਹੈ।

ਡੀਐਮਆਰਸੀ ਨੇ ਕਾਮੇਟ ਅਤੇ ਨੋਵਾ ਨਾਮ ਦੀ ਉਨ੍ਹਾਂ ਆਜ਼ਾਦ ਸੰਸਥਾਵਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਹੈ, ਜੋ ਦੁਨਿਆਂਭਰ ਦੇ ਮੈਟਰੋ ਸਿਸਟਮਸ ਦੀ ਸਟਡੀ ਕਰ ਉਨ੍ਹਾਂ ਨੂੰ ਰੈਂਕਿੰਗਸ ਦਿੰਦੀਆਂ ਹਨ।