ਮੈਟਰੋ ਟ੍ਰੇਨ 'ਚ ਫਰਸ਼ 'ਤੇ ਬੈਠਣ ਵਾਲਿਆਂ ਤੋਂ ਡੀਐਮਆਰਸੀ ਨੇ ਵਸੂਲੇ 38 ਲੱਖ ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਮੈਟਰੋ ਨੇ ਪਿਛਲੇ ਲਗਭੱਗ 11 ਮਹੀਨਿਆਂ ਦੇ ਦੌਰਾਨ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਯਾਤਰਾ ਕਰਦੇ ਫੜੇ ਗਏ ਲੋਕਾਂ ਤੋਂ 38 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਹੈ...

People in Metro

ਨਵੀਂ ਦਿੱਲੀ : ਦਿੱਲੀ ਮੈਟਰੋ ਨੇ ਪਿਛਲੇ ਲਗਭੱਗ 11 ਮਹੀਨਿਆਂ ਦੇ ਦੌਰਾਨ ਟ੍ਰੇਨ ਦੇ ਫਰਸ਼ 'ਤੇ ਬੈਠ ਕੇ ਯਾਤਰਾ ਕਰਦੇ ਫੜੇ ਗਏ ਲੋਕਾਂ ਤੋਂ 38 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਮਿਲੇ ਜਵਾਬ ਵਿਚ ਸਾਹਮਣੇ ਆਈ ਹੈ। ਗੰਦਗੀ ਫੈਲਾਉਣ, ਰੁਕਾਵਟਾਂ ਪੈਦਾ ਕਰਨ, ਸਹੀ ਟੋਕਨ ਤੋਂ ਬਿਨਾਂ ਯਾਤਰਾ ਕਰਨ ਅਤੇ ਅਧਿਕਾਰੀਆਂ ਦੇ ਕੰਮ ਵਿਚ ਰੁਕਾਵਟ ਪਾਉਣ ਸਮੇਤ ਵੱਖਰੇ ਅਪਰਾਧਾਂ ਲਈ ਜੂਨ 2017 ਤੋਂ ਮਈ 2018 'ਚ 51,000 ਲੋਕਾਂ ਤੋਂ ਕੁੱਲ 90 ਲੱਖ ਰੁਪਏ ਵਸੂਲ ਕੀਤੇ ਗਏ। 

ਇਕ ਸੰਪਾਦਕ ਵਲੋਂ ਦਰਜ ਆਰਟੀਆਈ ਦੇ ਜਵਾਬ ਵਿਚ ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਕਿਹਾ ਕਿ ਇਹਨਾਂ ਵਿਚੋਂ ਸੱਭ ਤੋਂ ਜ਼ਿਆਦਾ 38 ਲੱਖ ਰੁਪਏ ਫਰਸ਼ 'ਤੇ ਬੈਠਣ ਵਾਲਿਆਂ ਤੋਂ ਵਸੂਲ ਕੀਤੇ ਗਏ। ਇਕ ਅੰਦਾਜ਼ਾ ਦੇ ਮੁਤਾਬਕ, ਟ੍ਰੇਨ ਦੇ ਫਰਸ਼ 'ਤੇ ਬੈਠਣ ਲਈ 19,026 ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ। ਮੈਟਰੋ ਦੇ ਨਿਯਮਾਂ ਮੁਤਾਬਕ, ਮੈਟਰੋ ਟ੍ਰੇਨ ਦੇ ਫਰਸ਼ 'ਤੇ ਬੈਠਣਾ ਜਨਤਕ ਸਲੀਕੇ ਦੇ ਅਨੁਰੂਪ ਨਹੀਂ ਹੈ ਅਤੇ ਇਸ ਦੇ ਲਈ 200 ਰੁਪਏ ਦਾ ਜੁਰਮਾਨਾ ਹੈ। 

ਡੀਐਮਆਰਸੀ ਦੇ ਮੁਤਾਬਕ, ਪਿਛਲੇ ਸਾਲ ਜੂਨ ਤੋਂ ਲੈ ਕੇ ਇਸ ਸਾਲ ਮਈ ਤੱਕ 51,441 ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ ਅਤੇ ਕੁੱਲ 89,94,380 ਰੁਪਏ ਵਸੂਲ ਕੀਤੇ ਗਏ। ਮੈਟਰੋ ਦੀ ਬਲੂ ਲਾਈਨ 'ਤੇ ਟ੍ਰੇਨ ਦੀ ਛੱਤ 'ਤੇ ਯਾਤਰਾ ਕਰਨ ਦਾ ਵੀ ਇਕ ਮਾਮਲਾ ਦਰਜ ਕੀਤਾ ਗਿਆ, ਜਿਸ ਦੇ ਲਈ ਦੋਸ਼ੀ ਤੋਂ 50 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਯੈਲੋ ਲਾਈਨ 'ਤੇ ਸੱਭ ਤੋਂ ਜ਼ਿਆਦਾ ਜੁਰਮਾਨਾ 39,20,220 ਰੁਪਏ ਵਸੂਲ ਕੀਤੇ ਗਏ।

ਹੋਰ ਅਪਰਾਧ ਜਿਸ ਵਿਚ ਜੁਰਮਾਨਾ ਵਸੂਲ ਕੀਤਾ ਗਿਆ ਉਨ੍ਹਾਂ ਵਿਚ ਟੋਕਨ ਲੈ ਜਾਂਦੇ ਹੋਏ, ਇਤਰਾਜ਼ਯੋਗ ਸਮੱਗਰੀ ਲੈ ਜਾਂਦੇ ਹੋਏ, ਗੈਰਕਾਨੂਨੀ ਤਰੀਕੇ ਨਾਲ ਐਂਟਰੀ ਅਤੇ ਮੈਟਰੋ ਦੀਆਂ ਪਟੜੀਆਂ ਉਤੇ ਚੱਲਣਾ ਸ਼ਾਮਿਲ ਹੈ। ਕੁੱਝ ਮੁਸਾਫ਼ਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਫਰਸ਼ 'ਤੇ ਬੈਠਣ ਲਈ ਜੁਰਮਾਨਾ ਕਿਉਂ ਵਸੂਲ ਕੀਤਾ ਗਿਆ। ਦੁਆਰਕਾ ਤੋਂ ਨੋਇਡਾ ਰੋਜ਼ ਯਾਤਰਾ ਕਰਨ ਵਾਲੀ ਦੀਪਿਕਾ ਭਾਟਿਆ ਨੂੰ ਮੈਟਰੋ ਤੋਂ ਘਰ ਪਹੁੰਚਣ ਵਿਚ ਕਰੀਬ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿਨਭਰ ਕੰਮ ਕਰਨ ਤੋਂ ਬਾਅਦ ਮੇਰੇ ਵਿਚ ਖੜੇ ਹੋਣ ਦੀ ਤਾਕਤ ਨਹੀਂ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਮਝਦੀ ਹਾਂ ਕਿ ਇਹ ਅਪਰਾਧ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਪਤਾ ਨਹੀਂ।