ਇੱਥੇ ਲੋਕ ਪੈਸਿਆਂ ਦੀਆਂ ਟ੍ਰਾਲੀਆਂ ਭਰ ਕੇ ਕਰਦੇ ਨੇ ਸ਼ਾਪਿੰਗ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਕਿਉਂ ਹੈ ਇਸ ਦਾ ਮਹਿੰਗਾਈ ਨਾਲ ਬੁਰਾ ਹਾਲ!

Zimbabwe former president robert mugabe dead aged 95

ਨਵੀਂ ਦਿੱਲੀ: ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰਾਬਰਟ ਮੁਗਾਬੇ ਦਾ ਸਿੰਘਾਪੁਰ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ  ਗਿਆ। 95 ਸਾਲ ਦੇ ਰਾਬਰਟ ਮੁਗਾਬੇ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਰਾਬਰਟ ਮੁਗਾਬੇ 1980 ਤੋਂ 1987 ਤਕ ਪ੍ਰਧਾਨ ਮੰਤਰੀ ਅਤੇ 1987 ਤੋਂ 2017 ਤਕ ਰਾਸ਼ਟਰਪਤੀ ਰਹੇ ਸਨ। ਯਾਨੀ ਰਾਬਰਟ ਮੁਗਾਬੇ ਨੇ 37 ਸਾਲ ਤਕ ਜ਼ਿੰਬਾਬਵੇ ਦੀ ਅਗਵਾਈ ਕੀਤੀ ਸੀ। ਪਰ ਉਸ ਦੇ ਕਾਰਜਕਾਲ ਵਿਚ ਜ਼ਿੰਬਾਬਵੇ ਨੇ ਸਭ ਤੋਂ ਬੁਰਾ ਸਮਾਂ ਦੇਖਿਆ ਹੈ।

ਪਿਛਲੇ ਸਾਲ ਤਕ ਉੱਥੇ 24 ਘੰਟਿਆਂ ਵਿਚ ਖਾਣ ਪੀਣ ਸਮੇਤ ਕਈ ਬੁਨਿਆਦੀ ਜ਼ਰੂਰਤਾਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਡਬਲ ਹੋ ਜਾਂਦੀਆਂ ਸਨ। ਇਸ ਦੇਸ਼ ਦੇ ਲੋਕ ਬੈਗ ਵਿਚ ਨੋਟ ਭਰ ਕੇ ਦੁੱਧ, ਸਬਜ਼ੀ ਖਰਦੀਣ ਜਾਂਦੇ ਸਨ। ਜੇ ਘਰ ਦੀ ਪੂਰੀ ਸ਼ਾਪਿੰਗ ਕਰਨੀ ਹੈ ਤਾਂ ਟ੍ਰਾਲੀ ਵਿਚ ਪੈਸੇ ਭਰ ਕੇ ਲਿਜਾਣੇ ਪੈਂਦੇ ਸਨ। ਕੁੱਝ ਸਮਾਂ ਪਹਿਲਾਂ ਜ਼ਿੰਬਾਬਵੇ ਦੀਆਂ ਸੜਕਾਂ ਤੇ ਟ੍ਰਾਲੀ ਵਿਚ ਨੋਟ ਭਰ ਕੇ ਖੜ੍ਹੇ ਲੋਕ ਆਸਾਨੀ ਨਾਲ ਦਿਖ ਜਾਂਦੇ ਸਨ।

ਮਹਿੰਗਾਈ ਵਧਣ ਕਾਰਨ ਇਹਨਾਂ ਨੂੰ ਛੋਟੇ ਜਿਹੇ ਸਮਾਨ ਲਈ ਵੀ ਦੂਗਣੇ ਪੈਸੇ ਦੇਣੇ ਪੈਂਦੇ ਸਨ। ਦਸ ਦਈਏ ਕਿ ਜ਼ਿੰਬਾਬਵੇ ਦੀ ਸਲਾਨਾ ਮੁਦਰਾ ਦਰ ਜੂਨ ਮਹੀਨੇ ਵਿਚ 175 ਫ਼ੀ ਸਦੀ ਤੇ ਪਹੁੰਚ ਗਈ ਹੈ। ਅਰਥ ਸ਼ਾਸਤਰੀ ਦਸਦੇ ਹਨ ਕਿ ਜ਼ਿੰਬਾਬਵੇ ਦੀ ਸਰਕਾਰ ਕੋਲ ਚੰਗੀ ਪਾਲੀਸੀਜ਼ ਦੀ ਕਮੀ ਰਹੀ ਹੈ। ਉਸ ਸਮੇਂ ਉੱਥੋਂ ਦੀ ਸਰਕਾਰ ਨੇ ਬਿਨਾਂ ਕਿਸੇ ਪਲਾਨਿੰਗ ਦੇ ਬਸ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਜਿਸ ਦੀ ਵਜ੍ਹਾ ਕਰ ਕੇ ਲੋਕਾਂ ਕੋਲ ਕਾਫ਼ੀ ਪੈਸੇ ਆ ਗਏ।

ਸਰਕਾਰ ਨੇ ਜੇ ਜ਼ਿਆਦਾ ਨੋਟ ਛਾਪਣ ਦੀ ਥਾਂ ਅਨਾਜ ਉਗਾਉਣ ਲਈ ਕਿਸਾਨਾਂ ਨੂੰ ਸਹੀ ਸਿਖਲਾਈ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਦੇਸ਼ ਵਿਚ ਇੰਨੀ ਮਹਿੰਗਾਈ ਨਾ ਹੁੰਦੀ। ਇੱਥੋਂ ਦੇ ਲੋਕਾਂ ਕੋਲ ਪੈਸੇ  ਤਾਂ ਆ ਗਏ ਸਨ ਪਰ ਖਾਣ ਪੀਣ ਦੀਆਂ ਚੀਜ਼ਾਂ ਘਟ ਹੋਣ ਕਾਰਨ ਕਾਫੀ ਮਹਿੰਗੇ ਹੋ ਗਏ। ਉਸ ਸਮੇਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਇਕ ਹਜ਼ਾਰ ਲੱਖ ਕਰੋੜ ਜ਼ਿੰਬਾਬਵੇ ਡਾਲਰ ਦੀ ਕੀਮਤ ਸਿਰਫ਼ 5 ਅਮਰੀਕੀ ਡਾਲਰ ਰਹਿ ਗਈ ਸੀ।

ਨੋਟ ਛਪਣ ਕਾਰਨ ਲੋਕਾਂ ਕੋਲ ਪੈਸੇ ਬਹੁਤ ਹੋ ਗਏ ਇਸ ਦਾ ਨਤੀਜਾ ਸੀ ਕਿ ਫਿਰ ਮਹਿੰਗਾਈ ਵਧ ਗਈ ਅਤੇ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਖਰੀਦਣ ਲਈ ਸੂਟਕੇਸ ਵਿਚ ਪੈਸੇ ਭਰ ਕੇ ਦੇਣੇ ਪੈਂਦੇ ਸੀ। ਜ਼ਿੰਬਾਬਵੇ ਦੀ ਕਰੰਸੀ 1980 ਤੋਂ ਅਪ੍ਰੈਲ 2009 ਤੱਕ ਜ਼ਿੰਬਾਬਵੇ ਡਾਲਰ ਸੀ। ਇਸ ਤੋਂ ਪਹਿਲਾਂ ਇੱਥੇ ਦੀ ਕਰੰਸੀ ਰੋਡੇਸੀਅਨ ਡਾਲਰ ਸੀ। ਇਸ ਵੇਲੇ ਬਹੁਤ ਸਾਰੇ ਦੇਸ਼ਾਂ ਦੀ ਮੁਦਰਾ ਦੀ ਵਰਤੋਂ ਇਸ ਦੇਸ਼ ਵਿਚ ਕੀਤੀ ਜਾਂਦੀ ਹੈ, ਜਿਵੇਂ ਕਿ ਦੱਖਣੀ ਅਫਰੀਕੀ ਰੈਂਡ, ਜਪਾਨੀ ਯੇਨ, ਚੀਨੀ ਯੁਆਨ, ਆਸਟਰੇਲੀਆਈ ਅਤੇ ਅਮਰੀਕੀ ਡਾਲਰ। ਆਰਥਿਕ ਮੰਦੀ (1999–2008) ਨੇ ਇਸ ਨੂੰ ਹੋਰ ਡੂੰਘਾ ਕੀਤਾ।

ਇਸ ਸਮੇਂ ਦੌਰਾਨ ਮਹਿੰਗਾਈ ਇਸ ਪੱਧਰ 'ਤੇ ਪਹੁੰਚ ਗਈ ਸੀ ਕਿ ਇਕ ਹਫਤੇ ਦਾ ਬੱਸ ਕਿਰਾਇਆ ਤਕਰੀਬਨ 100 ਟ੍ਰਿਲੀਅਨ ਡਾਲਰ ਤੱਕ ਸੀ। ਸਾਲ 2009 ਵਿਚ ਵਧੇਰੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ, ਸਰਕਾਰ ਨੂੰ ਆਪਣੀ ਮੁਦਰਾ ਛੱਡਣੀ ਪਈ ਅਤੇ ਅਮਰੀਕੀ ਡਾਲਰ ਅਤੇ ਦੱਖਣੀ ਅਫਰੀਕਾ ਦੇ 'ਰੈਂਡ' ਨੂੰ ਸਰਕਾਰੀ ਮੁਦਰਾ ਦੇ ਰੂਪ ਵਿਚ ਅਪਣਾਉਣਾ ਪਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।