ਦੇਸ਼ ਦੀ ਸਭ ਤੋਂ ਛੋਟੀ ਪੈਸੈਂਜਰ ਟਰੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲ ਦਾ ਵੱਡਾ ਨੈਟਵਰਕ ਹਰ ਰੋਜ਼ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਂਦਾ ਹੈ। ਆਮ ਤੌਰ ਤੇ ਤੁਸੀਂ...

India's Smallest Train

Train in Kerala

ਕੇਰਲ : ਭਾਰਤੀ ਰੇਲ ਦਾ ਵੱਡਾ ਨੈਟਵਰਕ ਹਰ ਰੋਜ਼ ਕਰੋੜਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੇ ਪਹੁੰਚਾਉਂਦਾ ਹੈ। ਆਮ ਤੌਰ ਤੇ ਤੁਸੀਂ ਦਰਜਨ ਜਾਂ ਇਸ ਤੋਂ ਵੱਧ ਡੱਬਿਆਂ ਵਾਲੀਆਂ ਰੇਲਗੱਡੀਆਂ ਨੂੰ ਵੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੀ ਸਭ ਤੋਂ ਛੋਟੀ ਰੇਲਗੱਡੀ ‘ਚ ਸਿਰਫ਼ ਤਿੰਨ ਹੀ ਡੱਬੇ ਹਨ। ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਪਟੜੀ ਤੇ ਕੇਵਲ ਇੰਜਨ ਹੀ ਭੱਜ ਰਿਹਾ ਹੋਵੇ।  ਇਹ DEMU ਟਰੇਨ ਦੱਖਣੀ ਕੇਰਲ ਸੂਬੇ ਵਿਚ ਚਲਦੀ ਹੈ।