ਦੋ ਰੇਲਗੱਡੀਆਂ ਦੀ ਟੱਕਰ 'ਚ 100 ਤੋਂ ਵੱਧ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਖਣੀ ਅਫ਼ਰੀਕਾ ਵਿਚ ਜੋਹਾਨਸਬਰਗ ਦੇ ਉਪ ਨਗਰ ਵਿਚ ਦੋ ਰੇਲਗੱਡੀਆਂ ਵਿਚਾਲੇ ਟੱਕਰ ਹੋ ਗਈ...........

South African Train Collision

ਜੋਹਾਨਸਬਰਗ  : ਦਖਣੀ ਅਫ਼ਰੀਕਾ ਵਿਚ ਜੋਹਾਨਸਬਰਗ ਦੇ ਉਪ ਨਗਰ ਵਿਚ ਦੋ ਰੇਲਗੱਡੀਆਂ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 100 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਹਾਲਾਂਕਿ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। ਡਾਕਟਰੀ ਸਹਾਇਕ ਕੰਪਨੀ ਈ. ਆਰ-24 ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੀ ਸਵੇਰ ਨੂੰ ਸੇਲਬੀ 'ਚ ਹੋਈ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਰੇਲਗੱਡੀਆਂ ਵਿਚਾਲੇ ਟੱਕਰ ਕਾਰਨ ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ। ਪੈਰਾ-ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੱਕਰ ਮਗਰੋਂ ਐਮਰਜੈਂਸੀ ਸੇਵਾ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਕਈ ਯਾਤਰੀ ਟਰੇਨਾਂ 'ਚੋਂ ਖੁਦ ਹੀ ਬਾਹਰ ਨਿਕਲ ਗਏ।

ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਇਸ ਸਾਲ ਜਨਵਰੀ ਮਹੀਨੇ 'ਚ ਦੱਖਣੀ ਅਫਰੀਕਾ ਦੇ ਕਰੂਨਸਟਡ 'ਚ ਟਰੇਨ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ ਸੀ, ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 250 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।  (ਏਜੰਸੀ)