ਦਿੱਲੀ ਦੇ ਇਸ ਰੈਸਟੋਰੈਂਟ ਵਿੱਚ ਤੁਸੀਂ Bitcoin 'ਚ ਕਰ ਸਕਦੇ ਹੋ ਭੁਗਤਾਨ, 20% ਮਿਲੇਗੀ ਛੋਟ
ਕ੍ਰਿਪਟੂ ਦਾ ਵਧਦਾ ਕ੍ਰੇਜ਼
ਨਵੀਂ ਦਿੱਲੀ: ਹਾਲ ਹੀ ਦੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਕ੍ਰਿਪਟੋਕਰੰਸੀ ਦੀ ਪ੍ਰਸਿੱਧੀ ਵਧੀ ਹੈ। ਬਹੁਤ ਸਾਰੇ ਲੋਕ ਇਸ ਵਿੱਚ ਨਿਵੇਸ਼ ਕਰ ਰਹੇ ਹਨ। ਭਾਰਤ ਵਿੱਚ ਵੀ ਕ੍ਰਿਪਟੋਕਰੰਸੀ ਦਾ ਕ੍ਰੇਜ਼ ਵਧ ਰਿਹਾ ਹੈ। ਇਸ ਦੌਰਾਨ ਦਿੱਲੀ ਦੇ ਕਨਾਟ ਪਲੇਸ ਵਿੱਚ ਇੱਕ ਰੈਸਟੋਰੈਂਟ ( In this Delhi restaurant you can pay in Bitcoin) ਨੇ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਇਸ ਰੈਸਟੋਰੈਂਟ ਵਿੱਚ ਵੱਖ ਵੱਖ ਕ੍ਰਿਪਟੋਕਰੰਸੀ ਦੇ ਨਾਮ ਤੇ ਕਈ ਪਕਵਾਨ ਹਨ ਜਿਨ੍ਹਾਂ ਦਾ ਤੁਸੀਂ ਆਰਡਰ ਦੇ ਸਕਦੇ ਹੋ। ਸਿਰਫ ਇਹ ਹੀ ਨਹੀਂ, ਤੁਸੀਂ ਰਵਾਇਤੀ ਰੁਪਏ-ਪੈਸੇ ਤੋਂ ਇਲਾਵਾ ਬਿਟਕੋਇਨਾਂ ਨੂੰ ਟ੍ਰਾਂਸਫਰ ਕਰਕੇ ( In this Delhi restaurant you can pay in Bitcoin) ਵੀ ਬਿੱਲ ਦਾ ਭੁਗਤਾਨ ਕਰ ਸਕਦੇ ਹੋ।
ਹੋਰ ਵੀ ਪੜੋ: ਲਖੀਮਪੁਰ ਲਈ ਰਵਾਨਾ ਹੋ ਰਹੇ ਰਾਹੁਲ ਗਾਂਧੀ, CM ਚੰਨੀ ਤੇ ਭੁਪੇਸ਼ ਬਘੇਲ ਨੂੰ ਏਅਰਪੋਰਟ ’ਤੇ ਰੋਕਿਆ |
ਦਿੱਲੀ ਵਿੱਚ ਆਰਡਰ 2.1 ਨਾਂ ਦੇ ਇੱਕ ਰੈਸਟੋਰੈਂਟ ਨੇ ਇਹ ਪਹਿਲ ਸ਼ੁਰੂ ਕੀਤੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਰੈਸਟੋਰੈਂਟ ਦੇ ਮਾਲਕ ਸੁਵੀਤ ਕਾਲੜਾ ਨੇ ਕਿਹਾ, “ਕ੍ਰਿਪਟੋ ਇੱਕ ਮਹੱਤਵਪੂਰਨ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਲਈ ਅਸੀਂ ਇਸ ਨੂੰ ਆਪਣੇ ਤਰੀਕੇ ਨਾਲ ਖੋਜਣਾ ਅਤੇ ਸਮਝਣਾ ਚਾਹੁੰਦੇ ਸੀ ਕਿ ਇਹ ਪ੍ਰਯੋਗ ਦੇ ਸੰਦਰਭ ਵਿੱਚ ਕਿਵੇਂ ਕੰਮ ਕਰਦਾ ਹੈ। ਅਸੀਂ ਕ੍ਰਿਪਟੋ ( In this Delhi restaurant you can pay in Bitcoin) ਦੁਆਰਾ ਭੁਗਤਾਨ 'ਤੇ 20 ਪ੍ਰਤੀਸ਼ਤ ਦੀ ਛੋਟ ਦੇ ਰਹੇ ਹਾਂ। ਗਾਹਕ ਬਿਨਾਂ ਕਿਸੇ ਛੋਟ ਦੇ ਨਕਦ, ਕਾਰਡ ਜਾਂ ਪੇਟੀਐਮ ਰਾਹੀਂ ਭੁਗਤਾਨ ਵੀ ਕਰ ਸਕਦੇ ਹਨ।
ਇੱਥੇ ਬਿਟਕੋਇਨ ਟਿੱਕਾ, ਸੋਲਾਨਾ ਛੋਲੇ ਭਟੂਰੇ, ਪੌਲੀਗਨ ਪੀਟਾ ਬਰੈੱਡ ਫਲਾਫਲ, ਈਥਰਿਅਮ ਬਟਰ ਚਿਕਨ ਤੇ ਹੋਰ ਵੀ ਬਹੁਤ ਕੁਝ ਅਸੀਂ ਆਪਣੇ ਮੀਨੂ ਵਿੱਚ ਸ਼ਾਮਲ ਕੀਤਾ ਹੈ।'' ਕਾਲੜਾ ਨੇ ਅੱਗੇ ਕਿਹਾ "ਥਾਲੀ ਦੀ ਕੀਮਤ 1,999 ਰੁਪਏ ਹੈ। ਆਰਡਰ ਦੇਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਕੀਤੀ ਗਈ ਹੈ। ਭੋਜਨ ਦੀਆਂ ਚੀਜ਼ਾਂ ਨੂੰ ਸਕੈਨ ਤੇ ਆਰਡਰ ਕਰਨ ਲਈ ਇੱਕ QR ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਮਜ਼ੇਦਾਰ ਪ੍ਰਯੋਗ ਹੈ। ” ਹਾਲਾਂਕਿ, ਕਾਲੜਾ ਦੀਆਂ ਹੁਣ ਤੱਕ 100 ਤੋਂ ਵੱਧ ਡਿਜੀਟਲ ਥਾਲੀਆਂ ਵਿੱਕ ( In this Delhi restaurant you can pay in Bitcoin) ਚੁੱਕੀਆਂ ਹਨ ਪਰ ਅਜੇ ਤੱਕ ਕਿਸੇ ਨੇ ਕ੍ਰਿਪਟੋ ਵਿੱਚ ਭੁਗਤਾਨ ਦੀ ਚੋਣ ਨਹੀਂ ਕੀਤੀ ਹੈ।''
ਹੋਰ ਵੀ ਪੜੋ: ਰਾਹੁਲ ਗਾਂਧੀ ਦਾ BJP 'ਤੇ ਹਮਲਾ, ਕਿਹਾ- ਕਿਸਾਨਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰ ਰਹੀ ਸਰਕਾਰ
ਹਾਲਾਂਕਿ, ਕਾਲੜਾ ਭਾਰਤ ਵਿੱਚ ਕ੍ਰਿਪਟੂ ਨਿਯਮਾਂ ਨਾਲ ਜੁੜੀਆਂ ਚੁਣੌਤੀਆਂ ਤੋਂ ਵੀ ਜਾਣੂ ਹਨ। ਉਨ੍ਹਾਂ ਕਿਹਾ, "ਕਿਉਂਕਿ ਅਸੀਂ ਆਪਣੀ ਬੈਲੇਂਸ ਸ਼ੀਟ 'ਤੇ ਕ੍ਰਿਪਟੂ ਨਹੀਂ ਰੱਖ ਸਕਦੇ, ਇਸ ਲਈ ਜੋ ਵੀ ਭੁਗਤਾਨ ਆਉਂਦਾ ਹੈ ਉਸਨੂੰ ਭਾਰਤੀ ਮੁਦਰਾ ਵਿੱਚ ਬਦਲ ਦਿੱਤਾ ਜਾਵੇਗਾ।
ਹੋਰ ਵੀ ਪੜੋ: ਦਰਦਨਾਕ ਸੜਕ ਹਾਦਸਾ: ਤੇਜ਼ ਰਫਤਾਰ ਟਰਾਲੇ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 22 ਲੋਕ ਜ਼ਖ਼ਮੀ
ਅਸੀਂ ਕਿਸੇ ਵੀ ਨਿਯਮ ਦੇ ਉਲਝਣ ਵਿੱਚ ਨਹੀਂ ਪੈਣਾ ਚਾਹੁੰਦੇ। ਅਸੀਂ ਕ੍ਰਿਪਟੂ ਖਰੀਦ ਅਤੇ ਵੇਚ ਨਹੀਂ ਰਹੇ ਹਾਂ ਅਤੇ ਉਨ੍ਹਾਂ ਤੋਂ ਮੁਨਾਫਾ ਕਮਾ ਰਹੇ ਹਾਂ। ਸਾਨੂੰ ਨਹੀਂ ਪਤਾ ਕਿ ਇਹ ਸਫਰ ਕਿੱਥੇ ਲੈ ਕੇ ਜਾਵੇਗਾ। ਸ਼ਾਇਦ ਆਉਣ ਵਾਲੇ ਦਿਨਾਂ ਜਾਂ ਹਫਤਿਆਂ ਵਿੱਚ ਅਸੀਂ ਇਸ 'ਤੇ ਹੱਸਾਂਗੇ ਅਤੇ ਇਸਨੂੰ ਭੁੱਲ ਜਾਵਾਂਗੇ ਜੇ ਸਾਨੂੰ ਗਾਹਕਾਂ ਤੋਂ ਲੋੜੀਂਦਾ ਹੁੰਗਾਰਾ ਨਾ ਮਿਲਿਆ। ( In this Delhi restaurant you can pay in Bitcoin)
ਹੋਰ ਵੀ ਪੜੋ: ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਫਿਰ ਮਹਿੰਗਾ ਹੋਇਆ LPG ਸਿਲੰਡਰ