ਸ਼ਰਮਨਾਕ! ਵਿਦਿਆਰਥੀਆਂ ਨੇ ਆਪਣੇ ਹੀ ਟੀਚਰ ਨੂੰ ਦੌੜਾ-ਦੌੜਾ ਕੇ ਕੁੱਟਿਆ, ਵੀਡੀਓ ਵਾਇਰਲ
ਘਟਨਾ ਬਲਕਰਨਪੁਰ ਦੇ ਆਦਰਸ਼ ਜਟਾਣਾ ਇੰਟਰ ਕਾਲਜ ਦੀ ਹੈ।
ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਇੱਕ ਅਧਿਆਪਕ ਉੱਤੇ ਕੁੜੀਆਂ ਨਾਲ ਬਦਸਲੂਕੀ ਕਰਕੇ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਘਟਨਾ ਬਲਕਰਨਪੁਰ ਦੇ ਆਦਰਸ਼ ਜਟਾਣਾ ਇੰਟਰ ਕਾਲਜ ਦੀ ਹੈ। ਅਧਿਆਪਕ ਨੇ ਕੁੜੀਆਂ ਨਾਲ ਬਦਸਲੂਕੀ ਕਰਨ 'ਤੇ ਵਿਦਿਆਰਥੀਆਂ ਨੂੰ ਝਿੜਕਿਆ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਮੂਹ ਬੈਟ- ਬੱਲੇ ਲੈ ਕੇ ਕਾਲਜ ਪਹੁੰਚੇ।
ਇਸ ਤੋਂ ਬਾਅਦ ਅਧਿਆਪਕ ਨੂੰ ਕਮਰੇ ਤੋਂ ਬਾਹਰ ਲਿਆਂਦਾ ਗਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਨਾਲ ਪਹਿਲੇ ਕਮਰੇ ਦੇ ਬਾਹਰ ਹੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਨੂੰ ਵਿਦਿਆਰਥੀਆਂ ਦਾ ਇਕ ਸਮੂਹ ਘੇਰ ਲੈਂਦਾ ਹੈ ਅਤੇ ਉਸ ਉੱਤੇ ਬੈਟ- ਬੱਲੇ ਵਰਸਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਅਧਿਆਪਕ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ, ਅਜਿਹੀ ਸਥਿਤੀ ਵਿਚ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸੀ।
ਇਸ ਤੋਂ ਬਾਅਦ, ਵਿਦਿਆਰਥੀ ਉਸ ਨੂੰ ਥੱਲੇ ਸੁੱਟ ਦਿੰਦੇ ਹਨ ਅਤੇ ਬੈਟ ਮਾਰ ਕੇ ਉਸ ਦੀ ਹਾਲਤ ਅੱਧ ਮਰੇ ਵਰਗੀ ਕਰ ਦਿੰਦੇ ਹਨ। ਪ੍ਰਯਾਗਰਾਜ ਐਸਪੀ ਨੇ ਕਿਹਾ ਕਿ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐਸਪੀ ਐਨ ਕੇ ਸਿੰਘ ਨੇ ਕਿਹਾ, ‘ਸਕੂਲ ਵਿਚ ਸਿਹਤ ਕੈਂਪ ਚੱਲ ਰਿਹਾ ਸੀ। ਕੁਝ ਲੜਕੇ, ਜਾਣ ਬੁੱਝ ਕੇ ਕੁੜੀਆਂ 'ਤੇ ਡਿੱਗ ਪਏ। ਇਕ ਅਧਿਆਪਕ ਨੇ ਉਹਨਾਂ ਨੂੰ ਇਸ ਹਰਕਤ ਲਈ ਝਿੜਕ ਦਿੱਤਾ। ਇਸ ਤੋਂ ਬਾਅਦ ਮੁੰਡਿਆਂ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਅਤੇ ਸਕੂਲ ਦੀ ਭੰਨਤੋੜ ਕੀਤੀ ਅਤੇ ਅਧਿਆਪਕ ਦੀ ਕੁੱਟਮਾਰ ਕੀਤੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਕੀ ਕੀਤਾ ਜਾਂਦਾ ਹੈ।