H.I.V ਪੀੜਿਤ ਨੇ ਝੀਲ ‘ਚ ਕੀਤੀ ਖੁਦਕੁਸ਼ੀ, ਪਿੰਡ ਵਾਲਿਆਂ ਨੇ ਸੁਕਾਈ ਝੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੂਹਣ ਨਾਲ ਐਚਆਈਵੀ ਨਹੀਂ ਫੈਲਦਾ. ਇਹ ਵਿਗਿਆਪਨ ਕਈਂ ਸਾਲਾਂ ਤੋਂ ਟੈਲੀਵਿਜ਼ਨ ‘ਤੇ ਦਿਖਾਇਆ ਜਾ...

Dryness Lake

ਕਰਨਾਟਕ (ਭਾਸ਼ਾ) : ਛੂਹਣ ਨਾਲ ਐਚਆਈਵੀ ਨਹੀਂ ਫੈਲਦਾ. ਇਹ ਵਿਗਿਆਪਨ ਕਈਂ ਸਾਲਾਂ ਤੋਂ ਟੈਲੀਵਿਜ਼ਨ ‘ਤੇ ਦਿਖਾਇਆ ਜਾ ਰਿਹਾ ਹੈ, ਪਰ ਇਸ ਰੋਗ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਅੱਜ ਵੀ ਹੈ। ਕਰਨਾਟਕ ਦੇ ਹੁਬਲੀ ਜਿਲ੍ਹੇ ਤੋਂ 30 ਕਿਲੋਮੀਟਰ ਦੂਰ ਮੋਰਾਬ ਪਿੰਡ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਸਥਿਤ ਝੀਲ ਵਿਚੋਂ ਐਚਆਈਵੀ ਪੀੜਿਤ ਔਰਤ ਦੀ ਲਾਸ਼ ਮਿਲਣ ‘ਤੇ ਬਿਮਾਰੀ ਫੈਲਣ ਦੇ ਡਰ ਤੋਂ ਪੂਰੀ ਝੀਲ ਹੀ ਸੁਕਾ ਦਿਤੀ। ਹੁਣ ਜਿਲ੍ਹਾ ਪ੍ਰਸਾਸ਼ਨ ਮਾਲਪ੍ਰਭਾ ਨਦੀ ਤੋਂ ਇਸ ਨੂੰ ਦੁਬਾਰਾ ਭਰਨਗੇ।

ਪੰਚਾਇਤ ਵਿਕਾਸ ਅਧਿਕਾਰੀ ਵੀ ਨਾਗਰਾਜ ਕੁਮਾਰ ਨੇ ਦੱਸਿਆ ਕਿ 25 ਏਕੜ ਵਿਚ ਫੈਲੀ ਝੀਲ ਦੇ ਕਿਨਾਰੇ ‘ਤੇ ਇਹ ਔਰਤ ਰਹਿੰਦੀ ਸੀ। ਲੋਕਾਂ ਦਾ ਦੋਸ਼ ਹੈ ਕਿ ਉਹ ਐਚਆਈਵੀ ਦੀ ਬੀਮਾਰੀ ਨਾਲ ਪੀੜਿਤ ਸੀਓ। ਉਹਨਾਂ ਨੇ ਦੱਸਿਆ ਕਿ 29 ਨਵੰਬਰ ਨੂੰ ਇਹ ਔਰਤ ਅਚਾਨਕ ਲਾਪਤਾ ਹੋ ਗਈ। ਤਿੰਨ ਦਿਨ ਬਾਅਦ ਉਸਦੀ ਲਾਸ਼ ਫੁਲ ਕੇ ਪਾਣੀ ਦੇ ਉਪਰ ਆ ਗਈ, ਤਾਂ ਲੋਕਾਂ ਨੂੰ ਉਸ ਦੇ ਆਤਮ ਹੱਤਿਆ ਕਰਨ ਪਤਾ ਚੱਲਿਆ। ਐਚਆਈਵੀ ਬੀਮਾਰੀ ਹੋਣ ਦੇ ਡਰ ਤੋਂ ਪਿੰਡ ਵਾਲਿਆਂ ਨੇ ਝੀਲ ਤੋਂ ਪਾਣੀ ਨਾ ਲੈਣ ਦਾ ਫੈਸਲਾ ਕੀਤਾ।

ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਝੀਲ ਦਾ ਪਾਣੀ ਕੱਢਣ ਦਾ ਫੈਸਲਾ ਕੀਤਾ। ਜਦੋਂ ਇਸ ਘਟਨਾ ਦਾ ਜਿਲ੍ਹਾ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਬੀ ਸਤੀਸ਼ ਨੂੰ ਪਤਾ ਚੱਲਿਆ ਤਾਂ ਉਹ ਮੌਕੇ ‘ਤੇ ਪਹੁੰਚੇ। ਉਹਨਾਂ ਨੇ ਇਸ ਤਰ੍ਹਾਂ ਐਚਆਈਵੀ ਨਾ ਫੈਲਣ ਦੇ ਬਾਰੇ ‘ਚ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪਿੰਡ ਵਾਲਿਆਂ ਨੇ ਇਕ ਨਾ ਸੁਣੀ ਅਤੇ ਪੂਰੀ ਝੀਲ ਨੂੰ ਸੁਕਾ ਦਿਤਾ। ਹੁਣ ਜਿਲ੍ਹਾ ਪ੍ਰਸ਼ਾਸ਼ਨ ਨੇ ਮਾਲਪ੍ਰਭਾ ਨਦੀ ਤੋਂ ਇਸ ਨੂੰ ਫੈਸਲਾ ਲਿਆ। ਜਿਲ੍ਹਾ ਪ੍ਰਸ਼ਾਸ਼ਨ ਨੇ ਝੀਲ ਨੂੰ 20 ਦਸੰਬਰ ਤਕ ਭਰਨ ਦਾ ਭਰੋਸਾ ਦੇਣ ਦੇ ਨਾਲ ਉਦੋਂ ਤਕ ਪਿੰਡ ਵਿਚ ਪਾਣੀ ਦੀ ਕੋਈ ਦਿੱਕਤ ਨਹੀਂ ਆਵੇਗੀ ਗੱਲ ਵੀ ਕਹੀ ਹੈ।