ਹੈਦਰਾਬਾਦ ਐਨਕਾਊਂਟਰ ਵਿਚ ਮਾਰੇ ਗਏ ਇਕ ਮੁਲਜ਼ਮ ਦੀ ਪਤਨੀ ਬੋਲੀ - ਸੋਚਿਆ ਨਹੀਂ ਸੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਦੇਸ਼ ਦੇ ਲੋਕ ਖੁਸ਼,ਦੂਜੇ ਪਾਸੇ ਮੁਲਜ਼ਮਾਂ ਦੇ ਪਰਿਵਾਰਾਂ ਵਿਚ ਸੋਗ

File Photo

ਤੇਲੰਗਾਨਾ : ਹੈਦਰਾਬਾਦ ਵਿਚ ਵੇਟਰਨਰੀ ਡਾਕਟਰ ਦਿਸ਼ਾ ਦੇ ਨਾਲ ਰੇਪ ਕਰਨ ਵਾਲੇ ਮੁਲਜ਼ਮਾਂ ਦੇ ਐਨਕਾਊਂਟਰ ਤੋਂ ਬਾਅਦ ਜਿੱਥੇ ਇਕ ਪਾਸੇ ਪੀੜਤ ਦਾ ਪਰਿਵਾਰ ਅਤੇ ਦੇਸ਼ ਦੇ ਲੋਕ ਕਾਫ਼ੀ ਖੁਸ਼ ਹਨ ਉੱਥੇ ਹੀ ਦੂਜੇ ਪਾਸੇ ਮੁਲਜ਼ਮਾਂ ਦੇ ਘਰ ਸੋਗ ਛਾਇਆ ਹੋਇਆ ਹੈ। ਕਈਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੇ ਮਰਨ ਦਾ ਦੁੱਖ ਨਹੀਂ ਹੈ ਪਰ ਇਕ ਵਾਰ ਪੁਲਿਸ ਉਨ੍ਹਾਂ ਨੂੰ ਆਖਰੀ ਵਾਰ ਮਿਲਾ ਦਿੰਦੀ।

ਦਿਸ਼ਾ ਦੀ ਹੱਤਿਆ ਦੇ ਮੁਲਜ਼ਮ ਚੇਣੇ ਕੇਸ਼ਵਲੁ ਦੇ ਪਿਤਾ ਨੇ ਕਿਹਾ ''ਅਸੀ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡੇ ਲੜਕੇ ਨੇ ਅਪਰਾਧ ਕੀਤਾ ਉਸਨੂੰ ਮਾਰ ਦੇਣਾ ਚਾਹੀਦਾ ਹੈ ਪਰ ਪੁਲਿਸ ਨੇ ਸਾਨੂੰ ਆਖਰੀ ਵਾਰ ਉਸ ਨਾਲ ਮਿਲਣ ਨਹੀਂ ਦਿੱਤਾ ਸਾਨੂੰ ਇਸ ਗੱਲ ਦਾ ਦੁੱਖ ਹੈ। ਮਾਰਨ ਤੋਂ ਪਹਿਲਾਂ ਇਕ ਵਾਰ ਉਸ ਨੂੰ ਮਿਲਵਾ ਦੇਣਾ ਚਾਹੀਦਾ ਸੀ''।

ਉੱਥੇ ਹੀ ਕੇਸ਼ਵਲੁ ਦੀ ਘਰਵਾਲੀ ਨੇ ਕਿਹਾ ''ਸਾਡਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਮਾਰ ਦੇਣਗੇ ਮੈ ਕਦੇ ਸੋਚਿਆ ਨਹੀਂ ਸੀ। ਮੁੱਖ ਮੁਲਜ਼ਮ ਮੋਹਮਦ ਆਰਫ ਦੀ ਮਾਂ ਨੇ ਕਿਹਾ ''ਮੇਰੇ ਲੜਕੇ ਨੂੰ ਇਸ ਤਰ੍ਹਾਂ ਮਾਰ ਕੇ ਚੰਗਾ ਨਹੀਂ ਕੀਤਾ ਗਿਆ ਬਹੁਤ ਬੁਰਾ ਕੀਤਾ''।

ਮੁਲਜ਼ਮ ਨਵੀਨ ਦੀ ਮਾਂ ਨੇ ਕਿਹਾ ਕਿ ''ਉਸ ਨੂੰ ਮਾਰਨ ਦਾ ਸਾਨੂੰ ਕੋਈ ਦੁੱਖ ਨਹੀਂ ਹੈ ਪਰ ਆਖਰੀ ਵਾਰ ਉਸਨੂੰ ਨਹੀਂ ਮਿਲ ਸਕੇ ਇਸ ਗੱਲ ਦਾ ਦੁੱਖ ਹੈ। ਮਾਰਨ ਤੋਂ ਪਹਿਲਾਂ ਇਕ ਵਾਰ ਉਸ ਨਾਲ ਮਿਲਾ ਕੇ ਗੱਲ ਕਰਨ ਦਿੱਤੀ ਜਾਣੀ ਚਾਹੀਦੀ ਸੀ''।