ਸੰਸਦ ਵਿਚ ਮਹਿਲਾ ਸੁਰੱਖਿਆ 'ਤੇ 'ਸੰਗਰਾਮ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਉਨਾਵ ਬਲਾਤਕਾਰ ਕੇਸ ਮੁੱਦੇ 'ਤੇ ਸਦਨ ਤੋਂ ਕੀਤਾ ਵਾਕਆਊਟ

File Photo

ਨਵੀਂ ਦਿੱਲੀ : ਸੰਸਦ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਹੋ ਰਹੀ ਬਹਿਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਉਨਾਵ ਵਿਚ ਬਲਾਤਕਾਰ ਪੀੜਤਾ ਨੂੰ ਜਿਊਂਦੇ ਸਾੜੇ ਜਾਣ ਦੀ ਘਟਨਾ 'ਤੇ ਰੋਸ਼ ਪ੍ਰਗਟਾਇਆ ਹੈ। ਲੋਕ ਸਭਾ ਵਿਚ ਕਾਂਗਰਸ ਨੇ ਉਨਾਵ ਬਲਾਤਕਾਰ ਕੇਸ ਮੁੱਦੇ 'ਤੇ ਸਦਨ ਤੋਂ ਵਾਕਆਊਟ ਕੀਤਾ ਹੈ।

ਸੰਸਦ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਹੋ ਰਹੀ ਬਹਿਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਉੁਨਾਵ ਵਿਚ ਬਲਾਤਕਾਰ ਪੀੜਤਾ ਨੂੰ ਜਿਊਂਦੇ ਸਾੜੇ ਜਾਣ ਦੀ ਘਟਨਾ 'ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉੁਨਾਵ ਵਿਚ ਪੀੜਤਾ 95 ਪ੍ਰਤੀਸ਼ਤ ਤਕ ਸੜ ਗਈ, ਇਸ ਦੇਸ਼ ਵਿਚ ਕੀ ਚਲ ਰਿਹਾ ਹੈ? ਇਕ ਪਾਸੇ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ 'ਸੀਤਾ ਮਈਆ' ਨੂੰ ਅੱਗ ਲਗਾਈ ਜਾ ਰਹੀ ਹੈ। ਅਪਰਾਧੀ ਅਜਿਹਾ ਕਰਨ ਦੀ ਹਿੰਮਤ ਕਿਵੇਂ ਜੁਟਾਉਂਦੇ ਹਨ?

ਅਧੀਰ ਰਜਨ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ ਅਤੇ  ਉਠ ਕੇ ਬਾਹਰ ਚਲੇ ਗਏ। ਇਸ ਤੋਂ ਪਹਿਲਾਂ ਦਿੱਲੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜੋ ਵੀ ਹੋਇਆ ਉਹ ਬਿਲਕੁਲ ਠੀਕ ਹੋਇਆ। ਲੋਕ ਸਭਾ ਵਿਚ ਐਨਕਾਊਂਟਰ 'ਤੇ ਬਹਿਸ ਦੌਰਾਨ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੁਲਿਸ ਕੋਲ ਹਥਿਆਰ ਸਜਾ ਕੇ ਰੱਖਣ ਲਈ ਨਹੀਂ ਹਨ। ਉਨ੍ਹਾਂ ਕਿਹਾ, ''ਤੁਸੀਂ ਅਪਰਾਧ ਵੀ ਕਰੋਗੇ ਅਤੇ ਹਥਕੜੀ ਖੋਲ ਕੇ ਭੱਜਣ ਦੀ ਕੋਸ਼ਿਸ਼ ਵੀ ਕਰੋਗੇ। ਪੁਲਿਸ ਦੇ ਕੋਲ ਹਥਿਆਰ ਸਜਾ ਕੇ ਰੱਖਣ ਲਈ ਨਹੀਂ ਹੈ, ਉਹ ਕੀ ਕਰਦੀ''।ਮੀਨਾਕਸ਼ੀ ਲੇਖੀ ਨੇ ਕਿਹਾ ਕਿ ਨਿਰਭਿਆ ਵਾਲੇ ਮਾਮਲੇ ਵਿਚ ਦਿੱਲੀ ਦੀ ਸਰਕਾਰ ਨੇ ਫ਼ੈਸਲਾ ਲੈਣ ਲਈ ਫ਼ਾਈਲ ਮਹੀਨਿਆਂ ਤਕ ਦਬਾ ਕੇ ਰੱਖੀ।

ਇਸ ਤੋਂ ਪਹਿਲਾਂ ਹੈਦਰਾਬਾਦ ਬਲਾਤਕਾਰ ਕਾਂਡ ਦੇ ਚਾਰੇ ਆਰੋਪੀਆਂ ਦਾ ਅੱਜ ਸਵੇਰੇ ਐਨਕਾਉੂਂਟਰ ਕਰ ਦਿਤਾ ਗਿਆ। ਇਨ੍ਹਾਂ ਚਾਰਾਂ 'ਤੇ ਮਹਿਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਅਤੇ ਉਸ ਨੂੰ ਮਾਰ ਕੇ ਸਾੜ ਦੇਣ ਦਾ ਦੋਸ਼ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਵਲੋਂ ਹੋਈ ਫ਼ਾਇਰਿੰਗ ਵਿਚ ਸਾਰੇ ਆਰੋਪੀ ਮਾਰੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਐਨਕਾਊਂਟਰ ਅੱਜ ਤੜਕੇ 3 ਵਜੇ ਤੋਂ 6 ਵਜੇ ਦੇ ਵਿਚਕਾਰ ਹੋਇਆ ਹੈ।