ਜਨਤਾ ਦਲ ਯੂਨਾਈਟੇਡ ਦੇ ਨੇਤਾ ਨੇ ਮੀਸਾ ਭਾਰਤੀ ਨੂੰ ਦੱਸਿਆ ਸ਼ਰੂਪਨਖਾ, ਭੜਕੇ ਤੇਜਪ੍ਰਤਾਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਰਜ ਨੇ ਟਵੀਟ ਕਰ ਕੇ ਕਿਹਾ ਕਿ ਭਰਤਮਿਲਾਪ ਵਿਚ ਭਰਤ ਪੂਰੇ ਪਰਵਾਰ ਨਾਲ ਜੰਗਲ ਵਿਚ ਰਾਮ ਨੂੰ ਵਾਪਸ ਲੈਣ ਗਏ ਸਨ। ਪਰ ਅੱਜ ਹਾਲਤ ਉਸ ਤੋਂ ਉਲਟ ਹਨ।

Misa Bharti

ਬਿਹਾਰ : ਬਿਹਾਰ ਵਿਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ ਦੇ ਬੁਲਾਰੇ ਨੀਰਜ ਕੁਮਾਰ ਨੇ ਰਾਜਸਭਾ ਮੈਂਬਰ ਮੀਸਾ ਭਾਰਤੀ ਨੂੰ ਸ਼ਰੂਪਨਖਾ ਦੱਸਿਆ ਹੈ। ਉਹਨਾਂ ਦੇ ਇਸ ਬਿਆਨ 'ਤੇ ਵੱਡੇ ਭਰਾ ਅਤੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਭੜਕ ਗਏ। ਨੀਰਜ ਨੇ ਟਵੀਟ ਕਰ ਕੇ ਕਿਹਾ ਕਿ ਭਰਤਮਿਲਾਪ ਵਿਚ ਭਰਤ ਪੂਰੇ ਪਰਵਾਰ ਨਾਲ ਜੰਗਲ ਵਿਚ ਰਾਮ ਨੂੰ ਵਾਪਸ ਲੈਣ ਗਏ ਸਨ। ਪਰ ਅੱਜ ਹਾਲਤ ਉਸ ਤੋਂ ਉਲਟ ਹਨ।

ਅੱਜ ਨਾ ਸਿਰਫ ਛੋਟਾ ਭਰਾ ਸੱਤਾ ਵਿਚ ਬਣਿਆ ਹੋਇਆ ਹੈ ਸਗੋਂ ਵੱਡੇ ਭਰਾ ਨੂੰ ਜੰਗਲਾਂ ਵਿਚ ਘੁੰਮਣ 'ਤੇ ਮਜ਼ਬੂਰ ਵੀ ਕੀਤਾ ਹੋਇਆ ਹੈ। ਸ਼ਰੂਪਨਖਾ ਨੂੰ ਇਕ ਖੇਤਰ ਦਾ ਮਾਲਕ ਬਣਾਉਣ 'ਤੇ ਕੋਈ ਵੀ ਸਹਿਮਤ ਨਹੀਂ ਹੈ। ਜਨਤਾ ਦਲ ਦੇ ਬੁਲਾਰੇ ਨੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਨੂੰ ਮਿਲਣ ਵਾਲੇ ਲੋਕਾਂ 'ਤੇ ਬਿਆਨ ਕਰਦੇ ਹੋਏ ਕਿਹਾ ਕਿ ਅੱਜ ਨੇਤਾ ਸੀਟ ਖਾਤਰ ਜੇਲ ਜਾ ਕੇ ਝੁਕ ਰਹੇ ਹਨ।

ਇਹਨਾਂ ਨੇਤਾਵਾਂ ਨੂੰ ਜੇਲ ਵਿਚ ਬੰਦ ਭ੍ਰਿਸ਼ਟਾਚਾਰੀ ਨੂੰ ਬੇਨਤੀ ਕਰਨ 'ਤੇ ਇਹਨਾਂ ਦੇ ਸਨਮਾਨ ਨੂੰ ਠੇਸ ਨਹੀਂ ਲਗ ਰਹੀ? ਸੱਤਾ ਦੀ ਭੁੱਖ ਦੀ ਹੱਦ ਹੈ। ਹੁਣ ਤਾਂ ਇਹ ਨੇਤਾ ਭ੍ਰਿਸ਼ਟਾਚਾਰੀ ਪਰਵਾਰ ਦਾ ਝੋਲਾ ਤੱਕ ਚੁੱਕਣ ਨੂੰ ਤਿਆਰ ਹਨ। ਧੰਨ ਹਨ ਇਹੋ ਜਿਹੇ ਸਨਮਾਨਿਤ ਨੇਤਾ। ਨੀਰਜ ਦੇ ਇਸ ਬਿਆਨ 'ਤੇ ਭੜਕੇ ਹੋਏ ਤੇਜਪ੍ਰਤਾਪ ਨੇ ਕਿਹਾ ਕਿ ਸਾਡੇ ਸਾਹਮਣੇ ਜੇਡੀਯੂ ਦੇ ਬੁਲਾਰਿਆਂ ਦੀ ਕੀ ਔਕਾਤ ਹੈ ?

ਉਹਨਾਂ ਮੁੱਖ ਮੰਤਰੀ ਅਤੇ ਜੇਡੀਯੂ ਦੇ ਰਾਸ਼ਟਰੀ ਮੁਖੀ ਨੀਤਿਸ਼ ਕੁਮਾਰ ਨੂੰ ਕਿਹਾ ਕਿ ਉਹ ਬੇਮਤਲਬ ਦੀਆਂ ਗੱਲਾਂ ਕਰਨ ਵਾਲੇ ਅਪਣੇ ਨੇਤਾਵਾਂ ਨੂੰ ਕਾਬੂ ਕਰਨ ਨਹੀਂ ਤਾਂ ਉਹ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਨਗੇ। ਸਾਬਕਾ ਮੰਤਰੀ ਨੇ ਕਿਹਾ ਕਿ ਹਾਰ ਦੇ ਡਰ ਤੋਂ ਵਿਰੋਧੀ ਘਬਰਾ ਗਏ ਹਨ। ਇਸ ਲਈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ।