ਸ਼ੈਲਟਰ ਹੋਮ ਮਾਮਲਾ : ਕੁੜੀਆਂ ਨੂੰ ਅਸ਼ਲੀਲ ਗੀਤਾਂ 'ਤੇ ਨੱਚਣ, ਸਬੰਧ ਬਣਾਉਣ ਲਈ ਕੀਤਾ ਜਾਂਦਾ ਸੀ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੀ 19 ਦਸੰਬਰ ਨੂੰ ਸੀਬੀਆਈ ਵੱਲੋਂ ਕੋਰਟ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ 33 ਲੜਕੀਆਂ ਸਮੇਤ 102 ਲੋਕਾਂ ਦੀ ਗਵਾਹੀ ਦਰਜ ਹੈ।

Muzaffarpur shelter home

ਮੁਜੱਫਰਪੁਰ : ਬਾਲਿਕਾ ਆਸਰਾ ਘਰ ਕਾਂਡ ਦੇ 21 ਦੋਸ਼ੀਆਂ 'ਤੇ ਦਾਖਲ ਚਾਰਜਸ਼ੀਟ ਵਿਚ ਸੀਬੀਆਈ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਬਾਲਿਕਾ ਆਸਰਾ ਘਰ ਵਿਚ ਕੁੜੀਆਂ ਨੂੰ ਛੋਟੇ ਕਪੜੇ ਪਾ ਕੇ ਨੱਚਣ ਲਈ ਮਜ਼ਬੂਰ ਕੀਤਾ ਜਾਂਦਾ ਅਤੇ ਇਨਕਾਰ ਕਰਨ 'ਤੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਵਿਰੋਧ ਕਰਨ ਵਾਲੀਆਂ ਲੜਕੀਆਂ ਨੂੰ ਕੁਰਸੀਆਂ ਨਾਲ ਬੰਨ ਕੇ ਕੁਕਰਮ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਦੱਸ ਦਈਏ ਕਿ ਬੀਤੀ 19 ਦਸੰਬਰ ਨੂੰ ਸੀਬੀਆਈ ਵੱਲੋਂ ਕੋਰਟ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ਵਿਚ 33 ਲੜਕੀਆਂ ਸਮੇਤ 102 ਲੋਕਾਂ ਦੀ ਗਵਾਹੀ ਦਰਜ ਹੈ।

ਬ੍ਰਿਜੇਸ਼ ਠਾਕੁਰ ਜੋ ਕਿ ਬਾਲਿਕਾ ਆਸਰਾ ਘਰ ਦਾ ਕੰਮਕਾਜ ਦੇਖਦਾ ਸੀ, ਉਸ 'ਤੇ 29 ਲੜਕੀਆਂ ਨਾਲ ਜਿਨਸੀ ਸ਼ੋਸ਼ਣ, ਕੁਕਰਮ ਅਤੇ ਮਾਰਕੁੱਟ ਦੇ ਦੋਸ਼ ਲਗੇ ਹਨ। ਸ਼ਾਇਸਤਾ ਉਰਫ ਮਧੂ ਜੋ ਕਿ ਬ੍ਰਿਜੇਸ਼ ਦੀ ਰਾਜ਼ਦਾਰ ਹੈ, ਲੜਕੀਆਂ ਨੂੰ ਸੈਕਸ ਦੀ ਸਿੱਖਿਆ ਦਿੰਦੀ ਸੀ ਅਤੇ ਇਸ ਲਈ ਧਮਕੀਆਂ ਵੀ ਦਿੰਦੀ ਸੀ। ਬਾਲ ਭਲਾਈ ਕਮੇਟੀ ਦਾ ਮੁਖੀ ਦਿਲੀਪ ਵਰਮਾ ਲੜਕੀਆਂ ਦੀ ਕਾਉਂਸਲਿੰਗ ਦੇ ਨਾਮ 'ਤੇ ਕਮੇਟੀ ਮੈਂਬਰ ਵਿਕਾਸ ਦੇ ਨਾਲ ਜਾ ਕੇ ਲੜਕੀਆਂ ਨਾਲ ਕੁਕਰਮ ਕਰਦਾ ਸੀ। ਬਾਲ ਸੁਰੱਖਿਆ ਇਕਾਈ ਦੀ ਸਹਾਇਕ ਨਿਰਦੇਸ਼ਿਕਾ ਰੋਜ਼ੀ ਰਾਣੀ ਕੋਲ

ਲੜਕੀਆਂ ਬਾਲਿਕਾ ਆਸਰਾ ਘਰ ਵਿਚ ਹੋਣ ਵਾਲੇ ਜਿਨਸੀ ਸ਼ੋਸ਼ਣ ਸਬੰਧੀ ਸ਼ਿਕਾਇਤ ਕਰਦੀਆਂ ਤਾਂ ਉਹ ਉਹਨਾਂ ਨੂੰ ਸ਼ਿਕਾਇਤਾਂ ਨੂੰ ਦਬਾਅ ਲੈਂਦੀ ਸੀ। ਜ਼ਿਲ੍ਹਾ ਬਾਲ ਸੁੱਰਖਿਆ ਅਧਿਕਾਰੀ ਰਵੀ ਰੌਸ਼ਨ 'ਤੇ ਕੁੜੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਸੀ ਪਰ ਉਸ ਨੇ ਵੀ ਦੋਸ਼ੀ ਬ੍ਰਿਜੇਸ਼ ਅਤੇ ਦਿਲੀਪ ਵਰਮਾ ਨਾਲ ਮਿਲ ਕੇ ਕੁੜੀਆਂ ਨਾਲ ਕੁਕਰਮ ਕੀਤਾ। ਰਾਮਾਸ਼ੰਕਰ ਸਿੰਘ ਉਰਫ ਮਾਸਟਰ ਸਾਹਿਬ ਬ੍ਰਿਜੇਸ਼ ਦੇ ਹੋਟਲ ਦਾ ਮੈਨੇਜਰ ਵੀ ਲੜਕੀਆਂ ਦੇ ਜਿਨਸੀ ਸ਼ੋਸ਼ਣ ਵਿਚ ਸ਼ਾਮਲ ਹੈ। ਡਾ.ਅਸ਼ਵਨੀ ਸ਼ਰਮਾ ਲੜਕੀਆਂ ਨੂੰ ਨਸ਼ੇ ਅਤੇ ਬੇਹੋਸ਼ੀ ਦੇ ਟੀਕੇ ਲਗਾਉਂਦਾ ਸੀ।

ਬਾਲਿਕਾ ਆਸਰਾ ਘਰ ਵਿਖੇ ਸੁਪਰਡੈਂਟ ਇੰਦੂ ਕੁਮਾਰੀ, ਮੀਨੂ ਦੇਵੀ, ਨਰਸ ਨੇਹਾ ਕੁਮਾਰੀ ਅਤੇ ਸਹਾਇਕਾ ਕਿਰਨ ਕੁਮਾਰੀ 'ਤੇ ਵੀ ਲੜਕੀਆਂ ਨੇ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਸੀਬੀਆਈ ਨੇ ਚਾਰਜਸ਼ੀਟ ਵਿਚ ਸਪਸ਼ਟ ਕੀਤਾ ਹੈ ਕਿ ਬਿਆਨ ਦੇਣ ਵਾਲੀਆਂ ਲੜਕੀਆਂ ਦਾ ਨਾਮ ਅਤੇ ਪੂਰਾ ਮਾਮਲਾ ਬੰਦ ਲਿਫਾਫੇ ਵਿਚ ਕੋਰਟ ਵਿਚ ਦਿਤਾ ਗਿਆ ਹੈ ਤਾਂ ਕਿ ਲੜਕੀਆਂ ਦੀ ਪਛਾਣ ਜਨਤਕ ਨਾ ਹੋ ਸਕੇ।