ਨੀਤਾ ਅੰਬਾਨੀ ਨੇ ਗਰੀਬ ਬੇਸਹਾਰਾ ਬੱਚਿਆਂ ਲਈ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਕੀਤਾ ਉਦਘਾਟਨ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਗ਼ਰੀਬ ਤੇ ਬੇਸਹਾਰਾ ਬੱਚਿਆਂ ਲਈ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿਚ...
ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਗ਼ਰੀਬ ਤੇ ਬੇਸਹਾਰਾ ਬੱਚਿਆਂ ਲਈ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿਚ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਉਦਘਾਟਨ ਕੀਤਾ। ਅੰਬਾਨੀ ਨੇ ਜੀਓ ਵਰਲਡ ਸੈਂਟਰ ਉਤੇ ਧੀਰੂਭਾਈ ਅੰਬਾਨੀ ਸੈਕੁਵਾਇਰ ਮੁੰਬਈ ਨੂੰ ਸਮਰਪਿਤ ਕੀਤਾ।
ਇਸ ਮੌਕੇ ਸ਼ਹਿਰ ਦੇ ਸਹੂਲਤਾਂ ਤੋਂ ਵਾਂਝੇ ਬੱਚਿਆਂ ਲਈ ਮਿਊਜ਼ੀਕਲ ਫਾਊਂਟੇਨ ਸ਼ੋਅ ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ 12 ਮਾਰਚ ਨੂੰ ਸ਼ਹਿਰ ਦੇ ਲਗਭਗ 7000 ਪ੍ਰੋਟੈਕਟਰਸ ਲਈ ਦੋ ਹੋਰ ਵਿਸ਼ੇਸ਼ ਮਿਊਜ਼ੀਕਲ ਫਾਊਂਟੇਨ ਸ਼ੋਅ ਹੋਣਗੇ। ਅੰਬਾਨੀ ਪਰਿਵਾਰ ਨੇ 6 ਤੋਂ 13 ਮਾਰਚ ਤੱਕ ਸ਼ਹਿਰ ਦੇ ਸਾਰੇ ਅਨਾਥ ਤੇ ਬਿਰਧ ਆਸ਼ਰਮਾਂ ਵਿਚ ਦੈਨਿਕ ਅੰਨ ਸੇਵਾ ਸ਼ੁਰੂ ਕੀਤੀ ਹੈ।
ਮੁੰਬਈ ਸ਼ਹਿਰ ਪ੍ਰਤੀ ਆਪਣੇ ਸਨਮਾਨ ਤੇ ਪਿਆਰ ਦੇ ਪ੍ਰਤੀਕ ਦੇ ਤੌਰ ਉਤੇ ਨੀਤਾ ਤੇ ਮੁਕੇਸ਼ ਅੰਬਾਨੀ ਤੇ ਰਿਲਾਇੰਸ ਇੰਡਸਟਰੀ ਨੇ ਅੱਜ 20 ਮਿਲੀਅਨ ਮੁੰਬਈਕਰ ਨੂੰ ਇਕ ਨਵਾਂ ਤੇ ਗੌਰਵਸ਼ਾਲੀ ਆਈਕਾਨ- ਧੀਰੂਭਾਈ ਅੰਬਾਨੀ ਸੈਕੁਵਾਇਰ ਸਮਰਪਿਤ ਕੀਤਾ ਗਿਆ।ਇਹ ਸੈਕੁਵਾਇਰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸਥਿਤ ਹੈ।