‘ਅਤਿਵਾਦੀ ਕੈਂਪ ਦੀ ਤਬਾਹੀ’ ਦੀਆਂ ਤਸਵੀਰਾਂ 'ਤੇ ਉੱਠੇ ਕਈ ਸਵਾਲ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਮੌਜੂਦਾ ਟਵੀਟ ਜਿਸ ਵਿਚ ਬਾਲਾਕੋਟ......
ਨਵੀਂ ਦਿੱਲੀ: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਮੌਜੂਦਾ ਟਵੀਟ ਜਿਸ ਵਿਚ ਬਾਲਾਕੋਟ ਵਿਚ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਦੀ ਤਸਵੀਰ ਹੈ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ टਵੀਟ ਵਿਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜੋ ਕਿ ਇੱਕ ਨਿੱਜੀ ਚੈਨਲ ਦਾ ਹੈ।
ਇਸ ਵੀਡੀਓ ਵਿਚ ਸੈਟੇਲਾਈਟ ਤੋਂ ਲਈਆਂ ਗਈਆਂ ਦੋ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਪਹਿਲੀ ਤਸਵੀਰ ਵਿਚ ਏਅਰ ਸਟਰਾਈਕ ਤੋਂ ਪਹਿਲਾਂ ਦੀ ਤਸਵੀਰ ਹੈ ਤਾਂ ਦੂਜੀ ਤਸਵੀਰ ਵਿਚ ਏਅਰ ਸਟਰਾਈਕ ਤੋਂ ਬਾਅਦ ਦੀ। ਇਹ ਵੀਡੀਓ ਫੇਸਬੁੱਕ, ਯੂਟਿਊਬ ਅਤੇ ਟਵਿੱਟਰ ਉੱਤੇ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ।
ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪਸ 'ਤੇ ਹਮਲਾ ਕੀਤਾ ਸੀ। ਜੈਸ਼-ਏ ਮੁਹੰਮਦ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿਚ 40 ਸੀਰੀਆਰਪੀਐਫ਼ ਦੇ ਜਵਾਨ ਮਾਰੇ ਗਏ ਸਨ। ਪਰ ਜੋ ਵੀਡੀਓ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ਕਈ ਸਵਾਲ ਖੜੇ੍ਹ੍ ਹੋ ਰਹੇ ਹਨ।
ਵੀਡੀਓ ਵਿਚ ਦਿਖਾਈ ਦੇਣ ਵਾਲੀ ਪਹਿਲੀ ਤਸਵੀਰ ਕਥਿਤ ਤੌਰ 'ਤੇ ਹਮਲੇ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਨੂੰ 23 ਫਰਵਰੀ 2019 ਨੂੰ ਲਿਆ ਗਿਆ ਸੀ।