ਬਿਹਾਰ ਸਰਕਾਰ ਵਲੋਂ ਬ੍ਰਜੇਸ਼ ਠਾਕੁਰ ਦੇ ਐਨਜੀਓ ਦਾ ਰਜਿਸਟ੍ਰੇਸ਼ਨ ਦਾ ਰੱਦ
ਬਿਹਾਰ ਸਰਕਾਰ ਨੇ ਬ੍ਰਜੇਸ਼ ਠਾਕੁਰ ਦੇ ਐਨਜੀਓ ਦੀ ਰਜਿਸਟ੍ਰੇਸ਼ਨ ਰੱਦ ਕਰ ਦਿਤੀ ਹੈ ਜੋ ਮੁਜ਼ੱਫ਼ਰਪੁਰ ਵਿਚ ਉਸ ਬੱਚੀਆਂ...
ਮੁਜ਼ੱਫ਼ਰਪੁਰ : ਬਿਹਾਰ ਸਰਕਾਰ ਨੇ ਬ੍ਰਜੇਸ਼ ਠਾਕੁਰ ਦੇ ਐਨਜੀਓ ਦੀ ਰਜਿਸਟ੍ਰੇਸ਼ਨ ਰੱਦ ਕਰ ਦਿਤੀ ਹੈ ਜੋ ਮੁਜ਼ੱਫ਼ਰਪੁਰ ਵਿਚ ਉਸ ਬੱਚੀਆਂ ਦੇ ਆਸ਼ਰਮ ਨੂੰ ਚਲਾ ਰਿਹਾ ਸੀ, ਜਿੱਥੇ Îਇਕ ਸਮੇਂ ਦੌਰਾਨ 34 ਲੜਕੀਆਂ ਦਾ ਕਥਿਤ ਤੌਰ 'ਤੇ ਯੌਨ ਸੋਸ਼ਣ ਕੀਤਾ ਗਿਆ। ਇਸ ਸਬੰਧੀ ਇਕ ਅਧਿਕਾਰੀ ਨੇ ਦਸਿਆ ਕਿ ਇਸ ਦੇ ਨਾਲ ਹੀ ਐਨਜੀਓ ਦੀ ਸੰਪਤੀ ਦੀ ਵਿਕਰੀ 'ਤੇ ਵੀ ਰੋਕ ਲਗਾ ਦਿਤੀ ਗਹੀ ਹੈ ਅਤੇ ਬੈਂਕ ਖ਼ਾਤਿਆਂ ਦੇ ਲੈਣ ਦੇਣ 'ਤੇ ਵੀ ਰੋਕ ਲਗਾ ਦਿਤੀ ਗਈ ਹੈ।
ਮੁਜ਼ੱਫ਼ਰਪੁਰ ਜ਼ਿਲ੍ਹਾ ਰਜਿਸਟਰਾਰ ਅਧਿਕਾਰੀ ਸੰਜੇ ਕੁਮਾਰ ਦੇ ਅਨੁਸਾਰ ਸੇਵਾ ਸੰਕਲਪ ਅਤੇ ਵਿਕਾਸ ਕਮੇਟੀ ਦੇ ਬੈਂਕ ਖ਼ਾਤਿਆਂ ਦੇ ਲੈਣ ਦੇਣ ਅਤੇ ਉਸ ਦੀ ਚਲ ਅਤੇ ਅਚਲ ਸੰਪਤੀ ਦੀ ਖ਼ਰੀਦ ਅਤੇ ਵਿਕਰੀ 'ਤੇ ਰੋਕ ਲਗਾਉਣ ਦਾ ਆਦੇਸ਼ 7 ਅਤੇ 8 ਅਗੱਸਤ ਨੂੰ ਜ਼ਿਲ੍ਹਾ ਅਧਿਕਾਰੀ ਮੁਹੰਮਦ ਸੋਹੈਲ ਵਲੋਂ ਦਿਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਠਾਕੁਰ ਦਾ ਨਾਮ ਐਨਜੀਓ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਸ਼ਾਮਲ ਨਹੀਂ ਹੈ। ਇਸ ਤੋਂ ਪਹਿਲਾਂ ਸੀਬੀਆਈ ਅਤੇ ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ ਦੀਆਂ ਟੀਮਾਂ ਨੇ ਬਾਲਿਕਾ ਗ੍ਰਹਿ ਮਮਾਲੇ ਵਿਚ ਜ਼ਿਲ੍ਹਾ ਅਧਿਕਾਰੀ ਨਾਲ ਅਲੱਗ-ਅਲੱਗ ਮੁਲਾਕਾਤ ਕੀਤੀ ਸੀ।
ਸਮਝਿਆ ਜਾਂਦਾ ਹੈ ਕਿ ਸੀਬੀਆਈ ਟੀਮ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਠਾਕੁਰ ਦੀ ਮੈਡੀਕਲ ਜਾਂਚ ਰਿਪੋਰਟ ਅਪਣੇ ਕਬਜ਼ੇ ਵਿਚ ਲੈ ਲਈ ਹੈ, ਜਿਸ ਦੇ ਫਿੱਟ ਐਲਾਨ ਹੋਣ 'ਤੇ ਉਹ ਅਦਾਲਤ ਕੋਲੋਂ ਉਸ ਦੀ ਹਿਰਾਸਤ ਮੰਗ ਸਕਦੀ ਹੈ। ਇਸ ੇਦੌਰਾਨ ਪੁਲਿਸ ਨੇ 50 ਸਾਲਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਪਟਨਾ ਵਿਚ ਸਰਕਾਰ ਵਲੋਂ ਚਲਾਏ ਜਾਣ ਵਾਲੇ ਇਕ ਆਸ਼ਰਮ ਦੀਆਂ ਲੜਕੀਆਂ ਨੂੰ ਕਥਿਤ ਤੌਰ 'ਤੇ ਤੋਹਫ਼ੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਭੱਜਣ ਲਈ ਕਿਹਾ।
ਪਟਨਾ ਦੇ ਡੀਜੀਪੀ (ਕਾਨੂੰਨ ਵਿਵਸਥਾ) ਮਨੋਜ ਕੁਮਾਰ ਸੁਧਾਸ਼ੂ ਨੇ ਕਿਹਾ ਕਿ ਪੁਲਿਸ ਨੂੰ ਇੱਥੇ ਨੇਪਾਲੀ ਨਗਰ ਸਕਿਤ ਆਸਰਾ ਬਾਲਿਕਾ ਆਸਰਾ ਗ੍ਰਹਿ ਦੀਆਂ ਕੁੱਝ ਲੜਕੀਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਨੇੜੇ ਰਹਿਣ ਵਾਲੇ ਰਾਮ ਨਗੀਨਾ ਸਿੰਘ ਉਰਫ਼ ਬਨਾਰਸੀ ਉਨ੍ਹਾਂ ਨੂੰ ਭਜਾਉਣ ਲਈ ਮਨਾਉਣ ਦਾ ਯਤਨ ਕਰ ਰਿਹਾ ਸੀ। ਸੁਧਾਂਸ਼ੂ ਨੇ ਕਿਹਾ ਕਿ ਅਸੀਂ ਬਾਲਿਕਾ ਗ੍ਰਹਿ ਦਾ ਦੌਰਾ ਕੀਤਾ ਅਤੇ ਉਥੇ ਲੜਕੀਆਂ ਅਤੇ ਹੋਰ ਨੂੰ ਸਵਾਲ ਕੀਤੇ। ਅਸੀਂ ਬਨਾਰਸੀ ਤੋਂ ਵੀ ਪੁਛਗਿਛ ਕੀਤੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿਤਾ ਗਿਆ। ਬਾਲਿਕਾ ਆਸਰਾ ਗ੍ਰਹਿ ਦੇ ਆਸਪਾਸ ਸੁਰੱਖਿਆ ਵਧਾ ਦਿਤੀ ਗਈ ਹੈ।