ਤਬਲੀਗੀ ਜਮਾਤੀਆਂ ਖਿਲਾਫ਼ ਭੜਕਾਊ ਬਿਆਨ ਦੇਣ ਵਾਲੀ ਹਿੰਦੂ ਮਹਾਸਭਾ ਆਗੂ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਨੂੰ ਲੈ ਕੇ ਤਬਲੀਗੀ ਜਮਾਤੀਆਂ ਖਿਲਾਫ਼ ਭੜਕਾਊ ਟਿੱਪਣੀ ਕਰਨ ਵਾਲੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਤਬਲੀਗੀ ਜਮਾਤੀਆਂ ਖਿਲਾਫ਼ ਭੜਕਾਊ ਟਿੱਪਣੀ ਕਰਨ ਵਾਲੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਪੂਜਾ ਸ਼ਕੁਨ ਪਾਂਡੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਨੂੰ ਅਲੀਗੜ੍ਹ ਜ਼ਿਲ੍ਹੇ ਦੀ ਪੁਲਿਸ ਨੇ ਪੂਜਾ ਸ਼ਕੁਨ ਖਿਲਾਫ਼ ਐਫਆਈਆਰ ਦਰਜ ਕੀਤੀ ਸੀ।

ਇਸ ‘ਤੇ ਕਾਰਵਾਈ ਕਰਦੇ ਹੋਏ ਮੰਗਲਾਵਰ ਨੂੰ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ ਪੂਜਾ ਸ਼ਕੁਨ ਨੇ ਪ੍ਰਦਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਗੋਲੀ ਮਾਰਨ ਦੀ ਅਪੀਲ ਕੀਤੀ ਸੀ। ਉਹਨਾਂ ਨੇ ਤਬਲੀਗੀ ਜਮਾਤ ‘ਤੇ ਦੇਸ਼ ਵਿਚ ਕੋਰੋਨਾ ਮਹਾਮਾਰੀ ਫੈਲਾਉਣ ਦਾ ਇਲ਼ਜ਼ਾਮ ਲਗਾਇਆ ਸੀ।

ਅਲੀਗੜ੍ਹ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਹਿੰਦੂ ਮਹਾਸਭਾ ਦੀ ਰਾਸ਼ਟਰੀ ਜਨਰਲ ਸਕੱਤਰ ਪੂਜਾ ਸ਼ਕੂਨ ਪਾਂਡੇ ਖ਼ਿਲਾਫ਼ ਧਾਰਾ 153 ਏ (ਵੱਖ-ਵੱਖ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ) ਅਤੇ ਧਾਰਾ 505 (2) (ਭੜਕਾਊ ਬਿਆਨਬਾਜ਼ੀ) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ।  ਅਲੀਗੜ੍ਹ ਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਹਾਜੀ ਜ਼ਮੀਰ ਅੱਲ੍ਹਾ ਖਾਨ ਨੇ ਸੀਨੀਅਰ ਪੁਲਿਸ ਸੁਪਰਡੈਂਟ ਮੁਨੀਰਾਜ ਨੂੰ ਸ਼ਿਕਾਇਤ ਦਾ ਇਕ ਪੱਤਰ ਦਿੱਤਾ ਸੀ ਜਿਸ ਵਿਚ ਹਿੰਦੂ ਮਹਾਂਸਭਾ ਦੇ ਕੌਮੀ ਜਨਰਲ ਸਕੱਤਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਦੱਸ ਦਈਏ ਕਿ ਪੂਜਾ ਸ਼ਕੁਨ ਪਾਂਡੇ ਹਮੇਸ਼ਾ ਆਪਣੀਆਂ ਗਤੀਵਿਧੀਆਂ ਅਤੇ ਬਿਆਨਾਂ ਨਾਲ ਵਿਵਾਦਾਂ ਵਿਚ ਰਹਿੰਦੀ ਹੈ। ਪੂਜਾ ਸ਼ਕੁਨ ਪਾਂਡੇ ਨੂੰ ਪਿਛਲੇ ਸਾਲ ਮਹਾਤਮਾ ਗਾਂਧੀ ਦੀ ਬਰਸੀ 'ਤੇ ਉਹਨਾਂ ਦੇ ਪੋਸਟਰ ‘ਤੇ ਗੋਲੀ ਮਾਰਨ ਦੇ ਇਲਜ਼ਾਮ ‘ਚ ਜੇਲ੍ਹ ਭੇਜਿਆ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।