ਮੈਂ ਬਾਲਾਕੋਟ ਅਤੇ ਭਾਰਤ ਪਾਕਿ ਦੇ ਸਬੰਧਾਂ ਬਾਰੇ ਜ਼ਿਆਦਾ ਨਹੀਂ ਜਾਣਦਾ:ਸੰਨੀ ਦਿਓਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਨੀ ਦਿਓਲ ਨੇ ਸੋਮਵਾਰ ਨੂੰ ਕੀਤੇ ਤਿੰਨ ਤੋਂ ਚਾਰ ਰੋਡ ਸ਼ੋਅ

BJP candidate Sunny Deol said dont know much about Balakot strikes

ਨਵੀਂ ਦਿੱਲੀ: ਸੰਨੀ ਦਿਓਲ ਨੇ ਫ਼ਿਲਮਾਂ ਵਿਚ ਪਾਕਿਸਤਾਨ ਵਿਰੁੱਧ ਬਹੁਤ ਕੁੱਝ ਬੋਲਿਆ ਹੈ ਪਰ ਅਸਲ ਜ਼ਿੰਦਗੀ ਵਿਚ ਉਸ ਨੇ ਹਮੇਸ਼ਾ ਸਮਝਦਾਰੀ ਤੋਂ ਕੰਮ ਲਿਆ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮਾਂ ਦੀ ਜ਼ਿੰਦਗੀ ਦੇ ਮਾਮਲੇ ਹੋਰ ਹੁੰਦੇ ਹਨ ਤੇ ਅਸਲ ਜ਼ਿੰਦਗੀ ਦੇ ਹੋਰ। ਫ਼ਿਲਮਾਂ ਅਤੇ ਅਸਲ ਜ਼ਿੰਦਗੀ ਵਿਚ ਬਹੁਤ ਫਰਕ ਹੁੰਦਾ ਹੈ।

ਜ਼ਿੰਦਗੀ ਦੀ ਤੁਲਨਾ ਫ਼ਿਲਮਾਂ ਨਾਲ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਉਸ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿਚ ਬਹੁਤ ਸਾਰੇ ਵੱਡੇ ਕੰਮ ਕੀਤੇ ਹਨ। ਅੱਗੇ ਵੀ ਇਸੇ ਤਰ੍ਹਾਂ ਚੰਗੇ ਕੰਮ ਕਰਦੇ ਰਹਿਣ ਤਾਂ ਹੀ ਦੇਸ਼ ਤਰੱਕੀ ਕਰੇਗਾ। ਇਕ ਸਿਆਸੀ ਆਗੂ ਦਾ ਇਹੀ ਕੰਮ ਹੁੰਦਾ ਹੈ ਕਿ ਉਹ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਵੇ।

ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਬਾਲਾਕੋਟ ਹਮਲਿਆਂ ਜਾਂ ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਵਰਗੇ ਮੁੱਦਿਆਂ ਬਾਰੇ ਜ਼ਿਆਦਾ ਪਤਾ ਨਹੀਂ ਹੈ। ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਾਸਪੁਰ ਸੀਟ ਤੋਂ ਉਤਾਰਿਆ ਹੈ। ਸੋਮਵਾਰ ਨੂੰ ਉਹਨਾਂ ਨੇ ਲਗਾਤਾਰ ਤਿੰਨ ਤੋਂ ਚਾਰ ਰੋਡ ਸ਼ੋਅ ਕੀਤੇ। ਉਸ ਦਾ ਕਹਿਣਾ ਹੈ ਕਿ ਜੇਕਰ ਮੈਂ ਜਿੱਤਦਾ ਹਾਂ ਤਾਂ ਮੈਂ ਅਪਣੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹਾਂ।

ਲੋਕਾਂ ਦਾ ਮੰਨਣਾ ਹੈ ਕਿ ਸਿਆਸੀ ਆਗੂ ਕਦੇ ਕੋਈ ਕੰਮ ਨਹੀਂ ਕਰਦੇ। ਉਹ ਲੋਕਾਂ ਦੀ ਅਪੀਲ ਨਹੀਂ ਸੁਣਦੇ। ਪਰ ਮੈਂ ਇਸ ਲਈ ਰਾਜਨੀਤੀ ਵਿਚ ਆਇਆ ਹਾਂ ਤਾਕਿ ਲੋਕਾਂ ਦੀ ਸੇਵਾ ਕਰ ਸਕਾ। ਜੇਕਰ ਤੁਹਾਡੇ ਸਿਧਾਂਤ ਚੰਗੇ ਹਨ ਤਾਂ ਹਰ ਚੀਜ਼ ਹਾਸਲ ਕੀਤੀ ਜਾ ਸਕਦੀ ਹੈ। ਮੈਂ ਲੋਕਾਂ ਨਾਲ ਜੁੜਨ ਲਈ ਰਾਜਨੀਤੀ ਵਿਚ ਆਇਆ ਹਾਂ। ਮੇਰੇ ਪਿਤਾ ਵਾਜਪਾਈ ਨਾਲ ਜੁੜੇ ਰਹੇ, ਮੈਂ ਮੋਦੀ ਜੀ ਨੂੰ ਚੁਣਿਆ ਹੈ।