ਕਮਲਨਾਥ ਦਾ ਮੋਦੀ ਤੇ ਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਲਨਾਥ ਨੇ ਮੋਦੀ ਦੇ ਖਿਲਾਫ਼ ਕੀਤਾ ਟਵੀਟ

Kamal Nath

ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸੁਰਗਵਾਸੀ ਅਟਲ ਬਿਹਾਰੀ ਵਾਜਪਾਈ ਦੇ ਇਲਾਵਾ ਉੱਤਮ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਨੇਤਾਵਾਂ ਨੂੰ ਉਨ੍ਹਾਂ ਨੇ ਭੁਲਾ ਦਿੱਤਾ ਹੈ ਜਾਂ ਘਰ ਬੈਠਾ ਦਿੱਤਾ ਹੈ।

ਕਮਲਨਾਥ ਨੇ ਟਵੀਟ ਕਰ ਕੇ ਕਿਹਾ ਕਿ ਸਾਡੀ ਪਾਰਟੀ ਅੱਜ ਵੀ ਸਾਰੇ ਸੁਰਗਵਾਸੀ ਅਤੇ ਉੱਤਮ ਨੇਤਾਵਾਂ ਦਾ ਸਨਮਾਨ ਕਰਦੀ ਹੈ,  ਅਸੀਂ ਉਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਪਰ ਤੁਸੀਂ ਤਾਂ ਆਪਣੀ ਪਾਰਟੀ ਨੂੰ‘ਟੂ ਮੈਨ’ਪਾਰਟੀ ਬਣਾ ਦਿੱਤਾ ਹੈ।  ਕਮਲਨਾਥ ਨੇ ਮੋਦੀ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ ਕਿ ਸੁਰਗਵਾਸੀ ਰਾਜੀਵ ਗਾਂਧੀ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ, ਦੇਸ਼ ਦੇ ਵਿਕਾਸ ਅਤੇ ਤਰੱਕੀ ਵਿਚ ਉਨ੍ਹਾਂ ਦਾ ਵੱਡਾ ਹੱਥ ਹੈ।

ਅਸੀਂ ਹਮੇਸ਼ਾ ਉਨ੍ਹਾਂ ਦੇ ਨਾਮ ਅਤੇ ਕੰਮਾਂ ਦੇ ਆਧਾਰ ਉੱਤੇ ਹੀ ਚੋਣ ਲੜਦੇ ਹਾਂ ਪਰ ਕੀ ਤੁਹਾਡੀ ਪਾਰਟੀ ਵਿਚ ਇੱਕ ਵੀ ਅਜਿਹਾ ਨੇਤਾ ਹੈ,  ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੋਵੇ, ਜਿਸਦੇ ਨਾਮ ਉੱਤੇ ਤੁਹਾਡੀ ਪਾਰਟੀ ਚੋਣ ਲੜ ਸਕਦੀ ਹੋਵੇ। ਹਾਲ ਹੀ ਵਿਚ ਪੀਐਮ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਬਿਆਨ ਅਤੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ।