ਸਾਧਵੀ ਪ੍ਰਗਯਾ ਲਈ ਅਦਾਕਾਰਾ ਸ੍ਵਰਾ ਭਾਸਕਰ ਨੇ ਕਹੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਸਕਰ ਦੀ ਵੀਡੀਉ ਹੋਈ ਜਨਤਕ

Swara Bhaskar on terrorism she also told about Pragya Thakur in Bhopal

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸ੍ਵਰਾ ਭਾਸਕਰ ਸੋਮਵਾਰ ਨੂੰ ਕਿਸੇ ਐਨਜੀਓ ਸੰਸਥਾ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਭੋਪਾਲ ਪਹੁੰਚੀ ਸੀ। ਇਥੇ ਉਸ ਨੇ ਕਈ ਮੁੱਦਿਆਂ ’ਤੇ ਗਲ ਕੀਤੀ। ਉਸ ਨੇ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਅਤਿਵਾਦੀਆਂ ਦਾ ਹੁੰਦਾ ਹੈ। ਸਾਧਵੀ ਪ੍ਰਗਯਾ ਅਪਣੇ ਆਪ ਨੂੰ ਹਿੰਦੁਸਤਾਨੀ ਮੰਨਦੀ ਹੈ ਅਤੇ ਅਤਿਵਾਦੀ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ ਇਸ ਲਈ ਉਹ ਹਿੰਦੂ ਅਤਿਵਾਦੀ ਹੈ।

ਦਸ ਦਈਏ ਕਿ ਭੋਪਾਲ ਤੋਂ ਬੀਜੇਪੀ ਉਮੀਦਵਾਰ ਪ੍ਰਗਯਾ ਠਾਕੁਰ ਹੀ ਹੈ ਜਦਕਿ ਸਾਹਮਣੇ ਕਾਂਗਰਸ ਵੱਲੋਂ ਉਮੀਦਵਾਰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਹਨ। ਐਨਜੀਓ ਦੇ ਪ੍ਰੋਗਰਾਮ ਦੌਰਾਨ ਭਾਸਕਰ ਨੇ ਕਿਹਾ ਕਿ ਅਤਿਵਾਦੀ ਹਮਲਾ ਕੋਈ ਵੀ ਕਰ ਸਕਦਾ ਹੈ। ਫਿਰ ਚਾਹੇ ਉਹ ਮੁਸਲਮਾਨ, ਬੁਧਿਸਟ, ਯਹੂਦੀ ਕੋਈ ਵੀ ਹੋਵੇ। ਇਸ ਲਈ ਅਤਿਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ ਪਰ ਅਤਿਵਾਦੀਆਂ ਦਾ ਧਰਮ ਹੁੰਦਾ ਹੈ।

ਕਿਸੇ ਪੱਤਰਕਾਰ ਦੁਆਰਾ ਪ੍ਰਗਯਾ ਠਾਕੁਰ ’ਤੇ ਸਵਾਲ ਪੁੱਛੇ ਜਾਣ ’ਤੇ ਭਾਸਕਰ ਨੇ ਕਿਹਾ ਕਿ ਪ੍ਰਗਯਾ ਠਾਕੁਰ ਜੇਕਰ ਅਪਣੇ ਆਪ ਨੂੰ ਹਿੰਦੂ ਮੰਨਦੀ ਰਹੀ ਹੈ ਅਤੇ ਉਹ ਹਿੰਦੂ ਅਤਿਵਾਦੀ ਹੈ। ਦਸ ਦਈਏ ਕਿ ਸ੍ਵਰਾ ਭਾਸਕਰ ਨੂੰ ਬੇਬਾਕ ਅੰਦਾਜ਼ ਵਿਚ ਗੱਲ ਕਰਨ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਰਾਜਨੀਤਿਕ ਮੁੱਦਿਆਂ ’ਤੇ ਗਲ ਕਰਦੀ ਹੈ। ਉਹ ਅਪਣੇ ਟਵਿਟਰ ’ਤੇ ਵੀ ਰਾਜਨੀਤਿਕ ਗੱਲਾਂ ਸਾਂਝੀਆਂ ਕਰਦੀ ਹੈ।

ਕਿਸੇ ਵੀ ਵਿਸ਼ੇਸ਼, ਦੇਸ਼ ਜਾਂ ਸਥਾਨ ’ਤੇ ਉਹਨਾਂ ਦਾ ਟਵੀਟ ਦੇਖਿਆ ਜਾ ਸਕਦਾ ਹੈ। ਲੋਕ ਸਭਾ ਚੋਣਾਂ ਲਈ ਸਭਾ ਰਾਜਨੀਤਿਕ ਪਾਰਟੀਆਂ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਚੋਣ ਪ੍ਰਚਾਰ ਵਿਚ ਸਿਆਸੀ ਆਗੂਆਂ ਦੇ ਹਿੰਦੂ-ਮੁਸਲਿਮ ਵਾਲੇ ਬਿਆਨ ਸਾਹਮਣੇ ਆ ਰਹੇ ਹਨ। ਇਸ ਬਿਆਨ ’ਤੇ ਸ੍ਵਰਾ ਭਾਸਕਰ ਨੇ ਕਈ ਟਿੱਪਣੀਆਂ ਕੀਤੀਆਂ ਸਨ ਤੇ ਇਸ ਸਬੰਧ ਵਿਚ ਟਵੀਟ ਵੀ ਕੀਤਾ ਸੀ ਜੋ ਕਿ ਬਹੁਤ ਜਨਤਕ ਹੋਇਆ।