ਸਾਧਵੀ ਪ੍ਰਗਯਾ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ: ਤਹਿਸੀਨ ਪੂਨਾਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਸਾਧਵੀ ਨੂੰ ਚੋਣ ਲੜਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ

Lok Sabha Election 2019

ਨਵੀਂ ਦਿੱਲੀ: ਸਾਧਵੀ ਪ੍ਰਗਯਾ ਸਿੰਘ ਠਾਕੁਰ ਦੇ ਚੋਣਾਂ ਲੜਨ 'ਤੇ ਸਿਆਸੀ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਵੀਰਵਾਰ ਚੋਣ ਕਮਿਸ਼ਨ ਵਿਚ ਸ਼ਿਕਾਇਤ ਕਰਨ ਲਈ ਪਹੁੰਚਿਆ। ਉਹਨਾਂ ਨੇ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਸਾਧਵੀ ਪ੍ਰਗਯਾ ਨੂੰ ਚੋਣਾਂ ਲੜਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਕਿਉਂਕਿ ਉਹ ਅਤਿਵਾਦ ਦੇ ਮਾਮਲਿਆਂ ਵਿਚ ਘਿਰੀ ਹੋਈ ਹੈ। ਪ੍ਰਗਿਆ ਸਿੰਘ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਹੈ।

ਪੂਨਾਵਾਲ ਨੇ ਚੋਣ ਕਮਿਸ਼ਨਰ ਨੂੰ ਭੇਜੇ ਇੱਕ ਪੱਤਰ ਵਿਚ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਹ ਆਦਰਸ਼ ਚੋਣ ਜ਼ਾਬਤੇ ਨੂੰ ਕਾਇਮ ਰੱਖਣ ਲਈ ਲੋੜੀਂਦੇ ਜ਼ਰੂਰੀ ਕਦਮ ਚੁੱਕਣ ਅਤੇ ਪ੍ਰਗਯਾ ਸਿੰਘ ਠਾਕੁਰ ਨੂੰ ਚੋਣ ਲੜਨ ਤੋਂ ਰੋਕਣ। ਉਹਨਾਂ ਨੇ ਅੱਗੇ ਕਿਹਾ ਕਿ ਕਿਸੇ ਵੀ ਅਜਿਹੇ ਉਮੀਦਵਾਰ ਨੂੰ ਚੋਣ ਲੜਨ ਦੀ ਆਗਿਆ ਨਹੀਂ ਮਿਲਣੀ ਚਾਹੀਦੀ ਜਿਸ ਦਾ ਅਤਿਵਾਦੀ ਨਾਲ ਕੋਈ ਵੀ ਸੰਪਰਕ ਹੋਵੇ। ਸਾਧਵੀ 'ਤੇ 2008 ਦੇ ਮਾਲੇਗਾਂਵ ਬੰਬ ਵਿਸਫੋਟ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਦੇ ਰੂਪ ਵਿਚ ਆਰੋਪ ਲਗਾਇਆ ਗਿਆ ਹੈ।

ਇਸ ਵਿਸਫੋਟ ਵਿਚ 6 ਲੋਕ ਮਾਰੇ ਗਏ ਸਨ। ਪੂਨਵਾਲਾ ਨੇ ਕਿਹਾ ਕਿ ਪ੍ਰਗਯਾ ਠਾਕੁਰ 2017 ਤਕ ਨੌਂ ਸਾਲ ਜ਼ੇਲ੍ਹ ਵਿਚ ਰਹੀ। ਉਹ ਸਿਹਤ ਕਾਰਨਾਂ ਕਰਕੇ ਜ਼ਮਾਨਤ 'ਤੇ ਹੈ। ਇਸ ਸਮੇਂ ਉਹ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਤਹਿਤ ਆਰੋਪਾਂ ਦਾ ਸਾਮ੍ਹਣਾ ਕਰ ਰਹੀ ਹੈ। ਜੋ ਕਿਸੇ ਅਜਿਹੇ ਅਪਰਾਧ ਵਿਚ ਦੋਸ਼ੀ ਸਾਬਤ ਨਾ ਹੋਇਆ ਹੋਵੇ ਜਿਸ ਵਿਚ ਦੋ ਸਾਲ ਜਾਂ ਇਸ ਤੋਂ ਵੱਧ ਸਜ਼ਾ ਮਿਲਦੀ ਹੈ ਉਹ ਕਾਨੂੰਨ ਮੁਤਾਬਕ 25 ਸਾਲ ਤੋਂ ਜ਼ਿਆਦਾ ਚੋਣਾਂ ਲੜ ਸਕਦਾ ਹੈ।

ਭਾਜਪਾ ਨੇ ਭੋਪਾਲ ਸੰਸਦੀ ਸੀਟ ਤੋਂ ਉਸ ਨੂੰ ਟਿਕਟ ਦੇਣ ਦੇ ਐਲਾਨ ਕੀਤਾ ਸੀ ਜਿੱਥੇ ਉਹਨਾਂ ਦਾ ਮੁਕਾਬਲਾ ਕਾਂਗਰਸੀ ਦਿਗਜ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨਾਲ ਹੋਵੇਗਾ। ਤਹਿਸੀਨ ਪੂਨਾਵਾਲਾ ਨੇ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਨੂੰ ਅਧਾਰ ਬਣਾ ਕੇ ਪ੍ਰਗਯਾ ਠਾਕੁਰ ਨੂੰ ਚੋਣ ਨਾ ਲੜਨ ਦਿੱਤੀ ਜਾਵੇ। ਸਾਧਵੀ ਪ੍ਰਗਯਾ 'ਤੇ ਅਤਿਵਾਦੀ ਵਰਗਾ ਗੰਭੀਰ ਮਾਮਲਾ ਹੈ। ਹਾਰਦਿਕ ਪਟੇਲ 'ਤੇ ਦੰਗੇ ਭੜਕਾਉਣ ਦਾ ਅਰੋਪ ਹੈ। ਹਾਰਦਿਕ ਪਟੇਲ ਨੂੰ ਚੋਣ ਕਮਿਸ਼ਨਰ ਨੇ ਚੋਣਾਂ ਲੜਨ ਤੋਂ ਰੋਕ ਦਿੱਤਾ ਹੈ।