ਸ਼ੱਕ ਦੇ ਆਧਾਰ ’ਤੇ ਪ੍ਰਗਯਾ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ: ਰਾਮਦੇਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਗਯਾ ਠਾਕੁਰ ਦਾ ਬਾਬਾ ਰਾਮਦੇਵ ਨੇ ਕੀਤਾ ਸਮਰਥਨ

Baba Ramdev says nationalist Pragya Thakur got cancer from torture in jail

ਪਟਨਾ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੋਂ ਬਾਅਦ ਬਾਬਾ ਰਾਮਦੇਵ ਵੀ ਭੋਪਾਲ ਤੋਂ ਲੋਕ ਸਭਾ ਚੋਣਾਂ ਲੜ ਰਹੀ ਪ੍ਰਗਯਾ ਸਿੰਘ ਠਾਕੁਰ ਦੇ ਸਮਰਥਨ ਵਿਚ ਆ ਗਏ ਹਨ। ਬਾਬਾ ਰਾਮਦੇਵ ਸ਼ੁੱਕਰਵਾਰ ਨੂੰ ਵਿਵਾਦਾਂ ਵਿਚ ਘਿਰੀ ਭਾਜਪਾ ਆਗੂ ਸਾਧਵੀ ਪ੍ਰਗਯਾ ਠਾਕੁਰ ਦੇ ਸਮਰਥਨ ਵਿਚ ਸਾਹਮਣੇ ਆਏ ਅਤੇ ਉਹਨਾਂ ਇਕ ਰਾਸ਼ਟਰਵਾਦੀ ਕਰਾਰਾ ਦਿੰਦੇ ਹੋਏ ਕਿਹਾ ਕਿ ਪ੍ਰਗਯਾ ਨੂੰ ਸ਼ੱਕ ਦੇ ਆਧਾਰ ’ਤੇ 9 ਸਾਲ ਲਈ ਗ੍ਰਿਫ਼ਤਾਰ ਕਰ ਕੇ ਜ਼ੇਲ੍ਹ ਕਰ ਦਿੱਤੀ ਜਿਵੇਂ ਉਹ ਕੋਈ ਅਤਿਵਾਦੀ ਹੋਵੇ। 

ਬਾਬਾ ਰਾਮਦੇਵ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਦੁਆਰਾ ਪਰਚਾ ਦਾਖਲ ਕਰਾਉਣ ਦੌਰਾਨ ਇੱਥੇ ਪਹੁੰਚੇ ਸਨ। ਬਾਬੇ ਨੇ ਦਸਿਆ ਕਿ ਇਹ ਅਪਰਾਧ ਦਾ ਨਤੀਜਾ ਸੀ। ਤੁਸੀਂ ਸਿਰਫ ਸ਼ੱਕ ਦੇ ਆਧਾਰ ’ਤੇ ਸਾਧਵੀ ਪ੍ਰਗਯਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ 9 ਸਾਲ ਤਕ ਉਸ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਪੀੜਤ ਬਣਾ ਦਿੱਤਾ। ਉਸ ਨੂੰ ਜਿਸ ਤਣਾਅ ਵਿਚੋਂ ਲੰਘਣਾ ਪਿਆ ਉਸ ਨਾਲ ਉਹ ਸ਼ਰੀਰਕ ਰੂਪ ਤੋਂ ਕਮਜ਼ੋਰ ਅਤੇ ਕੈਂਸਰ ਤੋਂ ਪ੍ਰਭਾਵਿਤ ਹੋ ਗਈ ਹੈ। 

ਉਹ ਅਤਿਵਾਦੀ ਨਹੀਂ ਬਲਕਿ ਰਾਸ਼ਟਰਵਾਦੀ ਔਰਤ ਹੈ। ਜਦੋਂ ਬਾਬੇ ਤੋਂ  ਮਾਲੇਗਾਂਵ ਬੰਬ ਧਮਾਕਿਆਂ ਦੀ ਆਰੋਪੀ ਪ੍ਰਗਯਾ ਠਾਕੁਰ ਦੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਬਾਬਾ ਰਾਮਦੇਵ ਨੇ ਕਿਹਾ ਕਿ ਸਾਨੂੰ ਪ੍ਰਗਯਾ ਪ੍ਰਤੀ ਸੰਵੇਦਨਾ ਦਖਾਉਣੀ ਚਾਹੀਦੀ ਹੈ ਅਤੇ ਉਸ ਦੀ ਬਿਆਨ ਵਿਚ ਜ਼ਾਹਰ ਹੁੰਦੀ ਕੜਵਾਹਟ ਨੂੰ ਸਮਝਣਾ ਚਾਹੀਦਾ ਹੈ। ਕਰਕਰੇ ਨੂੰ ਉਹਨਾਂ ਦੇ ਹਿੰਦੂ ਅਤਿਵਾਦੀ ਹੋਣ ਦਾ ਸ਼ੱਕ ਸੀ।

ਬਾਬਾ ਰਾਮਦੇਵ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਭੋਪਾਲ ਵਿਚ ਪ੍ਰਗਯਾ ਠਾਕੁਰ ਦੇ ਪੱਖ ਵਿਚ ਪ੍ਰਚਾਰ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜੋ ਦਸਿਆ ਹੈ ਉਹ ਸੁਰਖੀਆਂ ਲਈ ਉਚਿਤ ਹੈ। ਕਿਰਪਾ ਕਰਕੇ ਉਸ ਤੋਂ ਸੰਤੁਸ਼ਟ ਰਹੋ। ਬਾਬਾ ਰਾਮਦੇਵ ਨੇ ਕਿਹਾ ਕਿ ਆਮ ਤੌਰ ’ਤੇ ਉਹ ਨਾਮਜ਼ਦਗੀ ਦੌਰਾਨ ਆਗੂਆਂ ਨਾਲ ਨਹੀਂ ਰਹਿੰਦੇ ਪਰ ਪ੍ਰਸਾਦ ਲਈ ਉਹ ਆਏ ਹਨ।