ਚੀਨ ਅਤੇ ਪਾਕਿ ਦੇ ਮੁਕਾਬਲੇ ਭਾਰਤ ਫ਼ੌਜਾਂ ਨੂੰ ਮਿਲਦਾ ਹੈ ਕਿੰਨਾ ਪੈਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਨੇ ਰੱਖਿਆ ਬਜਟ ਵਿਚ ਕਟੌਤੀ ਕਰਨ ਦਾ ਕੀਤਾ ਐਲਾਨ

How much money India gets from China and Pakistan

ਨਵੀਂ ਦਿੱਲੀ: ਭਾਰਤ ਦੇ ਚੀਨ ਅਤੇ ਪਾਕਿਸਤਾਨ  ਨਾਲ ਸਬੰਧ ਪੁਰਾਣਾ ਹੈ ਅਤੇ ਇਸੇ ਹੀ ਵਿਵਾਦ ਦੇ ਚਲਦੇ ਦੋਵਾਂ ਪਾਸਿਆਂ ਤੋਂ ਰੱਖਿਆ ਬਜਟ 'ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ। ਭਾਰਤ ਅਤੇ ਚੀਨ ਤਾਂ ਆਰਥਿਕ ਰੂਪ ਤੋਂ ਠੀਕ ਹੈ ਪਰ ਅੱਜ ਦੀ ਤਾਰੀਕ ਵਿਚ ਪਾਕਿਸਤਾਨ ਦੀ ਆਰਥਿਕ ਸਥਿਤੀ ਬੇਹੱਦ ਮਾੜੀ ਹੈ ਪਰ ਇਸ ਦੇ ਬਾਵਜੂਦ ਵੀ ਸਾਲ ਦਰ ਸਾਲ ਰੱਖਿਆ ਬਜਟ ਨੂੰ ਵਧਾਉਂਦਾ ਗਿਆ ਪਰ ਪਹਿਲੀ ਵਾਰ ਪਾਕਿਸਤਾਨ ਨੇ ਰੱਖਿਆ ਬਜਟ ਵਿਚ ਕਟੌਤੀ ਦਾ ਐਲਾਨ ਕੀਤਾ ਹੈ।

ਪਾਕਿਸਤਾਨ ਨੂੰ ਹੁਣ ਜਾ ਕੇ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ। ਪਾਕਿਸਤਾਨ ਦੀ ਫ਼ੌਜ ਨੇ ਆਪਣੇ ਰੱਖਿਆ ਬਜਟ ਵਿਚ ਕਟੌਤੀ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਇਮਰਾਨ ਖ਼ਾਨ ਤਾਰੀਫ਼ ਕਰ ਰਿਹਾ ਹੈ ਪਰ ਅੱਜ ਜੋ ਪਾਕਿਸਤਾਨ ਦੀ ਸਥਿਤੀ ਹੈ ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ। ਪਿਛਲੇ ਇਕ ਸਾਲ ਤੋਂ ਦੇਖਿਆ ਜਾਵੇ ਤਾਂ ਭਾਰਤ ਚੀਨ ਅਤੇ ਪਾਕਿਸਤਾਨ ਦਾ ਸੱਭ ਤੋਂ ਜ਼ਿਆਦਾ ਫੋਕਸ ਰੱਖਿਆ ਬਜਟ 'ਤੇ ਰਿਹਾ ਹੈ।

ਸਾਲ 2018 ਵਿਚ ਪਾਕਿਸਤਾਨ ਤੋਂ 6 ਗੁਣਾ ਜ਼ਿਆਦਾ ਭਾਰਤ ਦਾ ਰੱਖਿਆ ਬਜਟ ਰਿਹਾ ਹੈ। ਚੀਨ ਦਾ ਰੱਖਿਆ ਬਜਟ ਭਾਰਤ ਦੇ ਬਜਟ ਨਾਲੋਂ ਕਰੀਬ ਤਿੰਨ ਗੁਣਾ ਰਿਹਾ ਹੈ ਜਦਕਿ ਤਿੰਨੋਂ ਹੀ ਦੇਸ਼ ਰੱਖਿਆ ਬਜਟ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਰਹੇ ਹਨ। ਭਾਰਤ ਦਾ ਰੱਖਿਆ ਬਜਟ ਸਾਲ 2017 ਵਿਚ 2.74 ਲੱਖ ਕਰੋੜ ਰੁਪਏ ਦਾ ਸੀ ਉਸ ਤੋਂ ਬਾਅਦ 2018 ਵਿਚ ਉਸ ਨੂੰ ਵਧਾ ਕੇ 2.98 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ।

2018 ਵਿਚ ਭਾਰਤ ਦਾ ਫ਼ੌਜ ਖਰਚ ਕਰੀਬ 66.5 ਅਰਬ ਡਾਲਰ ਰਿਹਾ ਸੀ ਜਦੋਂ ਕਿ ਫਰਵਰੀ 2019 ਵਿਚ ਭਾਰਤ ਸਰਕਾਰ ਵਲੋਂ ਰੱਖਿਆ ਬਜਟ ਵਿਚ 6.87 ਫ਼ੀਸਦ ਦਾ ਵਾਧਾ ਕਰਦੇ ਹੋਏ 3.18 ਲੱਖ ਕਰੋੜ ਰੁਪਏ ਤਕ ਕਰ ਦਿੱਤਾ ਗਿਆ। ਰੱਖਿਆ ਬਜਟ ਨੂੰ ਜੇਕਰ ਜੀਡੀਪੀ ਵਿਚ ਦੇਖਿਆ ਜਾਵੇ ਤਾਂ ਹੁਣ ਤਕ ਦਾ ਸਭ ਤੋਂ ਘੱਟ ਤਕਰੀਬਨ 1.4 ਫ਼ੀਸਦੀ ਹੈ ਜਦੋਂ ਕਿ ਪ੍ਰਤੀ ਰੱਖਿਆ ਮਾਮਲੇ 'ਤੇ ਸੰਸਦੀ ਕਮੇਟੀ ਦਾ ਕਹਿਣਾ ਹੈ ਕਿ ਇਸ ਨੂੰ ਘਟ ਤੋਂ ਘੱਟ 3 ਫ਼ੀਸਦੀ ਹੋਣਾ ਚਾਹੀਦਾ ਹੈ।

ਅਸਲ ਵਿਚ ਮੋਦੀ ਸਰਕਾਰ ਬਹੁਤ ਸਾਰੇ ਖਰੀਦ ਸੌਦਿਆਂ ਨੂੰ ਮਜਦੂਰੀ ਦੇਣ ਦੀ ਰੁਚੀ ਦਿਖਾ ਰਹੀ ਹੈ। ਸੰਸਦ ਵਿਚ ਜਦੋਂ ਬਜਟ ਪਾਸ ਕੀਤਾ ਜਾਂਦਾ ਹੈ ਤਾਂ 10 ਲੱਖ ਤੋਂ ਜ਼ਿਆਦਾ  ਗਿਣਤੀ ਵਾਲੇ ਫ਼ੌਜੀਆਂ ਦਾ ਧਿਆਨ ਸਰਵ ਉੱਚ ਅਧਿਕਾਰੀਆਂ ਵੱਲੋਂ ਰੱਖਿਆ ਜਾਂਦਾ ਹੈ। ਚੀਨ ਨੇ ਸਾਲ 2019 ਦੇ ਲਈ ਆਪਣੇ ਸੁਰੱਖਿਆ ਬਜਟ ਵਿਚ 7.5 ਫ਼ੀਸਦੀ ਵਾਧਾ ਕੀਤਾ ਹੈ। ਸਾਲ 2019 ਦੇ ਲਈ ਚੀਨ ਨੇ 1.19 ਲੱਖ ਕਰੋੜ ਕਰੀਬ 177.61 ਅਰਬ ਡਾਲਰ ਦਾ ਪ੍ਰਤੀ ਰੱਖਿਆ ਬਜਟ ਪੇਸ਼ ਕੀਤਾ।

ਚੀਨ ਦਾ ਸਾਲ 2018 ਦਾ ਰੱਖਿਆ ਬਜਟ ਕਰੀਬ 175 ਅਰਬ ਡਾਲਰ ਦਾ ਸੀ ਜੋ ਕਿ ਭਾਰਤ ਦੇ ਰੱਖਿਆ ਬਜਟ ਦਾ ਕਰੀਬ ਤਿੰਨ ਗੁਣਾ ਸੀ। ਚੀਨ ਨੇ 2018 ਵਿਚ ਆਪਣੇ ਜੀਡੀਪੀ 1.3 ਫ਼ੀਸਦੀ ਰੱਖਿਆ 'ਤੇ ਖਰਚ ਕੀਤਾ ਹੈ। ਪਾਕਿਸਤਾਨ ਦਾ ਰੱਖਿਆ ਬਜਟ ਉੱਥੇ ਦੇ ਜੀਡੀਪੀ ਦਾ ਕਰੀਬ 4 ਫ਼ੀਸਦੀ ਹੈ। ਪਾਕਿਸਤਾਨ ਦਾ ਸਾਲ 2018 ਵਿਚ ਰੱਖਿਆ ਬਜਟ ਉੱਪਰ  80 ਹਜ਼ਾਰ ਕਰੋੜ ਰੁਪਏ ਖਰਚ ਕਰਨ ਵਾਲਾ ਦੁਨੀਆ ਦਾ 20 ਫ਼ੀਸਦੀ ਸੀ। ਪਾਕਿਸਤਾਨ ਤੇ ਕਰਜ਼ ਅਤੇ ਉਸ ਦੀ ਜੀਡੀਪੀ ਦਾ  ਅਨੁਪਾਤ 70 ਫ਼ੀਸਦੀ ਤੱਕ ਪੁੱਜ ਚੁੱਕਿਆ ਹੈ।