ਮਜ਼ਦੂਰਾਂ ਨਾਲੋਂ ਜ਼ਿਆਦਾ ਕੰਮ ਕਰਦੇ ਹਨ ਨੌਕਰੀਪੇਸ਼ਾ -NSSO

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਨੌਕਰੀਪੇਸ਼ਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਦਕਿ ਮਜ਼ਦੂਰਾਂ ਨੂੰ ਉਹਨਾਂ ਦੀ ਤੁਲਨਾ ਵਿਚ ਘੱਟ ਕੰਮ ਕਰਨਾ ਪੈਂਦਾ ਹੈ।

NSSO Survey

ਨਵੀਂ ਦਿੱਲੀ: ਦੇਸ਼ ਵਿਚ ਨੌਕਰੀਪੇਸ਼ਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਦਕਿ ਮਜ਼ਦੂਰਾਂ ਨੂੰ ਉਹਨਾਂ ਦੀ ਤੁਲਨਾ ਵਿਚ ਘੱਟ ਕੰਮ ਕਰਨਾ ਪੈਂਦਾ ਹੈ। ਨੈਸ਼ਨਲ ਸੈਂਪਲ ਸਰਵੇ ਆਰਗੇਨਾਇਜ਼ੇਸ਼ਨ (NSSO) ਦੇ ਸਰਵੇਖਣ ਵਿਚ ਇਸ ਦਾ ਖ਼ੁਲਾਸਾ ਹੋਇਆ ਹੈ। ਇਸ ਸਰਵੇਖਣ ਅਨੁਸਾਰ ਸ਼ਹਿਰਾਂ ਵਿਚ ਨੌਕਰੀਪੇਸ਼ਾ ਵਿਅਕਤੀਆਂ ਨੂੰ ਹਫ਼ਤੇ ਵਿਚ ਕਰੀਬ 60 ਘੰਟੇ ਕੰਮ ਕਰਨਾ ਪੈ ਰਿਹਾ ਹੈ ਜਦਕਿ ਮਜ਼ਦੂਹ ਹਰ ਹਫ਼ਤੇ 49 ਘੰਟੇ ਅਤੇ ਸਵੈ ਰੁਜ਼ਗਾਰ ਵਿਚ ਲੱਗੇ ਸ਼ਹਿਰੀ ਲੋਕ 58 ਘੰਟੇ ਕੰਮ ਕਰਦੇ ਹਨ।

ਹਾਲ ਹੀ ਵਿਚ ਜਾਰੀ ਇਸ ਰਿਪੋਰਟ ਅਨੁਸਾਰ ਸ਼ਹਿਰੀ ਨੌਕਰੀਪੇਸ਼ਾ ਮਰਦ ਜਿੱਥੇ 60.3 ਘੰਟੇ ਕੰਮ ਕਰਦੇ ਹਨ ਤਾਂ ਉਥੇ ਹੀ ਔਰਤਾਂ ਨੂੰ ਥੋੜੀ ਰਾਹਤ ਹੈ। ਔਰਤਾਂ ਨੂੰ ਤਕਰੀਬਨ 52.7 ਘੰਟੇ ਕੰਮ ਕਰਨਾ ਪੈਂਦਾ ਹੈ। ਨੈਸ਼ਨਲ ਸੈਂਪਲ ਸਰਵੇ ਆਰਗੇਨਾਇਜ਼ੇਸ਼ਨ ਨੇ ਇਹ ਅੰਕੜੇ ਸਾਲ 2017-18 ਦੀਆਂ ਚਾਰ ਤਿਮਾਹੀਆਂ ਦੌਰਾਨ ਇਕੱਠੇ ਕੀਤੇ ਸਨ। ਸਾਰੀਆਂ ਤਿਮਾਹੀਆਂ ਦੇ ਨਤੀਜੇ ਕਰੀਬ ਕਰੀਬ ਇਕੋ ਜਿਹੇ ਆਏ ਹਨ। ਮਰਦਾਂ ਦੀ ਤੁਲਨਾ ਵਿਚ ਔਰਤਾਂ ਨੂੰ ਦਫ਼ਤਰ ਦੇ ਕੰਮਾਂ ਵਿਚ ਥੋੜੀ ਰਾਹਤ ਦੇਖਣ ਨੂੰ ਮਿਲ ਰਹੀ ਹੈ। ਗ੍ਰਾਮੀਣ ਖੇਤਰਾਂ ਵਿਚ ਮਰਦ ਔਰਤਾਂ ਨਾਲੋਂ ਕਰੀਬ ਅੱਠ ਘੰਟੇ ਜ਼ਿਆਦਾ ਕੰਮ ਕਰਦੇ ਹਨ।