ਸ਼ਰਾਬ ਪੀਣ ਵਾਲਿਆਂ ਲਈ ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਵੀ ਆਏ ਦਿਨ ਇਜਾਫਾ ਹੋ ਰਿਹਾ ਹੈ ।

Photo

ਨਵੀਂ ਦਿੱਲੀ : ਲੋਕਾਂ ਨੂੰ ਰਾਹਤਾਂ ਦੇਣ ਲਈ ਦਿੱਲੀ ਸਰਕਾਰ ਦੇ ਵੱਲੋ ਲਗਾਤਾਰ ਵੱਖ-ਵੱਖ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਹੁਣ ਦਿੱਲੀ ਸਰਕਾਰ ਦੇ ਵੱਲੋਂ ਸ਼ਰਾਬ ਪੀਣ ਵਾਲਿਆਂ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ। ਇਸ ਵਿਚ 10 ਜੂਨ ਤੋਂ ਸ਼ਰਾਬ ਚ ਲਾਏ 70 ਪ੍ਰਤੀਸ਼ਤ ਕਰੋਨਾ ਟੈਕਸਾਂ ਨੂੰ ਹਟਾ ਦਿੱਤਾ ਜਾਵੇਗਾ।

ਦੱਸ ਦੱਈਏ ਕਿ 4 ਮਈ ਨੂੰ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੇ ਹੀ 150 ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਸੀ। ਜਿਸ ਤੋਂ ਅਗਲੇ ਹੀ ਦਿਨ ਸਰਕਾਰ ਦੇ ਵੱਲੋਂ ਸ਼ਰਾਬ ਤੇ 70 ਫੀਸਦੀ ਤੱਕ ਕਰੋਨਾ ਫੀਸ ਦੇ ਵੱਜੋਂ ਟੈਕਟ ਲਗਾ ਦਿੱਤਾ ਸੀ,

ਪਰ ਹੁਣ ਦਿੱਲੀ ਸਰਕਾਰ ਦੇ ਵੱਲੋਂ ਸ਼ਰਾਬ ਦੇ ਸ਼ੋਕੀਨਾਂ ਨੂੰ ਇਸ ਵਿਚ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਵੀ ਆਏ ਦਿਨ ਇਜਾਫਾ ਹੋ ਰਿਹਾ ਹੈ ।