ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਇਲਜ਼ਾਮਾਂ ’ਤੇ ਰਾਜਪਾਲ ਧਨਖੜ ਨੇ ਤੋੜੀ ਚੁੱਪੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਇਹਨਾਂ ਵਿਚੋਂ ਚਾਰ ਤਾਂ ਮੇਰੀ ਜਾਤ ਦੇ ਵੀ ਨਹੀਂ ਹਨ

Mahua Moitra and Jagdeep Dhankhar

ਕੋਲਕਾਤਾ: ਪੱਛਮੀ ਬੰਗਾਲ (West Bengal) ਵਿਚ ਰਾਜਪਾਲ ਜਗਦੀਪ ਧਨਖੜ (Governor Jagdeep Dhankar) ਅਤੇ ਟੀਐਮਸੀ ਸੰਸਦ ਮੈਂਬਰ ਮਹੁਆ ਮੋਇਤਰਾ (TMC MP Mahua Moitra) ਵਿਚਾਲੇ ਟਵਿਟਰ ਵਾਰ ਜਾਰੀ ਹੈ। ਰਾਜਪਾਲ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਵੱਲੋਂ ਉਹਨਾਂ ਉੱਤੇ ਰਾਜ ਭਵਨ ਵਿਚ ਓਐਸਡੀ (OSD) ਅਹੁਦਿਆਂ ’ਤੇ ਅਪਣੇ ਪਰਿਵਾਰ ਦੇ ਲੋਕਾਂ ਅਤੇ ਜਾਣਕਾਰਾਂ ਨੂੰ ਨਿਯੁਕਤ ਕਰਨ ਦੇ ਲਗਾਏ ਆਰੋਪ ਬਿਲਕੁਲ ਗਲਤ ਹਨ।

ਇਹ ਵੀ ਪੜ੍ਹੋ: ਵੈਕਸੀਨ ਘੁਟਾਲਾ: ਸੁਖਬੀਰ ਬਾਦਲ ਨੇ ਘੇਰੀ ਬਲਬੀਰ ਸਿੱਧੂ ਦੀ ਕੋਠੀ

ਜਗਦੀਪ ਧਨਖੜ ਨੇ ਇਹਨਾਂ ਆਰੋਪਾਂ ਨੂੰ ਸੂਬੇ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਤੋਂ ਧਿਆਨ ਹਟਾਉਣ ਦੀ ਇਕ ਚਾਲ ਕਰਾਰ ਦਿੱਤਾ। ਉਸਨੇ ਕਿਹਾ ਕਿ ਵਿਸ਼ੇਸ਼ ਡਿਊਟੀ 'ਤੇ ਨਿਯੁਕਤ ਲੋਕ ਉਹਨਾਂ ਦੇ ਪਰਿਵਾਰ ਦੇ ਕਰੀਬੀ ਨਹੀਂ ਹਨ। ਉਹਨਾਂ ਟਵੀਟ ਕੀਤਾ, ‘ਮਹੁਆ ਮੋਇਤਰਾ ਦੇ ਟਵੀਟ (Tweet) ਅਤੇ ਮੀਡੀਆ ਵਿਚ ਓਐਸਡੀ ਦੇ ਛੇ ਅਧਿਕਾਰੀਆਂ ਨੂੰ ਮੇਰਾ ਰਿਸ਼ਤੇਦਾਰ ਦੱਸਣਾ ਗਲਤ ਹੈ। ਇਹ ਓਐਸਡੀ ਤਿੰਨ ਵੱਖ-ਵੱਖ ਸੂਬਿਆਂ ਅਤੇ ਚਾਰ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦੇ ਹਨ। ਉਹਨਾਂ ਵਿਚੋਂ ਕੋਈ ਵੀ ਕਰੀਬੀ ਪਰਿਵਾਰ ਦਾ ਹਿੱਸਾ ਨਹੀਂ ਹੈ। ਉਹਨਾਂ ਵਿਚੋਂ ਚਾਰ ਮੇਰੀ ਜਾਤ ਜਾਂ ਸੂਬੇ ਤੋਂ ਨਹੀਂ ਹਨ’।

ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਨੇ ਕਰਵਾਈ ਲਹਿੰਬਰ ਦੇ ਪਰਿਵਾਰ ਦੀ ਸੁਲ੍ਹਾ, ਪਤਨੀ ਤੇ ਬੱਚਿਆਂ ਦੇ ਗਲ ਲੱਗ ਹੋਏ ਭਾਵੁਕ

ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਜਪਾਲ ਜਗਦੀਪ ਧਨਖੜ ’ਤੇ ਰਾਜ ਭਵਨ ਵਿਚ ਓਐਸਡੀ ਅਹੁਦਿਆਂ ’ਤੇ ਅਪਣੇ ਪਰਿਵਾਰ ਦੇ ਲੋਕਾਂ ਅਤੇ ਜਾਣਕਾਰਾਂ ਨੂੰ ਨਿਯੁਕਤ ਕਰਨ ਦਾ ਦੋਸ਼ ਲਗਾਉਂਦੇ ਹੋਏ ਮਹੁਆ ਮੋਇਤਰਾ ਨੇ ਫ਼ਿਕਰਾ ਕਸਦੇ ਹੋਏ ਕਿਹਾ ਕਿ ‘ਅੰਕਲ ਜੀ’ ਅਪਣੇ ਪੂਰੇ ਪਿੰਡ ਤੇ ਖ਼ਾਨਦਾਨ ਨੂੰ ਰਾਜਭਵਨ ਵਿਚ ਲੈ ਆਏ ਹਨ। ਟੀਐਮਸੀ ਸਾਂਸਦ ਮਹੁਆ ਮੋਇਤਰਾ ਨੇ ਐਤਵਾਰ ਨੂੰ ਪਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ‘ਅੰਕਲ ਜੀ’ ਕਹਿੰਦਿਆਂ ਦਾਅਵਾ ਕੀਤਾ ਕਿ ਉਹਨਾਂ ਦੇ ਪ੍ਰਵਾਰ ਦੇ ਮੈਂਬਰਾਂ ਅਤੇ ਹੋਰ ਕਰਮਚਾਰੀਆਂ ਨੂੰ ਰਾਜ ਭਵਨ ਵਿਚ ਵਿਸ਼ੇਸ਼ ਕਾਰਜ ਅਧਿਕਾਰੀ (ਓਐਸਡੀ) ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ਵਿਚ ਟੀਕਾਕਰਨ ਦਾ ਵੱਡਾ ਅਭਿਆਨ, ''ਜਿਥੇ ਵੋਟ ਉਥੇ ਟੀਕਾਕਰਨ''

ਮੋਇਤਰਾ ਨੇ ਇਕ ਸੂਚੀ ਟਵਿਟਰ ’ਤੇ ਸਾਂਝੀ ਕੀਤੀ, ਜਿਸ ਵਿਚ ਰਾਜਪਾਲ ਦੇ ਓਐਸਡੀ ਅਭਯੁਦੇ ਸ਼ੇਖਾਵਤ, ਓਐਸਡੀ ਸਮਨਵੇ ਅਖਿਲ ਚੌਧਰੀ, ਓਐਸਡੀ ਪ੍ਰਸ਼ਾਸਨ ਰੂਚੀ ਦੁਬੇ, ਓਐਡੀ ਪ੍ਰੋਟੋਕਾਲ ਪ੍ਰਸ਼ਾਂਤ ਦੀਕਸ਼ਿਤ, ਓਐਸਡੀ ਆਈਟੀ ਕੌਸਤਵ ਐਸ ਬਲਿਕਰ ਅਤੇ ਨਵ ਨਿਯੁਕਤ ਓਐਸਡੀ ਕਿਸ਼ਨ ਧਨਖੜ ਦਾ ਨਾਮ ਹੈ।