2019 ਦੀਆਂ ਲੋਕ ਸਭਾ ਚੋਣਾਂ `ਚ ਅਫਵਾਹ ਫੈਲਣ ਨੂੰ ਰੋਕਣ ਲਈ ਫੇਸਬੁੱਕ ਨੇ ਉਠਾਇਆ ਅਹਿਮ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2019 ਦੀਆਂ ਚੋਣਾਂ ਲਈ ਨਾ ਸਿਰਫ ਪਾਰਟੀਆਂ, ਸੋਸ਼ਲ ਮੀਡੀਆ ਪਲੇਟਫਾਰਮ ਵੀ ਫੇਸਬੁੱਕ ਵੀ ਸਰਗਰਮ ਹੋ ਗਈ ਹੈ

facebook

2019 ਦੀਆਂ ਚੋਣਾਂ ਲਈ ਨਾ ਸਿਰਫ ਪਾਰਟੀਆਂ, ਸੋਸ਼ਲ ਮੀਡੀਆ ਪਲੇਟਫਾਰਮ ਵੀ ਫੇਸਬੁੱਕ ਵੀ ਸਰਗਰਮ ਹੋ ਗਈ ਹੈ. ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਹੁਣ ਫੈਲਣ ਵਾਲੀ ਅਫਵਾਹਾਂ ਅਤੇ ਝੂਠੀਆਂ ਸੂਚਨਾਵਾਂ ਨੂੰ ਰੋਕ ਦੇਵੇਗਾ.ਇਹ ਫੈਸਲਾ ਅਹਿਮ ਕਰਕੇ 2019 ਵਿਚ ਹੋਣ ਵਾਲੀਆ ਚੋਣਾਂ ਨੂੰ ਮੱਦੇਨਜਰ ਰੱਖ ਕੇ ਕੀਤਾ ਗਿਆ ਹੈ। ਨਾਲ ਹੀ ਹੁਣ ਫੇਸਬੁਕ ਪੋਸਟ ਦੇ ਤੱਥਾਂ ਦੀ ਵੀ ਪੜਤਾਲ ਕਰੇਗਾ,ਜੋ ਵੀ ਫੋਟੋ ਜਾ ਵੀਡੀਓ ਗਲਤ ਨਜ਼ਰੀਆ ਦਰਸਾਵੇਗੀ ਤਾਂ ਉਨ੍ਹਾਂ ਨੂੰ ਤੁਰੰਤ ਹੀ ਫੇਸਬੁੱਕ ਤੋਂ ਹਟਾ ਦਿੱਤਾ ਜਾਵੇਗਾ. 

ਮਿਲੀ ਜਾਣਕਾਰੀ ਮੁਤਾਬਿਕ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਕੋਈ ਵੀ 2019 ਦੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਤ ਨਾ ਕਰ ਸਕੇ। ਖਾਸ ਕਰਕੇ, ਫੇਸਬੁੱਕ ਚੋਣਾਂ ਦੌਰਾਨ  ਵਧੇਰੇ ਸਰਗਰਮ ਹੋ ਜਾਂਦਾ ਹੈ.ਫੇਸਬੁੱਕ ਨੇ  ਸਖ਼ਤ ਕਦਮ ਚੁੱਕੇ ਹਨ. ਨਾਲ ਹੀ ਕਿਹਾ ਗਿਆ ਹੈ ਕਿ ਫੇਸਬੁੱਕ 'ਤੇ ਅਪਲੋਡ ਹੋਈ ਜਾਅਲੀ ਸਮੱਗਰੀ ਨੂੰ ਬਲਾਕ ਕੀਤਾ ਜਾਵੇਗਾ.ਫੇਸਬੁੱਕ ਇੱਕ ਅਜਿਹੀ ਪ੍ਰਣਾਲੀ ਨੂੰ ਲਾਗੂ ਕਰ ਰਿਹਾ ਹੈ ਜਿਸ ਨਾਲ ਸਿਸਟਮ ਕਿਸੇ ਵੀ ਸਮਗਰੀ ਲਈ ਖੁਦ ਦੁਆਰਾ ਪ੍ਰਮਾਣਿਤ ਕੀਤਾ ਜਾਵੇਗਾ। ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਿਸਟਮ ਆਟੋਮੈਟਿਕ ਹੀ ਉਸ ਸਮੱਗਰੀ ਦੀ ਜਾਂਚ ਕਰੇਗਾ।ਜਾਣਕਾਰੀ ਅਨੁਸਾਰ, ਪ੍ਰੋਮੋਸ਼ਨ ਲਈ ਫੇਸਬੁੱਕ 'ਤੇ ਪਾਇਆ ਜਾਣ ਵਾਲੀ ਸਮੱਗਰੀ ਨੂੰ ਜਾਂਚ ਲਈ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਜਾਵੇਗਾ. 

ਸਿਰਫ ਇਹ ਹੀ ਨਹੀਂ, ਟਵਿੱਟਰ ਅਤੇ ਤੇ  ਵੀ ਫੇਕ ਨਿਊਜ਼ ਰੋਕਣ ਲਈ ਸਖਤ ਕਦਮ ਚੁੱਕ ਰਹੇ ਹਨ। ਫੇਸਬੁੱਕ ਦਾ ਮੰਨਣਾ ਹੈ ਕਿ ਜ਼ਿਆਦਾਤਰ ਕੁਝ ਸ਼ਰਾਰਤੀ ਅਨਸਰ ਚੋਣਾਂ ਦੇ ਦੌਰ ਵਿਚ ਇਸ ਦਾ ਗਲਤ ਫਾਇਦਾ ਚੁੱਕਦੇ ਹਨ।ਜਿਸ ਕਾਰਨ ਕਈ ਵਾਰ ਲੋਕਾਂ ਕੋਲ ਗ਼ਲਤ ਜਾਣਕਾਰੀ ਪਹੁੰਚਦੀ ਹੈ। ਪਰ ਦਸ ਦੇਈਏ ਕਿ ਫੇਸਬੁੱਕ ਨੇ ਹੁਣ ਇਹਨਾਂ ਗਲਤ ਚੀਜਾਂ ਨੂੰ ਰੋਕਣ ਲਈ ਵਿਸ਼ੇਸ ਕਦਮ ਚੁੱਕ ਲਏ ਹਨ। ਕਿਹਾ ਜਕਾ ਰਿਹਾ ਹੈ ਕਿ ਚੋਣਾਂ ਨੂੰ ਮੁਖ ਰੱਖਦੇ ਹੋਏ ਫੇਸਬੁੱਕ ਨੇ ਆਪਣੇ ਰੂਲਾ ਵਿਚ ਵੀ ਬਦਲਾਅ ਕਰਨ ਜਾ ਰਿਹਾ ਹੈ ਤਾ ਜੋ ਕੋਈ ਕੋਈ ਵੀ ਸ਼ਰਾਰਤੀ ਅਨਸਰ ਗਲਤ ਫਾਇਦਾ ਨਾ ਉਠਾ ਸਕੇ। ਨਾਲ ਹੀ ਜੇਕਰ ਕੋਈ ਵੀ ਵਿਅਕਤੀ ਫੇਕ ਕੰਟੇੰਟ ਅਪਲੋਡ ਕਰੇਗਾ ਤਾ ਉਸਨੂੰ ਉਸੇ ਸਮੇਂ ਹੀ ਬਲੋਕ ਕੀਤਾ ਜਾਵੇਗਾ।