ਜਨਔਸ਼ਧੀ ਯੋਜਨਾ ਦਾ ਭਗਵਾਕਰਨ, ਬੀਜੇਪੀ ਦੇ ਨਾਮ ਨੂੰ ਚਮਕਾਉਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਹਤ ਮੁਹਿੰਮ, ਸਿਹਤ ਅੰਦੋਲਨ ਅਤੇ ਅਖਿਲ ਭਾਰਤੀ ਔਸ਼ਧੀ ਕਾਰਜ ਨੈੱਟਵਰਕ (ਏਆਈਡੀਐਨ) ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਭਾਰਤੀ...

PM Janaushdhi Yojna

ਨਵੀਂ ਦਿੱਲੀ : ਸਿਹਤ ਮੁਹਿੰਮ, ਸਿਹਤ ਅੰਦੋਲਨ ਅਤੇ ਅਖਿਲ ਭਾਰਤੀ ਔਸ਼ਧੀ ਕਾਰਜ ਨੈੱਟਵਰਕ (ਏਆਈਡੀਐਨ) ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰ ਲਈ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐਮਬੀਜੇਪੀ) ਦੀ ਦੁਰਵਰਤੋਂ 'ਤੇ ਅਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਇਕ ਬਿਆਨ ਜਾਰੀ ਕੀਤਾ ਹੈ। ਲੇਬਲ ਪੀਐਮਬੀਜੇਪੀ ਦੇ ਜ਼ਰੀਏ ਵੰਡੀਆਂ ਜਾਣ ਵਾਲੀਆਂ ਦਵਾਈਆਂ 'ਤੇ ਭਗਵਾ ਰੰਗ ਵਿਚ ਸੱਤਾਧਾਰੀ ਪਾਰਟੀ ਦੇ ਨਾਮ 'ਤੇ ਚਾਨਣਾ ਪਾਇਆ ਗਿਆ ਹੈ। ਬਿਆਨ ਵਿਚ ਦਵਾਈਆਂ 'ਤੇ ਇਸ ਤਰ੍ਹਾਂ ਦੇ ਲੇਬਲਾਂ ਨੂੰ ਬੇਹੱਦ ਮੰਦਭਾਗਾ ਦਸਿਆ ਗਿਆ ਹੈ। ਇਹ ਜਨਤਕ ਫੰਡਾਂ ਦੀ ਗ਼ਲਤ ਦੁਰਵਰਤੋਂ ਹੈ।

ਉਸ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਸਰਕਾਰ ਨੂੰ ਜਨਔਸ਼ਧੀ ਯੋਜਨਾ ਨੂੰ ਮਜ਼ਬੂਤ ਕਰਨ ਲਈ ਉਚਿਤ ਕਦਮ ਉਠਾਉਣ ਦੀ ਬੇਨਤੀ ਕਰਦੇ ਹਾਂ ਤਾਕਿ ਵੱਡੇ ਪੱਧਰ 'ਤੇ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇ।

Related Stories