5.5 ਲੱਖ ਰੁਪਏ 'ਚ ਵਿਕੀ ਮੁੰਬਈ ਦੇ ਮਛੇਰੇ ਭਰਾਵਾਂ ਦੀ ਇਹ ਮੱਛੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਆਮ ਦਿਨ ਸੀ ਅਤੇ ਮਛੇਰੇ ਨੂੰ ਪਤਾ ਨਹੀਂ ਸੀ ਕਿ ਅੱਜ ਉਸ ਦੀ ਕਿਸਮਤ ਬਦਲਣ ਵਾਲੀ ਹੈ। ਇਹ ਸੰਜੋਗ ਵਧੀਆ ਸੀ ਕਿ ਉਸ ਦੇ ਹੱਥ ਘੋਲ ਮੱਛੀ ਲੱਗ ਗਈ ਅਤੇ ਉਸ ਮੱਛੀ ਨੇ ਉਸ...

fish of Rs 5.5 lakh

ਮੁੰਬਈ : ਇਹ ਆਮ ਦਿਨ ਸੀ ਅਤੇ ਮਛੇਰੇ ਨੂੰ ਪਤਾ ਨਹੀਂ ਸੀ ਕਿ ਅੱਜ ਉਸ ਦੀ ਕਿਸਮਤ ਬਦਲਣ ਵਾਲੀ ਹੈ। ਇਹ ਸੰਜੋਗ ਵਧੀਆ ਸੀ ਕਿ ਉਸ ਦੇ ਹੱਥ ਘੋਲ ਮੱਛੀ ਲੱਗ ਗਈ ਅਤੇ ਉਸ ਮੱਛੀ ਨੇ ਉਸ ਨੂੰ ਇੱਕ ਦਿਨ ਵਿਚ ਲੱਖਪਤੀ ਬਣਾ ਦਿਤਾ। ਸ਼ੁਕਰਵਾਰ ਨੂੰ ਇਹ ਮਛੇਰੇ ਰੋਜ਼ ਦੀ ਤਰ੍ਹਾਂ ਪਾਲਘਰ ਸਮੁੰਦਰ ਤਟ 'ਤੇ ਮੱਛਿਆਂ ਫੜ੍ਹਨ ਗਏ ਸਨ। ਇਥੇ ਉਸ ਦੇ ਜਾਲ 'ਚ ਘੋਲ ਮੱਛੀ ਫਸ ਗਈ ਅਤੇ ਇਹ ਮੱਛੀ 5.5 ਲੱਖ ਰੁਪਏ ਵਿਚ ਵਿਕੀ। ਦੱਸਿਆ ਜਾ ਰਿਹਾ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਇਥੋਂ ਕੋਈ ਘੋਲ ਮੱਛੀ ਮਿਲੀ ਹੈ।

ਸ਼ੁਕਰਵਾਰ ਨੂੰ ਮਛੇਰਾ ਮਹੇਸ਼ ਮਿਹਰ ਅਤੇ ਉਨ੍ਹਾਂ ਦੇ ਭਰਾ ਭਰਤ ਸਮੁੰਦਰ ਵਿਚ ਅਪਣੀ ਛੋਟੀ ਜਿਹੀ ਕਿਸ਼ਤੀ ਤੋਂ ਮੱਛੀ ਫੜ੍ਹਨ ਗਏ ਸਨ। ਜਦੋਂ ਉਹ ਮੁਰਬੇ ਤਟ 'ਤੇ ਪੁੱਜੇ ਤਾਂ ਉਨ੍ਹਾਂ ਦਾ ਜਾਲ ਭਾਰੀ ਹੋ ਗਿਆ। ਉਹ ਸਮਝ ਗਏ ਕਿ ਜਾਲ ਵਿਚ ਮੱਛੀ ਫਸ ਗਈ ਹੈ। ਉਨ੍ਹਾਂ ਨੇ ਦੇਖਿਆ ਤਾਂ ਇਹ ਘੋਲ ਮੱਛੀ ਸੀ। ਮੱਛੀ ਦਾ ਭਾਰ ਲੱਗਭੱਗ 30 ਕਿੱਲੋਗ੍ਰਾਮ ਸੀ। ਮਹੇਸ਼ ਅਤੇ ਉਨ੍ਹਾਂ ਦੇ ਭਰਾ ਵਲੋਂ ਫੜੀ ਗਈ ਘੋਲ ਮੱਛੀ ਦੀ ਖ਼ਬਰ ਜੰਗਲ ਵਿਚ ਅੱਗ ਦੀ ਤਰ੍ਹਾਂ ਫੈਲ ਗਈ। ਸੋਮਵਾਰ ਨੂੰ ਜਦੋਂ ਤੱਕ ਉਹ ਸਮੁੰਦਰ ਦੇ ਕੰਡੇ ਪਹੁੰਚਦੇ ਕੰਡੇ 'ਤੇ ਵਪਾਰੀਆਂ ਦੀ ਲੰਮੀ ਲਾਈਨ ਲੱਗੀ ਸੀ।

ਦੋਹਾਂ ਦੇ ਆਉਂਦੇ ਹੀ ਘੋਲ ਮੱਛੀ ਦੀ ਬੋਲੀ ਸ਼ੁਰੂ ਹੋਈ। ਵੀਹ ਮਿੰਟ ਵਿਚ ਇਹ ਬੋਲੀ ਖਤਮ ਹੋ ਗਈ ਅਤੇ ਇਸ ਨੂੰ 5.5 ਲੱਖ ਰੁਪਏ ਵਿਚ ਇਕ ਵਪਾਰੀ ਨੇ ਖਰੀਦ ਲਿਆ। ਇਹ ਮੱਛੀ ਸਵਾਦਿਸ਼ਟ ਤਾਂ ਹੁੰਦੀ ਹੀ ਹੈ, ਨਾਲ ਹੀ ਮੱਛੀ ਦੇ ਅੰਗਾਂ ਦੇ ਚਿਕਿਤਸਕ ਸੰਬਧੀ ਗੁਣਾਂ ਕਾਰਨ ਪੂਰਬੀ ਏਸ਼ੀਆ ਵਿਚ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ। ਇਥੇ ਤੱਕ ਕਿ ਘੋਲ (ਬਲੈਕਸਪਾਟਿਡ ਕਰਾ ਕੇ, ਵਿਗਿਆਨੀ ਨਾਮ ਪ੍ਰੋਟੋਨਿਬਾ ਡਾਇਕਾਂਥਸ) ਨੂੰ ਸੋਨੇ ਦੇ ਦਿਲ ਵਾਲੀ ਮੱਛੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਬਾਜ਼ਾਰ ਵਿਚ ਮੱਛੀ ਦੇ ਹਿਸਾਬ ਨਾਲ ਵੱਖ - ਵੱਖ ਕੀਮਤਾਂ ਹੁੰਦੀਆਂ ਹਨ। ਐਤਵਾਰ ਨੂੰ ਮਛੇਰੇ ਮਹੇਸ਼ ਨੇ ਉਸ ਨੂੰ ਸੱਭ ਤੋਂ ਉਚੇ ਰੇਟ 'ਤੇ ਵੇਚਿਆ।

ਇਹ ਮੱਛੀ ਆਮ ਤੌਰ 'ਤੇ ਸਿੰਗਾਪੁਰ, ਮਲਏਸ਼ਿਆ, ਇੰਡੋਨੇਸ਼ੀਆ, ਹਾਂਗ - ਕਾਂਗ ਅਤੇ ਜਾਪਾਨ ਵਿਚ ਨਿਰਿਯਾਤ ਕੀਤੀ ਜਾਂਦੀ ਹੈ। ਯੂਟਾਨ ਮਛੇਰੇ ਮੈਲਕਮ ਕਸੂਗਰ ਨੇ ਕਿਹਾ ਕਿ ਘੋਲ ਮੱਛੀ ਜੋ ਸੱਭ ਤੋਂ ਸਸਤੀ ਹੁੰਦੀ ਹੈ ਉਸ ਦੀ ਕੀਮਤ ਵੀ 8,000 ਤੋਂ 10,000 ਤੱਕ ਹੁੰਦੀ ਹੈ। ਮਈ ਵਿਚ ਭਾਇੰਦਰ ਦੇ ਇਕ ਮਛੇਰੇ ਵਿਲਿਅਮ ਗਬਰੂ ਨੇ ਯੂਟਾਨ ਤੋਂ ਇਕ ਮਹਿੰਗੀ ਘੋਲ ਮੱਛੀ ਫੜੀ ਸੀ। ਉਹ ਮੱਛੀ 5.16 ਲੱਖ ਰੁਪਏ ਵਿਚ ਵਿਕੀ ਸੀ।