ਵਾਤਾਵਰਣ ਮੰਤਰੀ ਸੋਨੀ ਨੇ ਦਰਿਆ ਬਿਆਸ ਵਿਚ ਛਡਿਆ ਇਕ ਲੱਖ ਮੱਛੀਆਂ ਦਾ ਪੂੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ, ਵਾਤਾਵਰਣ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਤਾਵਰਣ ਨੂੰ ਬਚਾਉਣ ਲਈ ਦਰਿਆ ਬਿਆਸ ਵਿਚ ਅੱਜ ਇਕ ਲੱਖ ਮੱਛੀਆਂ ਦਾ ਪੂੰਗ ਛਡਿਆ...............

Om Prakash Soni And Others During leaving the fishes in Beas

ਅੰਮ੍ਰਿਤਸਰ : ਸਿਖਿਆ, ਵਾਤਾਵਰਣ ਅਤੇ ਸੁਤੰਤਰਤਾ ਸੈਨਾਨੀ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਤਾਵਰਣ ਨੂੰ ਬਚਾਉਣ ਲਈ ਦਰਿਆ ਬਿਆਸ ਵਿਚ ਅੱਜ ਇਕ ਲੱਖ ਮੱਛੀਆਂ ਦਾ ਪੂੰਗ ਛਡਿਆ। ਕੁੱਝ ਮਹੀਨੇ ਪਹਿਲਾਂ ਇਕ ਮਿਲ ਵਿਚੋਂ ਸੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਉਨ੍ਹਾਂ ਜਲ ਜੀਵਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੱਛੀਆਂ ਦਾ ਪੂੰਗ ਛਡਿਆ ਗਿਆ ਹੈ।  ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸ੍ਰੀ ਸੋਨੀ ਕਿਸ਼ਤੀ ਵਿਚ ਸਵਾਰ ਹੋਏ ਅਤੇ ਦਰਿਆ ਵਿਚ ਜਾ ਕੇ ਮੱਛੀ ਪੂੰਗ ਛਡਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਸ੍ਰੀ ਸੋਨੀ ਨੇ ਕਿਹਾ ਕਿ ਜਿਸ ਮਿੱਲ ਵਿਚੋਂ ਸੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਰ ਗਏ ਸਨ, ਸਰਕਾਰ ਵਲੋਂ ਉਸ ਮਿੱਲ 'ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮਿੱਲ ਅਜੇ ਤਕ ਬੰਦ ਹੈ। ਉਨ੍ਹਾਂ ਦਸਿਆ ਕਿ 15 ਅਗੱਸਤ ਤਕ ਦਰਿਆ ਬਿਆਸ ਵਿਚ 20 ਲੱਖ ਮੱਛੀਆਂ ਦਾ ਪੂੰਗ ਛਡਿਆ ਜਾਵੇਗਾ ਜਿਸ ਵਿਚੋਂ ਹੁਣ ਤਕ 6 ਲੱਖ ਤੋਂ ਵੱਧ ਪੂੰਗ ਛਡਿਆ ਜਾ ਚੁੱਕਾ ਹੈ। ਅੱਜ ਵਾਲਾ ਇਹ ਸਾਰਾ ਪੂੰਗ ਰਾਜਾਸਾਂਸੀ ਪੂੰਗ ਫਾਰਮ ਤੋਂ ਲਿਆਂਦਾ ਗਿਆ ਹੈ

ਜਿਸ ਵਿੱਚ 50 ਹਜ਼ਾਰ ਰੋਹੂ, 40 ਹਜ਼ਾਰ ਮੁਹਾਰ ਅਤੇ 10 ਹਜ਼ਾਰ ਕਹਿਲਾ ਮੱਛੀਆਂ ਹਨ। ਇਸ ਮੌਕੇ ਸ਼ਿਵਰਾਜ ਸਿੰਘ ਬੱਲ, ਐਸ:ਐਸ:ਮਰਵਾਹਾ,  ਗੁਰਿੰਦਰ ਸਿੰਘ ਮਜੀਠੀਆ, ਹਰਪਾਲ ਸਿੰਘ, ਹਰਦੀਪ ਸਿੰਘ ਐਸ:ਈ,  ਰਾਜ ਕੁਮਾਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਹਾਜ਼ਰ ਸਨ।