ਹੁਣ ਰਾਜਸਥਾਨ `ਚ ਵੀ ਪਹੁੰਚੇ  ‘ਆਈ ਲਵ ਯੂ ਪਾਕਿਸਤਾਨ ਵਾਲੇ ਗੁਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਦਿਨੀ ਹੀ ਆਜ਼ਾਦੀ ਦਿਹਾੜੇ ਦੀ ਆਮਦ ਤੋਂ ਪਹਿਲਾਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜਿ਼ਲ੍ਹੇ ਦੇ ਰਾਏਸਿੰਘ ਨਗਰ ਅਤੇ ਪਦਮਪੁਰ ਥਾਣਾ

Pakistan`s ballon

ਸ਼੍ਰੀ ਗੰਗਾਨਗਰ: ਪਿਛਲੇ ਦਿਨੀ ਹੀ ਆਜ਼ਾਦੀ ਦਿਹਾੜੇ ਦੀ ਆਮਦ ਤੋਂ ਪਹਿਲਾਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜਿ਼ਲ੍ਹੇ ਦੇ ਰਾਏਸਿੰਘ ਨਗਰ ਅਤੇ ਪਦਮਪੁਰ ਥਾਣਾ ਖੇਤਰ ਚ ਪਿਛਲੇ 24 ਘੰਟਿਆਂ ਚ ਦੋ ਗੁਬਾਰੇ ਬਰਾਮਦ ਹੋ ਚੁੱਕੇ ਹਨ ਜਿਨ੍ਹਾਂ ਨਾਲ ਪਾਕਿਸਤਾਨੀ ਝੰਡਾ ਵੀ ਬੰਨ੍ਹਿਆ ਹੋਇਆ ਜਿਸ ਤੇ ਲਿਖਿਆ ਹੈ ‘ਆਈ ਲਵ ਯੂ ਪਾਕਿਸਤਾਨ’।ਦਸਿਆ ਜਾ ਰਿਹਾ ਹੈ ਕੇ ਇਹ ਗੁਬਾਰੇ ਸੋਮਵਾਰ ਨੂੰ ਬਰਾਮਦ ਕੀਤੇ ਗਏ ਹਨ।

ਇਸ ਘਟਨਾ ਦਾ ਪਤਾ ਲਗਦਾ ਹੀ ਪਿੰਡ ਵਾਸੀਆਂ ਨੇ ਨੇੜੇ ਦੇ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਨੂੰ ਸੂਚਨਾ ਦਿਤੀ।ਕਿਹਾ ਜਾ ਰਿਹਾ ਹੈ ਕੇ ਸੂਚਨਾ ਮਿਲਣ ਉਪਰੰਤ ਹੀ ਪੁਲਿਸ ਨੇ ਇਹਨਾਂ ਗੁਬਾਰਿਆਂ ਨੂੰ ਬਰਾਮਦ ਕਰ ਲਿਆ। ਇਸ ਮੌਕੇ ਥਾਣਾ ਇੰਚਾਰਜ ਮਾਜਿਦ ਖ਼ਾਨ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਠੰਡੀ ਪਿੰਡ ਕੋਲ ਇਹ ਗੁਬਾਰੇ ਬਰਾਮਦ ਕੀਤੇ ਗਏ ਹਨ।ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕੇ ਇਹ ਗੁਬਾਰੇ ਪਹਿਲਾ ਇਸ ਖੇਤਰ `ਚ ਦੇਖਣ ਨੂੰ ਮਿਲੇ।ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਨੇ ਜਿਵੇਂ ਹੀ ਇਹ ਗੁਬਾਰੇ ਦੇਖੇ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਪਿੰਡ ਵਾਲਿਆਂ ਤੋਂ ਇਤਲਾਹ ਹੋਣ ਮਗਰੋਂ ਇਹ ਗੁਬਾਰੇ ਥਾਣੇ ਚ ਸੁਰੱਖਿਅਤ ਜਮ੍ਹਾਂ ਕਰ ਲਏ ਗਏ ਹਨ। ਪੁਲਿਸ ਅਤੇ ਸੀਆਈਡੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦਸਿਆ ਜਾ ਰਿਹਾ ਹੈ ਕੇਇਸ ਵਿਚੋਂ ਇੱਕ ਗੁਬਾਰਾ ਐਤਵਾਰ ਨੂੰ ਪਦਮਪੁਰ ਥਾਣਾ ਖੇਤਰ ਦੇ ਪਿੰਡ ਬੀਬੀ ਦੇ ਇੱਕ ਖੇਤ ਤੋਂ ਬਰਾਮਦ ਹੋਇਆ ਸੀ ਜਿਸ ਨਾਲ ਪਾਕਿਸਤਾਨੀ ਝੰਡਾ ਵੀ ਬੰਨ੍ਹਿਆ ਹੋਇਆ ਸੀ। ਕਿਹਾ ਜਾ ਰਿਹਾ ਹੈ ਕੇ ਇਸ ਮਾਮਲੇ  ਸਬੰਧੀ ਪੁਲਿਸ ਦੀ ਟੀਮ ਜਾਂਚ ਵਿਚ ਜੁਟੀ ਹੋਈ ਹੈ। 

`ਤੇ ਉਹਨਾਂ ਦਾ ਕਹਿਣਾ ਹੈ ਕੇ ਜਲਦੀ ਹੀ ਇਸ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਤੁਹਾਨੂੰ ਦਸ ਦੇਈਏ ਕੇ ਇਸ ਤੋਂ ਪਹਿਲਾ ਲੁਧਿਆਣਾ ਅਤੇ ਗੁਰਦਾਸਪੁਰ ਤੋਂ ਵੀ ਇਸੇ ਤਰਾਂ ਦਾ ਇੱਕ ਇੱਕ ਗੁਬਾਰਾ ਬਰਾਮਦ ਕਿਯਤਾ ਗਿਆ ਸੀ। `ਤੇ ਨਾਲ ਹੀ ਫਿਰੋਜ਼ਪੁਰ `ਚੋ ਪਾਕਿਸਤਾਨ ਤਰਫ਼ੋਂ ਆਈ ਇਕ ਕਿਸਤੀ ਵੀ ਮਿਲੀ ਹੈ। ਕਿਹਾ ਜਾ ਰਿਹਾ ਹੈ ਕੇ ਇਹਨਾਂ ਗੁਬਾਰਿਆਂ  ਦੇ ਰਾਜ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। 

ਪਰ ਇਸ ਮੌਕੇ ਥਾਣਾ ਅਧਿਕਾਰੀ ਰਾਮੇਸ਼ਵਰ ਲਾਲ ਮੁਤਾਬਕ ਬਰਾਮਦ ਕੀਤੇ ਗਏ ਇਨ੍ਹਾਂ ਗੁਬਾਰਿਆਂ ਤੇ ਉਰਦੂ ਚ ਜਸ਼ਨ ਆਜ਼ਾਦੀ ਮੁਬਾਰਕ ਦੀ ਮੋਹਰ ਲੱਗੀ ਹੋਈ ਹੈ ਤੇ ਪਾਕਿਸਤਾਨ ਦਾ ਪਤਾ ਅਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦੀ ਤੋਂ ਜਲਦੀ ਇਸ ਮਾਮਲੇ ਦਾ ਪਤਾ ਲਗਾਇਆ ਜਾਵੇਗਾ।