ਤ੍ਰਿਪੁਰਾ ਦੇ ਮੁੱਖ ਮੰਤਰੀ ਦਾ ਜਨਮ ਭਾਰਤ ਵਿਚ ਹੋਇਆ, ਬੰਗਲਾਦੇਸ਼ ਵਿਚ ਨਹੀਂ : ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਦਾ ਜਨਮ ਭਾਰਤ ਵਿਚ ਹੋਇਆ ਸੀ, ਨਾਕਿ ਬੰਗਲਾਦੇਸ਼ ਵਿਚ............

Biplab Kumar Deb

ਅਗਰਤਲਾ : ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਦਾ ਜਨਮ ਭਾਰਤ ਵਿਚ ਹੋਇਆ ਸੀ, ਨਾਕਿ ਬੰਗਲਾਦੇਸ਼ ਵਿਚ, ਜਿਵੇਂ ਵਿਕੀਪੀਡੀਆ ਪੇਜ 'ਤੇ ਲਿਖਿਆ ਗਿਆ ਹੈ। ਦੇਬ ਦਾ ਜਨਮ 25 ਨਵੰਬਰ 1971 ਨੂੰ ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਜਮਜੂਰੀ ਵਿਚ ਹੋਇਆ ਸੀ। 
ਬੁਲਾਰੇ ਨੇ ਕਿਹਾ, 'ਅਸੀਂ ਵੇਖਿਆ ਹੈ ਕਿ ਦੋ ਅਗੱਸਤ ਤੋਂ ਵਿਕੀਪੀਡੀਆ ਦੇ ਪੰਨੇ 'ਤੇ ਕੁੱਝ ਗ਼ਲਤ ਤੱਥ ਆ ਰਹੇ ਹਨ।

ਇਹ ਸ਼ਰਾਰਤਪੂਰਨ ਕੋਸ਼ਿਸ਼ ਹੈ।' ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਮਿਸ਼ਰਾ ਨੇ ਕਿਹਾ ਕਿ ਦੇਬ ਦੇ ਪਿਤਾ ਹੀਰੂਧਨ ਦੇਬ ਦੇ ਨਾਗਰਿਕਤਾ ਸਰਟੀਫ਼ੀਕੇਟ ਮੁਤਾਬਕ ਉਹ 27 ਜੂਨ 1967 ਤੋਂ ਦੇਸ਼ ਦੇ ਨਾਗਰਿਕ ਹਨ। ਇਹ ਸਰਟੀਫ਼ੀਕੇਟ ਮੀਡੀਆ ਨੂੰ ਦਿਤਾ ਗਿਆ ਜਿਸ ਵਿਚ ਲਿਖਿਆ ਗਿਆ ਹੈ ਕਿ ਹੀਰੂਧਨ ਦੇਬ ਜਮਜੂਰੀ ਦਾ ਵਾਸੀ ਹੈ ਅਤੇ ਉਸ ਦਾ ਕਿੱਤਾ ਖੇਤੀਬਾੜੀ ਹੈ। (ਏਜੰਸੀ)