ਭਾਜਪਾ ਵਿਧਾਇਕ ਬੋਲੇ-ਕਸ਼ਮੀਰੀ ਲੜਕੀਆਂ ਨਾਲ ਵਿਆਹ ਕਰਾਉਣ ਲਈ ਵਰਕਰ ਉਤਸੁਕ
ਧਾਰਾ 370 ਨੂੰ ਹਟਾਉਣ ਤੋਂ ਬਾਅਦ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਕੁੜੀਆਂ ਲਈ ਗਲਤ ਪੋਸਟਾਂ ਪਾਈਆਂ ਜਾ ਰਹੀਆਂ ਹਨ।
ਬਿਹਾਰ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੀ 5 ਤਰੀਕ ਨੂੰ ਸੰਸਦ ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਅਤੇ 35ਏ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੋਰਾਨ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਵੱਖਰੀ ਯੂਟੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਧਾਰਾ ਨੂੰ ਹਟਾਉਣ ਤੋਂ ਬਾਅਦ ਸ਼ੁਰੂ ਹੋਇਆ ਅਸਲੀ ਕੰਮ, ਲੋਕਾਂ ਦੀਆਂ ਗੰਦੀਆਂ ਸੋਚਾਂ ਤੇ ਮਾੜੀਆਂ ਨੀਅਤਾਂ ਸਾਹਮਣੇ ਆਉਣ ਲੱਗੀਆਂ। ਜਿੱਥੇ ਇਕ ਪਾਸੇ ਧਾਰਾ ਹਟਾਏ ਜਾਣ ‘ਤੋਂ ਬਾਅਦ ਦੇਸ਼ ਭਰ ‘ਚ ਲੋਕਾਂ ਵਲੋਂ ਖ਼ੁਸ਼ੀ ਮਨਾਈ ਗਈ ਉੱਥੇ ਹੀ ਕਈ ਥਾਵਾਂ ‘ਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਕਈਆਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਕੁੜੀਆਂ ਲਈ ਗਲਤ ਪੋਸਟਾਂ ਵੀ ਪਾਈਆ ਜਾ ਰਹੀਆਂ ਹਨ ਅਤੇ ਹੁਣ ਗਲਤ ਪੋਸਟਾਂ ‘ਚ ਆਮ ਲੋਕਾਂ ਤੋਂ ਬਾਅਦ ਕਈ ਨੇਤਾ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਲੜਕੀਆਂ ਬਾਰੇ ਗਲਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ।
ਪਹਿਲੀ ਪੋਸਟ ਹਿੰਦੂ ਵਾਦੀ ਆਗੂ ਸਾਧਵੀ ਪਰਾਚੀ ਦੀ ਵੱਲੋਂ ਪੋਸਟ ਕੀਤੀ ਗਈ ਹੈ, ਇਸ ਵਿਚ ਲਿਖਿਆ ਹੈ ਕਿ 'ਅਨੁਛੇਦ 370 ਹਟਨੇ ਕੇ ਬਾਅਦ ਕਸ਼ਮੀਰ ਮੇ ਹੋਗੀ ਕੁਆਰੋਂ ਕੀ ਸੁਸਰਾਲ'। ਸਿਰਫ਼ ਇੱਥੇ ਹੀ ਬੱਸ ਨਹੀਂ ਹੁੰਦੀ, ਇੱਕ ਹੋਰ ਭਾਜਪਾ ਦੇ ਵਿਧਾਇਕ ਬਿਕਰਮ ਸੈਣੀ ਨੇ ਵੀ ਪੋਸਟ ਕੀਤੀ ਕਿ ਹੁਣ ਸਾਡੇ ਵਰਕਰ ਕਸ਼ਮੀਰ ਦੀਆਂ ਲੜਕੀਆਂ ਨਾਲ ਵਿਆਹ ਕਰਵਾ ਸਕਦੇ ਹਨ। ਇਹ ਸਿਆਸਤਦਾਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਆਪਣੇ ਦੇਸ਼ ਦੇ ਵਿਕਾਸ ਅਤੇ ਆਪਣੀ ਸੁਰੱਖਿਆ ਲਈ ਚੁਣਿਆਂ ਜਾਂਦਾ ਹੈ ਪਰ ਜੇਕਰ ਇਨ੍ਹਾਂ ਸਿਆਸਤਦਾਨਾਂ ਵੱਲੋਂ ਕਸ਼ਮੀਰੀ ਕੁੜੀਆਂ ਪ੍ਰਤੀ ਅਜਿਹਾ ਨਜ਼ਰੀਆ ਰੱਖਿਆ ਜਾ ਰਿਹਾ ਹੈ ਤਾਂ ਇਹ ਕਿਤੇ ਨਾ ਕਿਤੇ ਗਲਤ ਵੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।