ਧਾਰਾ 370 ਖ਼ਤਮ ਹੋਣ ਤੋਂ ਬਾਅਦ ਕੀ ਸਚਮੁੱਚ ਵਿਕ ਰਹੀ ਹੈ ਕਸ਼ਮੀਰ ਵਿਚ ਜ਼ਮੀਨ?

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਲਾਲ ਚੌਕ ਵਿਚ 11.25 ਲੱਖ ਦੀ ਜ਼ਮੀਨ ਬੁੱਕ ਕਰੋ। ਕਸ਼ਮੀਰ ਵਿਚੋਂ ਧਾਰਾ 370 ਹਟ ਚੁੱਕੀ ਹੈ

Lal Chowk Of Kashmir

ਨਵੀਂ ਦਿੱਲੀ- ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਨੂੰ ਖ਼ਤਮ ਕਰ ਦਿੱਤਾ ਹੈ। ਦੋਨਾਂ ਸਦਨਾਂ ਵਿਚ ਬਿੱਲ ਪਾਸ ਹੋ ਗਿਆ ਹੈ ਜੰਮੂ ਕਸ਼ਮੀਰ ਕੇਂਦਰੀ ਸਾਸ਼ਤ ਪ੍ਰਦੇਸ਼ ਬਣ ਚੁੱਕਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਜੰਮੂ ਕਸ਼ਮੀਰ ਦੋ ਹਿੱਸਿਆ ਵਿਚ ਵੰਡਿਆ ਜਾਵੇਗਾ। ਇਸ ਦੇ ਅਨੁਸਾਰ ਜੰਮੂ ਕਸ਼ਮੀਰ ਨੂੰ ਅਤੇ ਲੱਦਾਖ਼ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਦੇ ਲਾਲ ਚੌਕ 'ਤੇ 11.25 ਲੱਖ ਦੀ ਜ਼ਮੀਨ ਮਿਲ ਰਹੀ ਹੈ।

 



 

 

ਇਸ ਮੈਸੇਜ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ ਪਰ ਇਹ ਮੈਸੇਜ ਪੂਰੀ ਤਰ੍ਹਾਂ ਗਲਤ ਹੈ। ਸ਼ੋਸ਼ਲ ਮੀਡੀਆ 'ਤੇ ਇਸ ਮੈਸੇਜ ਨੂੰ ਫੈਲਾਇਆ ਜਾ ਰਿਹਾ ਹੈ। ਵਾਇਰਲ ਮੈਸੇਜ ਵਿਚ ਲਿਖਿਆ ਜਾ ਰਿਹਾ ਹੈ 'ਕਸ਼ਮੀਰ ਦੇ ਲਾਲ ਚੌਕ ਵਿਚ 11.25 ਲੱਖ ਦੀ ਜ਼ਮੀਨ ਬੁੱਕ ਕਰੋ। ਕਸ਼ਮੀਰ ਵਿਚੋਂ ਧਾਰਾ 370 ਹਟ ਚੁੱਕੀ ਹੈ। ਲਿਮਟਿਡ ਸਟਾਕ, ਜ਼ਿਆਦਾ ਜਾਣਕਾਰੀ ਦੇ ਲਈ 9019292918 'ਤੇ ਕਾਲ ਕਰੋ।

 



 

 

ਇਹ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ। ਟਵਿੱਟਰ 'ਤੇ ਯੂਜ਼ਰਸ ਨੇ ਮਜ਼ਾਕ ਵਿਚ ਟਵੀਟ ਕੀਤਾ ਕਿ ਧਾਰਾ 370 ਹਟਣ ਤੋਂ ਬਾਅਦ ਉਹ ਜ਼ਮੀਨ ਖਰੀਦਣ ਜਾ ਰਹੇ ਹਨ। ਇਸ ਮੌਸੇਜ ਨੂੰ ਲੋਕ ਵਟਸਐਪ 'ਤੇ ਪੂਰੀ ਤਰ੍ਹਾਂ ਫੈਲਾ ਰਹੇ ਹਨ। ਵਾਇਰਲ ਮੈਸੇਜ ਵਿਚ ਜੋ ਨੰਬਰ ਦਿੱਤਾ ਗਿਆ ਹੈ ਉਹ ਰੀਅਲ ਸਟੇਟ ਕੰਪਨੀ ਦਾ ਨੰਬਰ ਹੈ ਜੋ ਬੰਗਾਲ ਵਿਚ ਸਥਿਤ ਹੈ। ਜਿਸ ਦਾ ਨਾਮ ਏਡਨ ਰਿਐਲਟੀ ਹੈ। ਜੋ ਬੰਗਾਲ ਵਿਚ ਕਿਸੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।